ਓਲੰਪਿਕ ਤਗਮਾ ਜੇਤੂ ਮੁੱਕੇਬਾਜ਼ ਲਵਲੀਨਾ ਨੇ ਲਾਇਆ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਨ ਦਾ ਦੋਸ਼

0
102

ਟੋਕੀਓ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੇ ਚੋਟੀ ਦੇ ਆਯੋਜਨ ਰਾਸ਼ਟਰਮੰਡਲ ਖੇਡਾਂ ਤੋਂ ਤਿੰਨ ਦਿਨ ਪਹਿਲਾਂ ਉਸ ਨੂੰ ‘ਮਾਨਸਿਕ ਤੌਰ ’ਤੇ ਤੰਗ ਪ੍ਰੇਸ਼ਾਨ’ ਕਰਨ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਉਸਦੀ ਕੋਚ ਨੂੰ ਖੇਡ ਪਿੰਡ ਵਿਚ ਐਂਟਰੀ ਦੀ ਮਨਜ਼ੂਰੀ ਨਹੀਂ ਦਿੱਤੀ ਜਾ ਰਹੀ ਹੈ। ਲਵਲੀਨਾ ਨੇ ਸੋਮਵਾਰ ਨੂੰ ਕਿਹਾ,‘‘ਅੱਜ ਮੈਂ ਬਹੁਤ ਦੁੱਖ ਦੇ ਨਾਲ ਕਹਿੰਦੀ ਹਾਂ ਕਿ ਮੇਰੇ ਨਾਲ ਬਹੁਤ ਧੱਕਾ ਕੀਤਾ ਜਾ ਰਿਹਾ ਹੈ। ਮੇਰੇ ਕੋਚ ਜਿਨ੍ਹਾਂ ਨੇ ਮੈਨੂੰ ਓਲੰਪਿਕ ਵਿਚ ਤਮਗਾ ਜਿੱਤਣ ਵਿਚ ਮਦਦ ਕੀਤੀ, ਉਨ੍ਹਾਂ ਨੂੰ ਹਟਾ ਕੇ ਮੇਰੀ ਟ੍ਰੇਨਿੰਗ ਵਿਚ ਅੜਿੱਕਾ ਪਾਇਆ ਜਾ ਰਿਹਾ ਹੈ।’’

ਉਸ ਨੇ ਕਿਹਾ, ‘‘ਇਨ੍ਹਾਂ ’ਚੋਂ ਇਕ ਕੋਚ ਸੰਧਿਆ ਗੁਰੂਰੰਗਜੀ ਦ੍ਰੋਣਾਚਾਰੀਆ ਨਾਲ ਸਨਮਾਨਿਤ ਹੈ। ਮੇਰੇ ਦੋਵੇਂ ਕੋਚਾਂ ਨੂੰ ਹਜ਼ਾਰ ਵਾਰ ਹੱਥ ਜੋੜਨ ਤੋਂ ਬਾਅਦ ਕੈਂਪ ਵਿਚ ਟ੍ਰੇਨਿੰਗ ਲਈ ਬਹੁਤ ਦੇਰ ਨਾਲ ਸ਼ਾਮਲ ਕੀਤਾ ਜਾਂਦਾ ਹੈ। ਮੈਨੂੰ ਇਸ ਤੋਂ ਟ੍ਰੇਨਿੰਗ ਵਿਚ ਬਹੁਤ ਪ੍ਰੇਸ਼ਾਨੀਆਂ ਚੁੱਕਣੀਆਂ ਪੈਂਦੀਆਂ ਹਨ ਤੇ ਮਾਨਸਿਕ ਤੌਰ ’ਤੇ ਪ੍ਰੇਸ਼ਾਨੀ ਤਾਂ ਹੁੰਦੀ ਹੀ ਹੈ।’’ ਉਸ ਨੇ ਦੋਸ਼ ਲਾਇਆ ਕਿ ਉਸਦੀ ਕੋਚ ਸੰਧਿਆ ਗੁਰੂਰੰਗਜੀ ਨੂੰ ਖੇਡ ਪਿੰਡ ਵਿਚ ਐਂਟਰੀ ਦੀ ਮਨਜ਼ੂਰੀ ਨਹੀਂ ਦਿੱਤੀ ਜਾ ਰਹੀ ਸੀ ਜਦਕਿ ਉਸ ਦੇ ਦੂਜੇ ਕੋਚ ਨੂੰ ਵਾਪਸ ਭਾਰਤ ਭੇਜ ਦਿੱਤਾ ਗਿਆ ਸੀ।

ਉਸ ਨੇ ਕਿਹਾ, ‘‘ਅਜੇ ਮੇਰੀ ਕੋਚ ਸੰਧਿਆ ਗੁਰੂਰੰਗਜੀ ਰਾਸ਼ਟਰਮੰਡਲ ਖੇਡ ਪਿੰਡ ਦੇ ਬਾਹਰ ਖੜ੍ਹੀ ਹੈ ਤੇ ਉਸ ਨੂੰ ਐਂਟਰੀ ਕਰਨ ਨਹੀਂ ਦਿੱਤੀ ਜਾ ਰਹੀ ਤੇ ਮੇਰੀ ਟ੍ਰੇਨਿੰਗ ਖੇਡਾਂ ਦੇ ਅੱਠ ਦਿਨ ਪਹਿਲਾਂ ਰੁਕ ਗਈ ਹੈ। ਮੇਰੇ ਦੂਜੇ ਕੋਚ ਨੂੰ ਭਾਰਤ ਵਾਪਸ ਭੇਜ ਦਿੱਤਾ ਗਿਆ ਹੈ। ਮੇਰੇ ਬਹੁਤ ਮਿੰਨਤਾਂ ਕਰਨ ਤੋਂ ਬਾਅਦ ਵੀ ਅਜਿਹਾ ਹੋਇਆ ਹੈ ਤੇ ਇਸ ਨਾਲ ਮੈਨੂੰ ਮਾਨਸਿਕ ਪ੍ਰੇਸ਼ਾਨੀ ਹੋਈ ਹੈ। ਮੈਨੂੰ ਸਮਝ ਨਹੀਂ ਆ ਰਿਹਾ ਹੈ ਕਿ ਮੈਂ ਖੇਡ ’ਤੇ ਕਿਵੇਂ ਧਿਆਨ ਦੇਵਾਂ।’’ਉਸ ਨੇ ਕਿਹਾ, ‘‘ਇਸ ਦੇ ਕਾਰਨ ਮੇਰੀ ਪਿਛਲੀ ਵਿਸ਼ਵ ਚੈਂਪੀਅਨਸ਼ਿਪ ਵੀ ਖਰਾਬ ਹੋਈ ਸੀ।

LEAVE A REPLY

Please enter your comment!
Please enter your name here