ਪੰਜਵੀ ਵਾਰ ਪਿਤਾ ਬਣਨਗੇ youtuber Armaan Malik, ਪਹਿਲੀ ਪਤਨੀ ਪਾਇਲ ਫਿਰ ਹੋਈ Pregnant
ਸੋਸ਼ਲ ਮੀਡੀਆ ‘ਤੇ ਮਸ਼ਹੂਰ youtuber Armaan Malik ਪੰਜਵੀ ਵਾਰ ਪਿਤਾ ਬਣਨ ਜਾ ਰਹੇ ਹਨ | ਦਰਅਸਲ, ਉਹਨਾਂ ਦੀ ਪਹਿਲੀ ਪਤਨੀ ਪਾਇਲ ਮਲਿਕ ਇੱਕ ਵਾਰ ਫਿਰ ਤੋਂ ਪ੍ਰੈਗਨੈਂਟ ਹੈ। ਉਨ੍ਹਾਂ ਨੇ ਆਪਣੇ ਫੈਨਜ਼ ਨੂੰ ਦੱਸਿਆ ਕਿ ਉਹ ਦੁਬਾਰਾ ਪ੍ਰੈਗਨੈਂਟ ਹੈ। ਉਹਨਾਂ ਨੇ ਇਹ ਜਾਣਕਾਰੀ ਆਪਣੇ latest vlog ਵਿੱਚ ਸਾਂਝੀ ਕੀਤੀ ਹੈ, ਜਿਸ ‘ਚ ਉਹ ਆਪਣੇ ਬੇਬੀ ਸ਼ਾਵਰ ਬਾਰੇ ਦੱਸਦੀ ਨਜ਼ਰ ਆ ਰਹੀ ਹੈ।
ਤਿੰਨ ਮਹੀਨਿਆਂ ਬਾਅਦ ਖੁਸ਼ਖਬਰੀ ਕੀਤੀ ਸਾਂਝੀ
ਪਾਇਲ ਨੇ ਕਿਹਾ ਕਿ ਉਹ ਤਿੰਨ ਮਹੀਨਿਆਂ ਬਾਅਦ ਇਹ ਖੁਸ਼ਖਬਰੀ ਸਾਂਝੀ ਕਰਨ ਜਾ ਰਹੀ ਸੀ, ਪਰ ਉਸਨੇ ਜਲਦੀ ਹੀ ਆਪਣੇ ਪ੍ਰਸ਼ੰਸਕਾਂ ਨੂੰ ਇਹ ਦੱਸਣ ਦਾ ਫੈਸਲਾ ਕੀਤਾ। ਪਾਇਲ ਦੇ ਨਾਲ-ਨਾਲ ਅਰਮਾਨ ਮਲਿਕ ਦੀ ਦੂਜੀ ਪਤਨੀ ਕ੍ਰਿਤਿਕਾ ਮਲਿਕ ਨੇ ਵੀ ਇਸ ਖੁਸ਼ਖਬਰੀ ਦੀ ਪੁਸ਼ਟੀ ਕੀਤੀ ਹੈ। ਕ੍ਰਿਤਿਕਾ ਨੇ ਪਾਇਲ ਦੀ ਬੇਟੀ ਤੂਬਾ ਨੂੰ ਚੁੱਕਿਆ ਅਤੇ ਮਜ਼ਾਕ ਵਿੱਚ ਪੁੱਛਿਆ ਕਿ ਉਹ ਕੀ ਚਾਹੁੰਦੀ ਹੈ, ਕਾਕਾ ਜਾਂ ਕਾਕੀ? ਟੂਬੇ ਨੇ ਧੀਮੀ ਆਵਾਜ਼ ਵਿੱਚ ਕਾਕੇ ਦਾ ਨਾਂ ਲਿਆ, ਜਿਸ ’ਤੇ ਪਾਇਲ ਨੇ ਮੁਸਕਰਾ ਕੇ ਕਿਹਾ ਕਿ ਘਰ ਵਿੱਚ ਪਹਿਲਾਂ ਹੀ ਕਈ ਕਾਕੇ ਹਨ।
ਇਹ ਵੀ ਪੜ੍ਹੋ : ਹੁਣ ਪਾਕਿਸਤਾਨ ਜਾਣ ਲਈ ਨਹੀਂ ਲੱਗੇਗੀ ਫ਼ੀਸ, ਅੱਧੇ ਘੰਟੇ ਵਿਚ ਮਿਲੇਗਾ ਵੀਜ਼ਾ
ਪੰਜਵੀਂ ਵਾਰ ਬਣਨਗੇ ਪਿਤਾ
ਦੱਸ ਦਈਏ ਕਿ ਯੂਟਿਊਬਰ ਅਰਮਾਨ ਮਲਿਕ ਦੀ ਪਤਨੀ ਦੇ ਦੁਬਾਰਾ ਮਾਂ ਬਣਨ ਦੇ ਐਲਾਨ ਤੋਂ ਬਾਅਦ ਅਰਮਾਨ ਮਲਿਕ ਪੰਜਵੀਂ ਵਾਰ ਪਿਤਾ ਬਣਨਗੇ। ਮਲਿਕ ਪਰਿਵਾਰ ਜੋ ਬਿੱਗ ਬੌਸ OTT 3 ਦਾ ਹਿੱਸਾ ਸੀ, ਅਕਸਰ ਲਾਈਮਲਾਈਟ ਵਿੱਚ ਰਹਿੰਦਾ ਹੈ।