‘ਐਕਸ’ ਨੇ ਗ਼ਲਤੀ ਮੰਨਦਿਆਂ ਦਿੱਤਾ ਭਾਰਤੀ ਕਾਨੂੰਨਾਂ ਦੀ ਪਾਲਣਾ ਕਰਨ ਦਾ ਭਰੋਸਾ

0
27
Elun Musk

ਨਵੀਂ ਦਿੱਲੀ, 12 ਜਨਵਰੀ 2026 : ਸੂਚਨਾ ਤਕਨਾਲੋਜੀ ਮੰਤਰਾਲਾ (Ministry of Information Technology) ਵੱਲੋਂ ਐਲੋਨ ਮਸਕ (Elun Musk) ਦੀ ਮਲਕੀਅਤ ਵਾਲੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ (Social media platform ‘X’) ਨੂੰ ਗ੍ਰੋਕ ਏ. ਆਈ. ਨਾਲ ਸਬੰਧਤ ਅਸ਼ਲੀਲ ਸਮੱਗਰੀ ਦੇ ਮੁੱਦੇ ਸਬੰਧੀ ਚਿਤਾਵਨੀ ਦੇਣ ਤੋਂ ਬਾਅਦ ‘ਐਕਸ’ ਨੇ ਆਪਣੀ ਗਲਤੀ ਮੰਨ ਲਈ ਹੈ ਤੇ ਭਾਰਤੀ ਕਾਨੂੰਨਾਂ ਦੀ ਪਾਲਣਾ ਦਾ ਭਰੋਸਾ ਦਿੱਤਾ ਹੈ । ਸਰਕਾਰੀ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਤੇ ਦੱਸਿਆ ਕਿ ਲਗਭਗ 3,500 ਸਮੱਗਰੀਆਂ ਨੂੰ ਬਲਾਕ ਕਰ ਦਿੱਤਾ ਗਿਆ ਹੈ, 600 ਤੋਂ ਵੱਧ ਅਕਾਊਂਟ ਹਟਾ ਦਿੱਤੇ ਗਏ ਹਨ ।

ਭਵਿੱਖ ਵਿਚ ਅਕਸਾਂ ਦੀ ਇਜਾਜ਼ਤ ਨਹੀਂ ਦੇਵੇਗਾ ਪਲੇਟਫਾਰਮ

ਪਲੇਟਫਾਰਮ ਭਵਿੱਖ ‘ਚ ਅਸ਼ਲੀਲ ਅਕਸਾਂ ਦੀ ਇਜਾਜ਼ਤ ਨਹੀਂ ਦੇਵੇਗਾ । ਪਹਿਲਾਂ ਸਰਕਾਰ ਨੇ ‘ਐਕਸ’ ਤੋਂ ਵਿਸਤ੍ਰਿਤ ਜਾਣਕਾਰੀ ਮੰਗੀ ਸੀ, ਜਿਸ ‘ਚ ਗੋਕ ਏ. -ਆਈ. ਨਾਲ ਸਬੰਧਤ ਅਸ਼ਲੀਲ ਸਮੱਗਰੀ ਵਿਰੁੱਧ ਕੀਤੀ ਗਈ ਖਾਸ ਕਾਰਵਾਈ ਤੇ ਭਵਿੱਖ ‘ਚ ਅਜਿਹੀ ਦੁਹਰਾਈ ਨੂੰ ਰੋਕਣ ਲਈ ਉਪਾਅ ਸ਼ਾਮਲ ਸਨ ਕਿਉਂਕਿ ਸਰਕਾਰ ਨੇ ਮਲੇਟਫਾਰਮ ਦੇ ਜਵਾਬ ਨੂੰ ਪੂਰਾ ਨਹੀਂ ਮੰਨਿਆ ਸੀ ।

ਅਕਸ ਵੱਲੋਂ ਦਿੱਤੇ ਜਵਾਬ ਵਿਚ ਕੁੱਝ ਅਹਿਮ ਜਾਣਕਾਰੀਆਂ ਗਈਆਂ ਸਨ ਰਹਿ

ਪਹਿਲਾ ਨੋਟਿਸ ਜਾਰੀ ਹੋਣ ਤੋਂ ਬਾਅਦ ਆਪਣੇ ਜਵਾਬ ‘ਚ ‘ਐਕਸ’ ਨੇ ਗੁੰਮਰਾਹਕੁੰਨ ਪੋਸਟਾਂ ਤੇ ਸਹਿਮਤੀ ਤੋਂ ਬਿਨਾਂ ਹਾਸਲ ਹੋਈਆਂ ਅਸ਼ਲੀਲ ਪੋਸਟਾਂ (Pornographic posts) ਸੰਬੰਧੀ ਆਪਣੀ ਸਮੱਗਰੀ ਨੂੰ ਹਟਾਉਣ ਦੀਆਂ ਨੀਤੀਆਂ ਦੀ ਰੂਪਰੇਖਾ ਦਿੱਤੀ । ਜਵਾਬ ਲੰਬਾ ਸੀ ਪਰ ਇਸ ‘ਚ ਕੁਝ ਅਹਿਮ ਜਾਣਕਾਰੀਆਂ ਰਹਿ ਗਈਆਂ ਸਨ ਜਿਨ੍ਹਾਂ ‘ਚ ਅਸ਼ਲੀਲ ਸਮੱਗਰੀ ਦੇ ਮੁੱਦੇ ਬਾਰੇ ਗ੍ਰੋਕ ਏ. ਆਈ. ਵੱਲੋਂ ਕੀਤੀਆਂ ਗਈਆਂ ਕਾਰਵਾਈਆਂ ਤੇ ਭਵਿੱਖ ‘ਚ ਇਸ ਨੂੰ ਰੋਕਣ ਲਈ ਉਪਾਅ ਸ਼ਾਮਲ ਸਨ ।

Read More : ਟਵਿੱਟਰ ਡੀਲ ਫਿਲਹਾਲ ਹੋਲਡ ‘ਤੇ ਹੈ: ਐਲੋਨ ਮਸਕ

LEAVE A REPLY

Please enter your comment!
Please enter your name here