ਐਂਡਰਾਇਡ ਸਮਾਰਟਫੋਨ ਯੂਜ਼ਰਸ ਨੂੰ ਇਕ ਵਾਰ ਫਿਰ ਤੋਂ ਚਿਤਾਵਨੀ ਜਾਰੀ ਕੀਤੀ ਗਈ ਹੈ। ਇਸ ਵਾਰ ਐਂਡਰਾਇਡ ਯੂਜ਼ਰਸ ਨੂੰ 8 ਖ਼ਤਰਨਾਕ ਐਪਸ ਬਾਰੇ ਚਿਤਾਵਨੀ ਦਿੱਤੀ ਗਈ ਹੈ। ਹਾਲਾਂਕਿ, ਗੂਗਲ ਨੇ ਸਮਾਂ ਰਹਿੰਦਿਆਂ ਇਨ੍ਹਾਂ ਐਪਸ ਨੂੰ ਪਲੇਅ ਸਟੋਰ ਤੋਂ ਹਟਾ ਦਿੱਤਾ ਹੈ ਪਰ ਅਜੇ ਵੀ ਕਈ ਯੂਜ਼ਰਸ ਦੇ ਮੋਬਾਇਲ ’ਚ ਇਹ ਐਪਸ ਹੋ ਸਕਦੇ ਹਨ ਜਿਨ੍ਹਾਂ ਨੇ ਇਨ੍ਹਾਂ ਐਪਸ ਨੂੰ ਡਾਊਨਲੋਡ ਕੀਤਾ ਸੀ। ਇਸ ਤੋਂ ਇਲਾਵਾ ਇਨ੍ਹਾਂ ਐਪਸ ਦੇ ਏ.ਪੀ.ਕੇ. ਵਰਜ਼ਨ ਵੀ ਗੂਗਲ ’ਤੇ ਉਪਲੱਬਧ ਹਨ। ਇਸ ਨੂੰ ਲੈ ਕੇ ਫ੍ਰੈਂਚ ਰਿਸਰਚਰ Maxime Ingrao ਨੇ ਵਾਰਨਿੰਗ ਦਿੱਤੀ ਹੈ।
ਇੱਥੇ ਅਸੀਂ ਤੁਹਾਨੂੰ ਉਨ੍ਹਾਂ ਐਪਸ ਦੀ ਪੂਰੀ ਲਿਸਟ ਬਾਰੇ ਦੱਸ ਰਹੇ ਹਾਂ ਜਿਨ੍ਹਾਂ ਨੂੰ ਤੁਹਾਨੂੰ ਆਪਣੇ ਐਂਡਰਾਇਡ ਸਮਾਰਟਫੋਨ ’ਚੋਂ ਤੁਰੰਤ ਡਿਲੀਟ ਕਰ ਦੇਣਾ ਚਾਹੀਦਾ ਹੈ। ਇਨ੍ਹਾਂ ਐਪਸ ’ਚ ਵਾਇਰਸ ਹੋਣ ਕਾਰਨ ਤੁਹਾਡੇ ਫੋਨ ’ਚੋਂ ਨਿੱਜੀ ਡਾਟਾ ਚੋਰੀ ਹੋ ਸਕਦਾ ਹੈ। ਇਸ ਨਾਲ ਤੁਹਾਨੂੰ ਵੱਡਾ ਨੁਕਸਾਨ ਹੋ ਸਕਦਾ ਹੈ।
Vlog Star Video Editor ਐਪ ਨੂੰ ਵੀ ਇਸ ਕੈਟਾਗਰੀ ’ਚ ਰੱਖਿਆ ਗਿਆ ਹੈ। ਇਸ ਐਪ ਨੂੰ 1 ਮਿਲੀਅਨ ਤੋਂ ਜ਼ਿਆਦਾ ਯੂਜ਼ਰਸ ਡਾਊਨਲੋਡ ਕਰ ਚੁੱਕੇ ਹਨ। ਇਸ ਤੋਂ ਇਲਾਵਾ Creative 3D Launcher ਨੂੰ ਵੀ ਜੇਕਰ ਤੁਸੀਂ ਡਾਊਨਲੋਡ ਕੀਤਾ ਹੈ ਤਾਂ ਇਸ ਨੂੰ ਤੁਰੰਤ ਡਿਲੀਟ ਕਰ ਦਿਓ। ਇਸ ਨੂੰ ਵੀ ਲੱਖਾਂ ਵਾਰ ਡਾਊਨਲੋਡ ਕੀਤਾ ਜਾ ਚੁੱਕਾ ਹੈ।
Funny Camera ਨੂੰ ਵੀ ਫੋਨ ’ਚੋਂ ਤੁਰੰਤ ਡਿਲੀਟ ਕਰ ਦਿਓ। ਜਿਵੇਂ ਕਿ ਨਾਂ ਤੋਂ ਹੀ ਸਾਫ ਹੈ ਕਿ ਇਹ ਕੈਮਰਾ ਐਪ ਫਿਲਟਰ ਆਫਰ ਕਰਦਾ ਹੈ। ਇਸ ਨੂੰ 5 ਲੱਖ ਤੋਂ ਜ਼ਿਆਦਾ ਵਾਰ ਡਾਊਨਲੋਡ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ Wow Beauty Camera ਐਪ ਨੂੰ ਵੀ ਫੋਨ ’ਚੋਂ ਡਿਲੀਟ ਕਰ ਦਿਓ। ਇਹ ਵੀ ਬਿਊਟੀ ਫਿਲਟਰ ਦੇ ਨਾਲ ਆਉਣ ਵਾਲਾ ਦੂਜਾ ਕੈਮਰਾ ਐਪ ਹੈ। ਇਸ ਨੂੰ 1 ਲੱਖ ਤੋਂ ਜ਼ਿਆਦਾ ਵਾਰ ਡਾਊਨਲੋਡ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਜੇਕਰ ਤੁਸੀਂ Gif Emoji Keyboard, Razer Keyboard & Theme, Freeglow Camera ਜਾਂ Coco camera v1.1 ਨੂੰ ਡਾਊਨਲੋਡ ਕੀਤਾ ਹੈ ਤਾਂ ਇਨ੍ਹਾਂ ਐਪਸ ਨੂੰ ਵੀ ਤੁਰੰਤ ਡਿਲੀਟ ਕਰ ਦਿਓ।