ਇੰਡੀਗੋ ਫਲਾਈਟ ‘ਚ ਯਾਤਰੀਆਂ ਵਲੋਂ ਹੰਗਾਮਾ, ਯਾਤਰੀ ਨੇ ਪਾਇਲਟ ਦੀ ਕੀਤੀ ਕੁੱਟਮਾਰ

0
23

ਇੰਡੀਗੋ ਫਲਾਈਟ ‘ਚ ਯਾਤਰੀਆਂ ਵਲੋਂ ਹੰਗਾਮਾ ਕਰਨ ਅਤੇ ਚਾਲਕ ਦਲ ‘ਤੇ ਹਮਲਾ ਕਰਨ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਫਲਾਈਟ ‘ਚ ਦੇਰੀ ਤੋਂ ਨਾਰਾਜ਼ ਇਕ ਵਿਅਕਤੀ ਨੇ ਪਾਇਲਟ ‘ਤੇ ਹਮਲਾ ਕਰ ਦਿੱਤਾ। ਹੁਣ ਇਸ ਘਟਨਾ ਦੇ ਦੋਸ਼ੀ ਠਹਿਰਾਏ ਜਾ ਰਹੇ ਯਾਤਰੀ ਨੂੰ ਗ੍ਰਿਫ਼ਤਾਰ ਕਰਕੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਇਸ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ।

ਵਾਇਰਲ ਵੀਡੀਓ ਯਾਤਰੀ ਸੀਟ ਤੋਂ ਸ਼ੂਟ ਕੀਤਾ ਗਿਆ ਹੈ। ਦੇਖਿਆ ਜਾਵੇ ਤਾਂ ਪਾਇਲਟ ਅਤੇ ਹੋਰ ਚਾਲਕ ਦਲ ਦੇ ਮੈਂਬਰ ਖੜ੍ਹੇ ਹੋ ਕੇ ਕੁਝ ਐਲਾਨ ਕਰ ਰਹੇ ਹਨ। ਅਚਾਨਕ ਇਕ ਵਿਅਕਤੀ ਤੇਜ਼ ਦੌੜਦਾ ਆਉਂਦਾ ਹੈ ਅਤੇ ਪਾਇਲਟ ‘ਤੇ ਹਮਲਾ ਕਰ ਦਿੰਦਾ ਹੈ। ਇਸ ਘਟਨਾ ਤੋਂ ਬਾਅਦ ਫਲਾਈਟ ‘ਚ ਮੌਜੂਦ ਯਾਤਰੀਆਂ ਅਤੇ ਏਅਰ ਹੋਸਟੈੱਸ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਜਦੋਂਕਿ ਜਿਸ ਪਾਇਲਟ ‘ਤੇ ਹਮਲਾ ਹੋਇਆ ਸੀ। ਉਹ ਅੰਦਰ ਚਲਾ ਗਿਆ।

ਇਧਰ ਵੀਡੀਓ ਵਾਇਰਲ ਹੋਣ ਤੋਂ ਬਾਅਦ ਦਿੱਲੀ ਪੁਲਿਸ ਵੀ ਐਕਸ਼ਨ ਮੋਡ ਵਿੱਚ ਆ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

ਮੀਡੀਆ ਰਿਪੋਰਟਾਂ ਮੁਤਾਬਕ ਇਹ ਘਟਨਾ ਇੰਡੀਗੋ ਜਹਾਜ਼ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਦੇ ਸ਼ੁਰੂਆਤੀ ਟੀਮ ਨੇ FDTL ਯਾਨੀ ਫਲਾਈਟ ਡਿਊਟੀ ਟਾਈਮ ਦੀ ਲਿਮਿਟੇਸ਼ਨ ਦੀ ਉਲੰਘਣਾ ਕੀਤੀ। ਜਿਸ ਕਾਰਨ ਜਹਾਜ਼ ‘ਚ ਨਵੇਂ ਪਾਇਲਟ ਆਏ ਅਤੇ ਐਲਾਨ ਕਰ ਰਹੇ ਸਨ। ਫਲਾਈਟ ‘ਚ ਕਾਫੀ ਦੇਰੀ ਹੋ ਚੁੱਕੀ ਸੀ।

ਇਸ ਦੌਰਾਨ ਇਕ ਨੌਜਵਾਨ ਨੇ ਆ ਕੇ ਪਾਇਲਟ ‘ਤੇ ਹਮਲਾ ਕਰ ਦਿੱਤਾ। ਵਾਇਰਲ ਵੀਡੀਓ ‘ਚ ਸੁਣਿਆ ਜਾ ਸਕਦਾ ਹੈ ਕਿ ਉਸ ਨੂੰ ਕੁੱਟਣ ਵਾਲੇ ਵਿਅਕਤੀ ਅਤੇ ਏਅਰ ਹੋਸਟੈੱਸ ਵਿਚਾਲੇ ਬਹਿਸ ਹੋ ਗਈ ਸੀ। ਇਕ ਪਾਸੇ ਬੰਦਾ ਕਹਿ ਰਿਹਾ ਹੈ, ‘ਚਲਾਉਣਾ ਹੈ ਤਾਂ ਚਲਾਓ, ਨਹੀਂ ਚਲਾਉਣਾ ਤਾਂ ਨਾ ਚਲਾਓ ਖੋਲ੍ਹ ਗੇਟ…। ਅਸੀਂ ਇਥੇ ਕਿੰਨੀ ਦੇਰ ਦੇ ਬੈਠੇ ਹੋਏ ਹਾਂ।’ ਇੱਥੇ ਬਚਾਅ ਲਈ ਆਈ ਏਅਰ ਹੋਸਟੈੱਸ ਨੂੰ ਇਹ ਕਹਿੰਦੇ ਹੋਏ ਵੀ ਸੁਣਿਆ ਜਾ ਸਕਦਾ ਹੈ, ‘…ਤਾਂ ਤੁਸੀਂ ਅਜਿਹਾ ਨਹੀਂ ਕਰ ਸਕਦੇ।’

LEAVE A REPLY

Please enter your comment!
Please enter your name here