ਆਸਟ੍ਰੇਲੀਆ ਵਿਚ ਸੜਕ ਹਾਦਸੇ ਵਿਚ ਮੌਤ ਦੇ ਘਾਟ ਉੱਤਰਿਆ ਨੌਜਵਾਨ

0
49
Death

ਫਰੀਦਕੋਟ, 10 ਜਨਵਰੀ 2026 :  ਪੰਜਾਬ ਦੇ ਜ਼ਿਲ੍ਹਾ ਫ਼ਰੀਦਕੋਟ (Faridkot District) ਦੇ ਕੋਟਕਪੂਰਾ ਸ਼ਹਿਰ ਦੇ ਇੱਕ ਨੌਜਵਾਨ ਦੀ ਆਸਟ੍ਰੇਲੀਆ ਵਿੱਚ ਸੜਕ ਹਾਦਸੇ (Road accidents) ਵਿੱਚ ਮੌਤ ਹੋ ਗਈ ਹੈ । ਨੌਜਵਾਨ ਉੱਥੇ ਟਰੱਕ ਡਰਾਈਵਰ ਵਜੋਂ ਕੰਮ ਕਰਦਾ ਸੀ ਕਿ 4 ਜਨਵਰੀ ਨੂੰ ਇੱਕ ਹਾਦਸੇ ਦੌਰਾਨ ਉਸ ਦੇ ਟਰੱਕ ਨੂੰ ਅੱਗ ਲੱਗ ਗਈ, ਜਿਸ ਵਿਚ ਉਸ ਦੀ ਸੜਨ ਕਾਰਨ ਮੌਤ ਹੋ ਗਈ ।

ਮਾਪਿਆਂ ਦਾ ਸੀ ਪੁੱਤਰ ਵਜੋਂ ਸੀ ਇਕੱਲਾ ਇਕੱਲਾ

ਮ੍ਰਿਤਕ ਗੁਰਜੰਟ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ । ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਪੁੱਤ ਨੂੰ ਬਹੁਤ ਉਮੀਦਾਂ ਨਾਲ ਆਸਟ੍ਰੇਲੀਆ (Australia) ਭੇਜਿਆ ਗਿਆ ਸੀ । ਉਸ ਦੀਆਂ ਭੈਣਾਂ ਆਸਟ੍ਰੇਲੀਆ ਵਿੱਚ ਰਹਿੰਦੀਆਂ ਹਨ । ਉਹ ਹੁਣ ਚੰਗੀ ਕਮਾਈ ਕਰ ਰਿਹਾ ਸੀ । ਗੁਰਜੰਟ ਦਾ ਪਰਿਵਾਰ ਉਸ ਦੇ ਵਿਆਹ ਦੀਆਂ ਤਿਆਰੀਆਂ ਕਰ ਰਿਹਾ ਸੀ ਪਰ ਹਾਦਸੇ ਨੇ ਉਨ੍ਹਾਂ ਦੇ ਸਾਰੇ ਸੁਪਨੇ ਚਕਨਾਚੂਰ ਕਰ ਦਿੱਤੇ ।

ਕਿੰਨੇ ਸਾਲ ਪਹਿਲਾਂ ਗਿਆ ਸੀ ਗੁਰਜੰਟ ਸਿੰਘ ਜੰਟਾ

ਗੁਰਜੰਟ ਸਿੰਘ ਜੰਟਾ (Gurjant Singh Janta) ਜੋ ਕਿ 32 ਸਾਲਾਂ ਦੇ ਲਗਭਗ ਦੀ ਉਮਰ ਦਾ ਹੈ ਪੰਜ ਸਾਲ ਪਹਿਲਾਂ ਇੱਕ ਬਿਹਤਰ ਭਵਿੱਖ ਦੀ ਭਾਲ ਵਿੱਚ ਆਸਟ੍ਰੇਲੀਆ ਗਿਆ ਸੀ । ਉਹ ਉੱਥੇ ਇੱਕ ਟਰੱਕ ਡਰਾਈਵਰ ਵਜੋਂ ਕੰਮ ਕਰਦਾ ਸੀ । ਮ੍ਰਿਤਕ ਦੇ ਪਰਿਵਾਰ ਦੇ ਅਨੁਸਾਰ 4 ਜਨਵਰੀ ਨੂੰ ਗੁਰਜੰਟ ਸਿਡਨੀ ਤੋਂ ਬ੍ਰਿਸਬੇਨ ਜਾ ਰਿਹਾ ਸੀ । ਰਾਤ ਦੇ ਸਮੇਂ ਟਰੱਕ ਕੰਟਰੋਲ ਗੁਆ ਬੈਠਾ ਅਤੇ ਪਲਟ ਗਿਆ, ਜਿਸ ਕਾਰਨ ਟਰੱਕ ਨੂੰ ਅੱਗ ਲੱਗ ਗਈ । ਗੁਰਜੰਟ ਨੂੰ ਬਾਹਰ ਨਿਕਲਣ ਦਾ ਮੌਕਾ ਨਹੀਂ ਮਿਲਿਆ ਤੇ ਉਹ ਟਰੱਕ ਅੰਦਰ ਬੁਰੀ ਤਰ੍ਹਾਂ ਸੜ ਗਿਆ । ਜਿਸ ਕਾਰਨ ਉਸ ਦੀ ਮੌਤ (Death) ਹੋ ਗਈ ।

ਚਚੇਰੇ ਭਰਾ ਨੇ ਦਿੱਤੀ ਜਾਣਕਾਰੀ

ਇਸ ਮਾਮਲੇ ਵਿੱਚ ਮ੍ਰਿਤਕ ਦੇ ਚਚੇਰੇ ਭਰਾ ਕੁਲਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਗੁਰਜੰਟ ਸਿੰਘ ਦੀ ਲਾਸ਼ ਹਾਦਸੇ ਤੋਂ ਬਾਅਦ ਬਰਾਮਦ ਕਰ ਲਈ ਗਈ ਹੈ ਅਤੇ ਕਾਨੂੰਨੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਲਾਸ਼ ਨੂੰ ਭਾਰਤ ਲਿਆਂਦਾ ਜਾ ਸਕਦਾ ਹੈ । ਉਨ੍ਹਾਂ ਕਿਹਾ ਕਿ ਗੁਰਜੰਟ ਸਿੰਘ ਦੇ ਜਲਦੀ ਹੀ ਪੀ. ਆਰ. ਹੋਣ ਦੀ ਉਮੀਦ ਸੀ ਪਰ ਇਸ ਹਾਦਸੇ ਨੇ ਪੂਰੇ ਪਰਿਵਾਰ ਦੀਆਂ ਖੁਸ਼ੀਆਂ ਖੋਹ ਲਈਆਂ ਹਨ । ਉਨ੍ਹਾਂ ਨੇ ਕੇਂਦਰ ਅਤੇ ਰਾਜ ਸਰਕਾਰ ਨੂੰ ਲਾਸ਼ ਨੂੰ ਭਾਰਤ ਵਾਪਸ ਲਿਆਉਣ ਵਿੱਚ ਸਹਾਇਤਾ ਦੀ ਅਪੀਲ ਕੀਤੀ ਹੈ ।

Read More : 22 ਸਾਲਾ ਅਰਮਾਨ ਚੌਹਾਨ ਦੀ ਹੋਈ ਕੈਨੇਡਾ ਵਿਖੇ ਸੜਕ ਹਾਦਸੇ ਵਿਚ ਮੌਤ

LEAVE A REPLY

Please enter your comment!
Please enter your name here