ਚੰਡੀਗੜ੍ਹ ‘ਚ ਨਿੱਜੀ ਸਕੂਲ ਨਜ਼ਦੀਕ ਗੈਸ ਪਾਈਪ ਹੋਈ ਲੀਕ, ਸਕੂਲ ‘ਚ ਬਣਿਆ ਦਹਿਸ਼ਤ ਦਾ ਮਾਹੌਲ

0
15

ਇਸ ਵੇਲੇ ਦੀ ਚੰਡੀਗੜ੍ਹ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਅਨੁਸਾਰ ਇੱਥੇ ਇੱਕ ਪ੍ਰਾਈਵੇਟ ਸਕੂਲ ਨਜ਼ਦੀਕ ਗੈਸ ਲੀਕ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਚੰਡੀਗੜ੍ਹ ਸੈਕਟਰ 40 ਦੇ ਸਕੂਲ ਨਜ਼ਦੀਕ ਖੁਦਾਈ ਦਾ ਕੰਮ ਚੱਲ ਰਿਹਾ ਸੀ ਇਸੇ ਦੌਰਾਨ ਗੈਸ ਪਾਈਪ ਲੀਕ ਹੋ ਗਈ। ਜਿਸ ਕਾਰਨ ਬਹੁਤ ਗੈਸ ਫੈਲ ਗਈ।

ਜਿਵੇਂ ਹੀ ਗੈਸ ਸਕੂਲ ਤੱਕ ਪਹੁੰਚੀ ਤਾਂ ਸਕੂਲ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਸਕੂਲ ਪ੍ਰਸ਼ਾਸਨ ਵਲੋਂ ਪੂਰੇ ਸਕੂਲ ਨੂੰ ਛੁੱਟੀ ਕਰ ਦਿੱਤੀ ਗਈ। ਗੈਸ ਲੀਕ ਹੋਣ ਨਾਲ ਕੋਈ ਵੱਡਾ ਹਾਦਸਾ ਨਾ ਵਾਪਰ ਜਾਵੇ ਇਸ ਲਈ ਬੱਚਿਆਂ ਨੂੰ ਘਰ ਭੇਜ ਦਿੱਤਾ ਗਿਆ ਹੈ। ਬਹੁਤ ਸਾਰੇ ਬੱਚੇ ਆਪਣਾ ਸਕੂਲ ਬੈਗ ਸਕੂਲ ‘ਚ ਹੀ ਛੱਡ ਕੇ ਭੱਜ ਗਏ। ਹਾਲਾਂਕਿ ਕਿ ਗਨੀਮਤ ਰਹੀ ਕਿ ਅਜੇ ਤੱਕ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਸਦੇ ਨਾਲ ਹੀ ਜਿਸ ਪਾਈਪ ਤੋਂ ਗੈਸ ਲੀਕ ਦਾ ਮਾਮਲਾ ਸਾਹਮਣੇ ਆਇਆ ਹੈ ਉਸਦੀ ਮੁਰੰਮਤ ਵੀ ਸ਼ੁਰੂ ਕਰ ਦਿੱਤੀ ਗਈ ਹੈ।

LEAVE A REPLY

Please enter your comment!
Please enter your name here