ਪੰਜਾਬ ਦੇ ਸਾਰੇ ਟੋਲ ਪਲਾਜ਼ੇ ਅੱਜ 3 ਘੰਟੇ ਲਈ ਮੁਫ਼ਤ ਕੀਤੇ ਜਾਣਗੇ। ਕੌਮੀ ਇਨਸਾਫ਼ ਮੋਰਚਾ ਨੇ ਬੰਦੀ ਸਿੱਖਾਂ ਦੀ ਰਿਹਾਈ ਲਈ ਸੰਘਰਸ਼ ਤੇਜ਼ ਕਰਨ ਦਾ ਐਲਾਨ ਕੀਤਾ ਹੈ। ਮੋਰਚਾ ਇੰਨ੍ਹਾਂ 13 ਟੋਲ ਪਲਾਜ਼ਿਆਂ ‘ਤੇ ਧਰਨਾ ਦੇਵੇਗਾ। ਕੌਮੀ ਇਨਸਾਫ ਮੋਰਚਾ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਵਾਹਨਾਂ ਲਈ ਟੋਲ ਫਰੀ ਕਰੇਗਾ।
ਪੰਜਾਬ ਦੇ ਬੰਦ ਰਹਿਣ ਵਾਲੇ 13 ਟੋਲ ਪਲਾਜ਼ਿਆਂ ਵਿੱਚ ਫ਼ਿਰੋਜ਼ਪੁਰ ਦਾ ਫ਼ਿਰੋਜ਼ਸ਼ਾਹ ਟੋਲ ਪਲਾਜ਼ਾ, ਤਾਰਾਪੁਰ ਟੋਲ ਪਲਾਜ਼ਾ, ਮੋਹਾਲੀ ਦਾ ਅਜ਼ੀਜ਼ਪੁਰ ਟੋਲ ਪਲਾਜ਼ਾ, ਭਾਗੋਮਾਜਰਾ ਟੋਲ ਪਲਾਜ਼ਾ, ਸੋਲਖੀਆਂ ਟੋਲ ਪਲਾਜ਼ਾ, ਬੜੌਦੀ ਟੋਲ ਪਲਾਜ਼ਾ, ਪਟਿਆਲਾ ਦਾ ਧਰੇੜੀ ਜੱਟਾਂ ਟੋਲ ਪਲਾਜ਼ਾ, ਜਲੰਧਰ ਦਾ ਬਾਮਣੀਵਾਲ ਟੋਲ ਪਲਾਜ਼ਾ, ਲੁਧਿਆਣੇ ਦਾ ਲਾਡੋਵਾਲ ਟੋਲ ਪਲਾਜ਼ਾ, ਘਲਾਲ ਟੋਲ ਪਲਾਜ਼ਾ, ਫਰੀਦਕੋਟ ਦਾ ਤਾਰਾਪੁਰ ਟੋਲ ਪਲਾਜ਼ਾ, ਤਲਵੰਡੀ ਭਾਈ ਟੋਲ ਪਲਾਜ਼ਾ ਤੇ ਨਵਾਂਸ਼ਹਿਰ ਦਾ ਟੋਲ ਪਲਾਜ਼ਾ ਸ਼ਾਮਲ ਹਨ।