ਪਹਿਲਾਂ ਨਹਾਉਣ ਨੂੰ ਲੈ ਕੇ ਛੋਟੇ ਭਰਾ ਦਾ ਤੇਜ਼ਧਾਰ ਹਥਿਆਰਾਂ ਨਾਲ ਕ.ਤਲ
ਟਿੱਬੀ ਸਾਹਿਬ ਰੋਡ ਦੀ ਆਬਾਦੀ ਵਿਚ ਰਹਿੰਦੇ ਜੀਤ ਸਿੰਘ ਦੇ ਪੁੱਤਰ ਗੁਰਮੀਤ ਸਿੰਘ ਜੀਤਾ ਨੇ ਆਪਣੇ ਸਕੇ ਭਰਾ ਕੁਲਦੀਪ ਸਿੰਘ ਗਗਨ ਦਾ ਮਾਮੂਲੀ ਗੱਲ ਨੂੰ ਲੈ ਕੇ ਦੇਰ ਰਾਤ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਰਾਤ ਕਰੀਬ 10 ਵਜੇ ਜਦੋਂ ਕੁਲਦੀਪ ਸਿੰਘ ਡੀਜੇ ਦੇ ਰਾਤ ਦੇ ਪ੍ਰੋਗਰਾਮ ’ਤੇ ਜਾਣ ਵਾਸਤੇ ਨਹਾਉਣ ਲਈ ਪਾਣੀ ਗਰਮ ਕਰ ਰਿਹਾ ਸੀ ਤਾਂ ਉਸਦੇ ਵੱਡੇ ਭਰਾ ਗੁਰਮੀਤ ਸਿੰਘ ਜੀਤਾ ਨੇ ਪਹਿਲਾਂ ਨਹਾਉਣ ਦੀ ਜਿੱਦ ਕੀਤੀ ਅਤੇ ਇਸੇ ਹੀ ਖਿੱਚੋਤਾਣ ਨੂੰ ਲੈ ਕੇ ਲੜਾਈ ਐਨੀ ਵੱਧ ਗਈ ਕਿ ਉਸ ਨੇ ਆਪਣੇ ਸਕੇ ਭਰਾ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ।
ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਦਾ ਦਿਨ ਦਿਹਾੜੇ ਗੋ.ਲੀਆਂ ਮਾਰ ਕੇ ਕੀਤੇ ਕਤ.ਲ || Punjab News
ਕੁਲਦੀਪ ਸਿੰਘ ਨੇ ਖ਼ੁਦ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਰੌਲ਼ਾ ਪਾਉਂਦਾ ਹੋਇਆ ਘਰ ਤੋਂ 100 ਕੁ ਮੀਟਰ ਦੀ ਦੂਰੀ ’ਤੇ ਜਾ ਕੇ ਡਿੱਗ ਪਿਆ ਅਤੇ ਜ਼ਖ਼ਮ ਡੂੰਘਾ ਹੋਣ ਕਰਕੇ ਖੂਨ ਨਾਲ ਲਥਪਥ ਹੋ ਗਿਆ, ਰੌਲ਼ਾ ਸੁਣ ਕੇ ਇਕੱਠੇ ਹੋਏ ਮੁਹੱਲਾ ਵਾਸੀਆਂ ਨੇ ਉਸਨੂੰ ਤੁਰੰਤ ਸਰਕਾਰੀ ਹਸਪਤਾਲ ਵਿਖੇ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫ਼ਰੀਦਕੋਟ ਲਈ ਰੈਫਰ ਕਰ ਦਿੱਤਾ ਪਰ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ।
ਜੈਤੋ ਥਾਣੇ ਦੇ ਐੱਸਐੱਚਓ ਹਰਪ੍ਰੀਤ ਸਿੰਘ ਮੁਤਾਬਿਕ ਜੀਤ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਮਲਜ਼ਮ ਗੁਰਮੀਤ ਸਿੰਘ ਜੀਤਾ ਨੂੰ ਨਾਮਜ਼ਦ ਕਰਕੇ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ। ਉਕਤ ਮਾਮਲੇ ਦਾ ਦੁਖਦਾਇਕ ਅਤੇ ਅਫਸੋਸਨਾਕ ਪਹਿਲੂ ਇਹ ਵੀ ਹੈ ਕਿ ਮਰਨ ਵਾਲਾ ਮਹਿਜ 21 ਸਾਲ ਦਾ ਜਦਕਿ ਮਾਰਨ ਵਾਲੇ ਭਰਾ ਦੀ ਉਮਰ ਸਿਰਫ 23 ਸਾਲ ਹੈ।









