ਅੱਸੂ ਦੇ ਨਰਾਤੇ ਸ਼ੁਰੂ, 9 ਦੇਵੀਆਂ ਨੂੰ ਲਾਓ 9 ਤਰੀਕੇ ਦੇ ਭੋਗ

0
166

ਸਨਾਤਨ ਧਰਮ ‘ਚ ਨਵਰਾਤਰੀ ਦੇ 9 ਦਿਨਾਂ ਦਾ ਵਿਸ਼ੇਸ਼ ਧਾਰਮਿਕ ਮਹੱਤਵ ਹੈ। ਹਿੰਦੂ ਧਰਮ ‘ਚ ਨਵਰਾਤਰੀ ਤਿਉਹਾਰ ਸਾਲ ਵਿਚ ਚਾਰ ਵਾਰ ਮਨਾਇਆ ਜਾਂਦਾ ਹੈ। ਇਨ੍ਹਾਂ ਵਿੱਚੋਂ ਅੱਸੂ ਦੇ ਨਰਾਤੇ ਤੇ ਚੇਤ ਦੇ ਨਰਾਤਿਆਂ ਦਾ ਤਿਉਹਾਰ ਪੂਰੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ, ਜਦਕਿ ਦੋ ਗੁਪਤ ਨਵਰਾਤਰੀ ਤਿਉਹਾਰ ਹੁੰਦੇ ਹਨ। ਧਾਰਮਿਕ ਮਾਨਤਾ ਅਨੁਸਾਰ ਨਵਰਾਤਰੀ ਦੌਰਾਨ 9 ਦਿਨਾਂ ਤਕ ਮਾਤਾ ਰਾਣੀ ਦੇ ਵੱਖ-ਵੱਖ ਰੂਪਾਂ ਦੀ ਰੀਤੀ-ਰਿਵਾਜਾਂ ਨਾਲ ਪੂਜਾ ਕੀਤੀ ਜਾਂਦੀ ਹੈ।

ਕਦੋਂ ਸ਼ੁਰੂ ਹੋ ਰਹੇ ਹਨ ਅੱਸੂ ਦੇ ਨਰਾਤੇ ?

ਹਿੰਦੂ ਕੈਲੰਡਰ ਅਨੁਸਾਰ ਇਸ ਵਾਰ ਉਦਯਾ ਤਿਥੀ ਕਾਰਨ ਅੱਸੂ ਦੇ ਨਰਾਤੇ 15 ਅਕਤੂਬਰ ਤੋਂ ਸ਼ੁਰੂ ਹੋਣਗੇ ਤੇ 24 ਅਕਤੂਬਰ ਨੂੰ ਵਿਜੈਦਸ਼ਮੀ ਪੁਰਬ ਦੇ ਨਾਲ ਖ਼ਤਮ ਹੋਣਗੇ। ਜੇਕਰ ਤੁਸੀਂ ਨਰਾਤਿਆਂ ਦੌਰਾਨ ਦੇਵੀ ਦੁਰਗਾ ਨੂੰ ਖੁਸ਼ ਕਰਨਾ ਚਾਹੁੰਦੇ ਹੋ ਤਾਂ ਤੁਸੀਂ 9 ਦਿਨਾਂ ‘ਚ ਦੇਵੀ ਦੁਰਗਾ ਦੇ 9 ਰੂਪਾਂ ਨੂੰ ਵੱਖ-ਵੱਖ ਭੋਗ ਲਗਾ ਸਕਦੇ ਹੋ।

ਦੇਵੀ ਮਾਂ ਨੂੰ 9 ਦਿਨ ਲਾਓ ਇਹ ਭੋਗ

ਪਹਿਲੇ ਦਿਨ ਮਾਂ ਸ਼ੈਲਪੁਤਰੀ ਨੂੰ ਕਲਾਕੰਦ ਦਾ ਭੋਗ ਲਾਉਣਾ ਚਾਹੀਦਾ ਹੈ। ਗਾਂ ਦੇ ਦੁੱਧ ਤੋਂ ਬਣੀ ਮਠਿਆਈ ਦਾ ਭੋਗ ਲਾਉਣ ਸ਼ੁਭ ਹੁੰਦਾ ਹੈ।

ਦੂਜੇ ਦਿਨ ਮਾਂ ਬ੍ਰਹਮਚਾਰਿਨੀ ਦੀ ਪੂਜਾ ਕੀਤੀ ਜਾਂਦੀ ਹੈ। ਇਸ ਦਿਨ ਖੰਡ ਤੋਂ ਤਿਆਰ ਪੰਚਾਮ੍ਰਿਤ ਦਾ ਭੋਗ ਲਾਓ।

ਤੀਜੇ ਦਿਨ ਮਾਂ ਚੰਦਰਘੰਟਾ ਦੀ ਪੂਜਾ ਕੀਤੀ ਜਾਂਦੀ ਹੈ। ਤੀਜੇ ਦਿਨ ਦੁੱਧ ਤੋਂ ਬਣੀ ਬਰਫ਼ੀ ਦਾ ਭੋਗ ਜ਼ਰੂਰ ਲਾਓ।

ਚੌਥੇ ਦਿਨ ਮਾਂ ਕੁਸ਼ਮਾਂਡਾ ਨੂੰ ਮਾਲ ਪੂੜੇ ਦਾ ਭੋਗ ਲਾਉਣਾ ਚਾਹੀਦਾ ਹੈ। ਇਸ ਭੋਗ ਨਾਲ ਦੇਵੀ ਮਾਂ ਪ੍ਰਸੰਨ ਹੁੰਦੀ ਹੈ।

ਪੰਜਵੇਂ ਦਿਨ ਮਾਂ ਸਕੰਦਮਾਤਾ ਨੂੰ ਕੇਲੇ ਦਾ ਭੋਗ ਲਾਓ।

ਨਵਰਾਤਰੀ ਦਾ ਛੇਵਾਂ ਦਿਨ ਮਾਂ ਕਾਤਯਾਯਨੀ ਨੂੰ ਸਮਰਪਿਤ ਹੈ। ਇਸ ਦਿਨ ਦੇਵੀ ਮਾਂ ਨੂੰ ਪਾਨ ਦਾ ਭੋਗ ਲਾਉਣਾ ਚਾਹੀਦਾ ਹੈ।

ਸੱਤਵੇਂ ਦਿਨ ਮਾਂ ਕਾਲੀ ਦੀ ਪੂਜਾ ਕੀਤੀ ਜਾਂਦੀ ਹੈ। ਇਸ ਦਿਨ ਗੁੜ ਦੀ ਬਣੀ ਮਠਿਆਈ ਦਾ ਭੋਗ ਲਾਉਣਾ ਚਾਹੀਦਾ ਹੈ।

ਅੱਠਵੇਂ ਦਿਨ ਮਾਂ ਮਹਾਗੌਰੀ ਦੀ ਪੂਜਾ ਕੀਤੀ ਜਾਂਦੀ ਹੈ। ਨਾਰੀਅਲ ਤੋਂ ਬਣੀ ਮਠਿਆਈ ਦਾ ਭੋਗ ਲਾਇਆ ਜਾੰਦਾ ਹੈ।

ਨਵਰਾਤਰੀ ਦੇ ਨੌਵੇਂ ਦਿਨ ਮਾਤਾ ਸਿੱਧੀਦਾਤਰੀ ਦੀ ਪੂਜਾ ਕੀਤੀ ਜਾਂਦੀ ਹੈ। ਇਸ ਦਿਨ ਸੂਜੀ ਦਾ ਹਲਵਾ, ਪੁਰੀ ਤੇ ਕਾਲੇ ਛੋਲਿਆਂ ਦਾ ਭੋਗ ਲਾਉਣਾ ਚਾਹੀਦਾ ਹੈ।

LEAVE A REPLY

Please enter your comment!
Please enter your name here