ਕਸਟਮ ਵਿਭਾਗ ਨੇ ਮੋਹਾਲੀ ਏਅਰਪੋਰਟ ਤੋਂ ਬਰਾਮਦ ਕੀਤਾ 98.61 ਲੱਖ ਰੁਪਏ ਦਾ ਸੋਨਾ

0
161

ਕਸਟਮ ਵਿਭਾਗ ਦੀ ਟੀਮ ਲੁਧਿਆਣਾ ਨੇ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਚੰਡੀਗੜ੍ਹ ਤੋਂ ਪ੍ਰਾਪਤ ਜਾਣਕਾਰੀ ਦੇ ਆਧਾਰ ‘ਤੇ ਕਾਰਵਾਈ ਕਰਦੇ ਹੋਏ 24 ਕੈਰੇਟ ਦਾ 1.632 ਕਿਲੋਗ੍ਰਾਮ ਸੋਨਾ ਜ਼ਬਤ ਕਰਕੇ ਯਾਤਰੀ ਨੂੰ ਗ੍ਰਿਫਤਾਰ ਕਰ ਲਿਆ ਹੈ।

ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਕ ਭਾਰਤੀ ਯਾਤਰੀ ਦੀ ਚੈਕਿੰਗ ਕੀਤੀ ਗਈ ਤਾਂ ਉਸ ਦੀ ਜੇਬ ਵਿਚ ਲੁਕਾ ਕੇ ਰੱਖਿਆ ਹੋਇਆ 98.61 ਲੱਖ ਰੁਪਏ ਕੀਮਤ ਦਾ 1.632 ਕਿਲੋਗ੍ਰਾਮ ਵਿਦੇਸ਼ੀ ਮੂਲ ਦਾ 24 ਕੈਰੇਟ ਦੇ ਸੋਨੇ ਦੀ ਰਾਡ ਬਰਾਮਦ ਕੀਤੀ ਹੈ ਜੋ ਫਲਾਈਟ 6 ਈ 6005 ਚੇਨਈ ਤੋਂ ਚੰਡੀਗੜ੍ਹ ਤੱਕ ਯਾਤਰਾ ਕਰ ਰਿਹਾ ਸੀ।

ਯਾਤਰੀ ਨੇ ਇਸ ਨੂੰ ਜਹਾਜ਼ ਦੀ ਸੀਟ 10 ਡੀ ਤੋਂ ਇਕੱਠਾ ਕੀਤਾ ਸੀ ਜੋ 21 ਨਵੰਬਰ ਦੀ ਉਡਾਣ 6ਈ-1242 ਰਾਹੀਂ ਕੁਵੈਤ ਤੋਂ ਆਇਆ ਸੀ। ਯਾਤਰੀ ਨੂੰ ਕਸਟਮ ਅਧਿਨਿਯਮ 1962 ਤਹਿਤ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਮਾਮਲੇ ਵਿਚ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here