ਖੰਨਾ ‘ਚ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਹੈ। ਜਾਣਕਾਰੀ ਅਨੁਸਾਰ ਇੱਕ ਤੇਜ਼ ਰਫਤਾਰ ਵਾਹਨ ਬਾਈਕ ਸਵਾਰ ਨੌਜਵਾਨ ਨੂੰ ਟੱਕਰ ਮਾਰ ਕੇ ਮੌਕੇ ਤੋਂ ਫਰਾਰ ਹੋ ਗਿਆ।
ਇਸ ਤੋਂ ਬਾਅਦ ਬਾਈਕ ਸਮੇਤ ਨੌਜਵਾਨ ਨਹਿਰ ‘ਚ ਡਿੱਗ ਗਿਆ।ਜਿਸ ਦੀ ਲਾ.ਸ਼ ਨਹਿਰ ‘ਚੋਂ ਬਰਾਮਦ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਪਰਿਵਾਰ ਦਾ ਇਕਲੌਤਾ ਪੁੱਤਰ ਸੀ।ਉਸ ਦੇ ਪਿਤਾ ਦੀ ਵੀ 12 ਦਿਨ ਪਹਿਲਾਂ ਮੌ.ਤ ਹੋ ਗਈ ਸੀ।
ਪੁਲਿਸ ਅਨੁਸਾਰ ਇਹ ਹਾ.ਦਸਾ ਖੰਨਾ ਤੋਂ ਖਮਾਣੋਂ ਨੂੰ ਜਾਂਦੇ ਰਾਹ ’ਤੇ ਪਿੰਡ ਸੇਹ ਨੇੜੇ ਵਾਪਰਿਆ। ਮ੍ਰਿਤਕ ਦੀ ਪਛਾਣ ਰਾਮ ਰਤਨਾ ਵਾਸੀ ਪਿੰਡ ਸੰਗਤਪੁਰਾ ਵਜੋਂ ਹੋਈ ਹੈ। ਰਾਮ ਰਤਨ ਬਾਈਕ ‘ਤੇ ਖੰਨਾ ਤੋਂ ਆਪਣੇ ਪਿੰਡ ਜਾ ਰਿਹਾ ਸੀ।
ਇਸ ਦੌਰਾਨ ਰਸਤੇ ਵਿੱਚ ਕਿਸੇ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ ਅਤੇ ਉਹ ਨਹਿਰ ਵਿੱਚ ਡਿੱਗ ਗਿਆ। ਦੱਸਿਆ ਜਾ ਰਿਹਾ ਹੈ ਕਿ ਦੇਰ ਸ਼ਾਮ ਇਸ ਮਾਰਗ ’ਤੇ ਆਵਾਜਾਈ ਕਾਫੀ ਘੱਟ ਜਾਂਦੀ ਹੈ। ਇਸ ਕਾਰਨ ਕਾਫੀ ਦੇਰ ਤੱਕ ਨਹਿਰ ‘ਚ ਡਿੱਗੇ ਨੌਜਵਾਨ ਨੂੰ ਕਿਸੇ ਨੇ ਨਹੀਂ ਦੇਖਿਆ। ਕਾਫੀ ਸਮੇਂ ਬਾਅਦ ਜਦੋਂ ਇੱਕ ਰਾਹਗੀਰ ਨੇ ਨੌਜਵਾਨ ਨੂੰ ਨਹਿਰ ‘ਚ ਦੇਖਿਆ ਤਾਂ ਉਸਨੇ ਇਹ ਦੇਖ ਕੇ 108 ਨੂੰ ਫੋਨ ਕਰਕੇ ਐਂਬੂਲੈਂਸ ਬੁਲਾਈ। ਜਦੋਂ ਤੱਕ ਐਂਬੂਲੈਂਸ ਕਰਮਚਾਰੀ ਜ਼ਖਮੀ ਨੌਜਵਾਨ ਨੂੰ ਲੈ ਕੇ ਸਿਵਲ ਹਸਪਤਾਲ ਪਹੁੰਚੇ, ਉਦੋਂ ਤੱਕ ਉਸ ਦੀ ਮੌ.ਤ ਹੋ ਚੁੱਕੀ ਸੀ।