ਅਮਰਿੰਦਰ ਗਿੱਲ ਦੀ ਫਿਲਮ ‘ਛੱਲਾ ਮੁੜ ਕੇ ਨੀ ਆਇਆ’ ਦਾ ਦਰਸ਼ਕ ਬੇਸਬਰੀ ਨਾਲ ਕਰ ਰਹੇ ਇੰਤਜ਼ਾਰ, ਜਲਦ ਹੋਣ ਜਾ ਰਹੀ ਹੈ ਰਿਲੀਜ਼

0
113

ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਅਮਰਿੰਦਰ ਗਿੱਲ ਜਲਦ ਹੀ ਆਪਣੀ ਨਵੀਂ ਫਿਲਮ ਰਾਹੀਂ ਆਪਣੇ ਦਰਸ਼ਕਾਂ ਦੇ ਰੁਬਰੂ ਹੋਣਗੇ। ਦੱਸ ਦਈਏ ਕਿ ਬਹੁਤ ਜਲਦ ਉਨ੍ਹਾਂ ਦੀ ਨਵੀਂ ਫਿਲਮ ‘ਛੱਲਾ ਮੁੜ ਕੇ ਨੀ ਆਇਆ’ ਰਿਲੀਜ਼ ਹੋਣ ਜਾ ਰਹੀ ਹੈ। ਉਨ੍ਹਾਂ ਦੀ ਸਭ ਤੋਂ ਵੱਧ ਉਡੀਕੀ ਜਾ ਰਹੀ ਪੰਜਾਬੀ ਫਿਲਮ ਹੁਣ ਜਲਦ ਹੀ ਦਰਸ਼ਕ ਸਿਨੇਮਾ ਘਰਾਂ ‘ਚ ਦੇਖ ਸਕਣਗੇ। ਅਮਰਿੰਦਰ ਗਿੱਲ ਦੇ ਫੈਨਸ ਦੇ ਇੰਤਜ਼ਾਰ ਦਾ ਬਹੁਤ ਜਲਦ ਖਤਮ ਹੋਣ ਜਾ ਰਿਹਾ ਹੈ। ਦੱਸ ਦਈਏ ਕਿ ਫਿਲਮ ‘ਛੱਲਾ ਮੁੜ ਕੇ ਨੀ ਆਇਆ’ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ 29 ਜੁਲਾਈ 2022 ਨੂੰ ਰਿਲੀਜ਼ ਹੋਵੇਗੀ। ਅਮਰਿੰਦਰ ਗਿੱਲ, ਸਰਗੁਣ ਮਹਿਤਾ ਅਤੇ ਬਿੰਨੂ ਢਿੱਲੋਂ ਦੇ ਨਾਲ-ਨਾਲ ਪੰਜਾਬੀ ਇੰਡਸਟਰੀ ਦੇ ਹੋਰ ਮਸ਼ਹੂਰ ਕਲਾਕਾਰ ਨਜ਼ਰ ਆਉਣਗੇ।

ਇਹ ਪ੍ਰੋਜੈਕਟ ਇਸ ਪੱਖੋਂ ਖਾਸ ਹੈ ਕਿਉਂਕਿ ਇਸ ਫਿਲਮ ‘ਚ ਦਰਸ਼ਕ ਅੰਬਰਦੀਪ ਸਿੰਘ ਤੇ ਅਮਰਿੰਦਰ ਗਿੱਲ ਨੂੰ ਇਕੱਠੇ ਦੇਖਣਗੇ।ਅਮਰਿੰਦਰ ਗਿੱਲ ਤੇ ਅੰਬਰਦੀਪ ਸਿੰਘ ਨੂੰ ਦਰਸ਼ਕਾਂ ਵਲੋਂ ਬਹੁਤ ਪਸੰਦ ਕੀਤਾ ਜਾਂਦਾ ਹੈ। ਉਨ੍ਹਾਂ ਦੀਆਂ ਹੁਣ ਤੱਕ ਦੀਆਂ ਫਿਲਮਾਂ ਨੂੰ ਦਰਸ਼ਕਾਂ ਵਲੋਂ ਬਹੁਤ ਹੀ ਪਿਆਰ ਮਿਲਿਆ ਹੈ। ਉਮੀਦ ਹੈ ਕਿ ਦਰਸ਼ਕਾਂ ਨੂੰ ਇਹ ਆਉਣ ਵਾਲੀ ਫਿਲ਼ਮ ਵੀ ਬੇਹੱਦ ਪਸੰਦ ਆਵੇਗੀ। ਫਿਲਮ ਦੀ ਸਕ੍ਰਿਪਟ ਅੰਬਰਦੀਪ ਸਿੰਘ ਨੇ ਲਿਖੀ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਅੰਬਰਦੀਪ ਇੰਡਸਟਰੀ ਦੇ ਸਭ ਤੋਂ ਪ੍ਰਤਿਭਾਸ਼ਾਲੀ ਲੇਖਕਾਂ ਚੋਂ ਇੱਕ ਹੈ ਤੇ ਉਨ੍ਹਾਂ ਦੀ ਕਲਮ ਨੇ ਹਮੇਸ਼ਾ ਸ਼ਾਨਦਾਰ ਕਹਾਣੀਆਂ ਲੋਕਾਂ ਸਾਹਮਣੇ ਪੇਸ਼ ਕੀਤੀਆਂ ਹਨ।

ਫਿਲਮ ਦਾ ਡਾਇਰੈਕਸ਼ਨ ਹੋਰ ਕੋਈ ਨਹੀਂ ਸਗੋਂ ਅਮਰਿੰਦਰ ਗਿੱਲ ਖੁਦ ਕਰ ਰਹੇ ਹਨ। ਇਹ ਫਿਲਮ ਰਿਦਮ ਬੁਆਏਜ਼ ਐਂਟਰਟੇਨਮੈਂਟ ਤੇ ਅੰਬਰਦੀਪ ਫਿਲਮਜ਼ ਦੇ ਸਹਿਯੋਗੀ ਬੈਨਰ ਹੇਠ ਵੀ ਪੇਸ਼ ਕੀਤੀ ਜਾ ਰਹੀ ਹੈ। ਫਿਲਮ ਦਾ ਨਿਰਮਾਣ ਕਾਰਜ ਗਿੱਲ ਨੇ ਕੀਤਾ ਹੈ। ਫਿਲਮ ਦਾ ਐਲਾਨ ਕਾਫੀ ਸਮਾਂ ਪਹਿਲਾਂ ਹੋ ਗਿਆ ਸੀ ਪਰ ਹੁਣ ਲੰਬੇ ਇੰਤਜ਼ਾਰ ਮਰਗੋਂ ਦਰਸ਼ਕਾਂ ਨੂੰ ਬੇਸਬਰੀ ਨਾਲ ਇਸ ਫਿਲਮ ਦਾ ਇੰਤਜ਼ਾਰ ਹੈ

LEAVE A REPLY

Please enter your comment!
Please enter your name here