ਅਮਰੀਕਾ ਜਾਣ ਦੀ ਖੁਸ਼ੀ ‘ਚ ਚੱਲ ਰਹੀ ਸੀ ਪਾਰਟੀ, ਦੋਸਤਾਂ ਵੱਲੋਂ ਕੀਤੀ ਫਾਇਰਿੰਗ ‘ਚ ਨੌਜਵਾਨ ਦੀ ਮੌ.ਤ || Punjab News

0
127

ਅਮਰੀਕਾ ਜਾਣ ਦੀ ਖੁਸ਼ੀ ‘ਚ ਚੱਲ ਰਹੀ ਸੀ ਪਾਰਟੀ, ਦੋਸਤਾਂ ਵੱਲੋਂ ਕੀਤੀ ਫਾਇਰਿੰਗ ‘ਚ ਨੌਜਵਾਨ ਦੀ ਮੌ.ਤ

ਤਰਨਤਾਰਨ ਦੇ ਖਾਲੜਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਬੀਤੀ ਰਾਤ ਇੱਕ ਨੌਜਵਾਨ ਆਪਣੇ ਕੁਝ ਦੋਸਤਾਂ ਨਾਲ ਭਰਾ ਦੇ ਅਮਰੀਕਾ ਜਾਣ ਦੀ ਖੁਸ਼ੀ ਵਿੱਚ ਆਪਣੀ ਰਿਹਾਇਸ਼ ’ਤੇ ਪਾਰਟੀ ਕਰ ਰਿਹਾ ਸੀ । ਇਸ ਦੌਰਾਨ ਉਨ੍ਹਾਂ ਦੀਆਂ ਖੁਸ਼ੀਆਂ ਨੂੰ ਅਚਾਨਕ ਨਜ਼ਰ ਲੱਗ ਗਈ । ਜਾਣਕਾਰੀ ਅਨੁਸਾਰ ਇਸ ਪਾਰਟੀ ਦੌਰਾਨ ਇੱਕ ਨੌਜਵਾਨਾਂ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਨਿਸ਼ਾਨ ਸਿੰਘ ਵਾਸੀ ਕਸਬਾ ਖੇਮਕਰਨ ਵਜੋਂ ਹੋਈ ਹੈ।

ਇਹ ਵੀ ਪੜ੍ਹੋਫਤਿਹਗੜ੍ਹ ਸਾਹਿਬ ਤੇ ਖੰਨਾ ‘ਚ ਵਕੀਲਾਂ ਦੀ ਹੜਤਾਲ, ਜਾਣੋ ਕਿਉ || Punjab News

ਦੱਸਿਆ ਜਾ ਰਿਹਾ ਹੈ ਕਿ ਪਾਰਟੀ ਦੌਰਾਨ ਗੁਰਦੇਵ ਸਿੰਘ ਅਤੇ ਉਸ ਦੇ ਦੋਸਤਾਂ ਨੇ ਖੁਸ਼ੀ ਵਿੱਚ ਪਟਾਕੇ ਚਲਾਉਣੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਪਾਰਟੀ ਵਿੱਚ ਆਏ ਗੁਰਦੇਵ ਸਿੰਘ ਦੇ ਕੁਝ ਦੋਸਤਾਂ ਨੇ ਗੋਲੀਆਂ ਚਲਾ ਦਿੱਤੀਆਂ । ਜਿਸ ਵਿੱਚੋਂ ਇੱਕ ਗੋਲੀ ਨਿਸ਼ਾਨ ਸਿੰਘ ਨੂੰ ਲੱਗਣ ਕਾਰਨ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਨਿਸ਼ਾਨ ਸਿੰਘ ਗੁਰਦੇਵ ਸਿੰਘ ਦਾ ਰਿਸ਼ਤੇਦਾਰ ਹੈ। ਇਸ ਘਟਨਾ ਤੋਂ ਬਾਅਦ ਥਾਣਾ ਖਾਲੜਾ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here