ਅਮਰੀਕਾ ਚ ਹਾਰਟ ਅਟੈਕ ਨਾਲ ਨੌਜਵਾਨ ਦੀ ਮੌਤ
ਨਡਾਲਾ ਦੇ ਨੇੜਲੇ ਪਿੰਡ ਬੂਲੇਵਾਲ (ਕਪੂਰਥਲਾ) ਦੇ ਨੋਜਵਾਨ ਸਿਮਰਨਜੀਤ ਸਿੰਘ ( 31) ਪੁੱਤਰ ਜਸਪਾਲ ਸਿੰਘ ਦੀ ਵਿਦੇਸ਼ ਅਮਰੀਕਾ ਚ ਨਿਊਜਰਸੀ ਵਿਖੇ ਹਾਰਟ ਅਟੈਕ ਨਾਲ ਮੌਤ ਹੋ ਜਾਣ ਦਾ ਸਮਾਚਾਰ ਹੈ।
ਪਿਤਾ ਜਸਪਾਲ ਸਿੰਘ ਨੇ ਦੱਸਿਆ ਕਿ ਤਕਰੀਬਨ 10 ਸਾਲ ਪਹਿਲਾ ਸੁਨਿਹਰੀ ਭਵਿੱਖ ਲਈ ਕਰਜਾ ਚੁਕ ਕੇ ਅਮਰੀਕਾ ਭੇਜਿਆ ਸੀ ਤੇ ਉਥੇ ਉਹ ਜੋਰਜੀਆ ਰਹਿੰਦੇ ਟਰਾਲਾ ਚਲਾਉਦਾ ਸੀ ਤੇ ਕੱਲ ਵੀ ਉਹ ਕੈਲੋਫੋਰਨੀਆ ਤੋ ਨਿਊਜਰਸੀ ਟਰਾਲਾ ਲੈ ਕੇ ਗਿਆ ਸੀ।
ਟਰੱਕ ਅਨਲੋਡ ਕਰਕੇ ਉਹ ਸੋ ਗਿਆ ਤੇ ਮੁੜਕੇ ਉਠਿਆ ਨਹੀ । ਪਿਤਾ ਜਸਪਾਲ ਨੇ ਦੱਸਿਆ ਉਥੇ ਅਮਰੀਕਾ (ਜੋਰਜੀਆ) ਰਹਿੰਦੀ ਮੇਰੀ ਧੀ ਕਮਲਦੀਪ ਕੌਰ ਨੇ ਦੇਰ ਰਾਤ ਫੋਨ ਤੇ ਦੱਸਿਆ ਕਿ ਭਰਾ ਸਿਮਰ ਹੁਣ ਇਸ ਦੁਨੀਆ ਚ ਨਹੀ ਰਿਹਾ।