ਕਾਂਗਰਸ ‘ਚ ਸ਼ਾਮਲ ਹੋਣ ‘ਤੇ ਪਹਿਲਵਾਨ ਬਜਰੰਗ ਪੂਨੀਆ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
ਹਰਿਆਣਾ ਦੇ ਪਹਿਲਵਾਨ ਬਜਰੰਗ ਪੂਨੀਆ ਨੂੰ ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਦੋ ਦਿਨ ਬਾਅਦ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਉਸ ਨੂੰ ਇਹ ਧਮਕੀ ਵਟਸਐਪ ਮੈਸੇਜ ਰਾਹੀਂ ਮਿਲੀ ਸੀ।
ਲਖਨਊ ਹਾਦਸਾ: CM ਯੋਗੀ ਨੇ ਪੀੜਤਾਂ ਨਾਲ ਕੀਤੀ ਮੁਲਾਕਾਤ, 8 ਲੋਕਾਂ ਦੀ ਹੋਈ ਮੌਤ || Today News
ਉਸ ਨੂੰ ਇਕ ਵਿਦੇਸ਼ੀ ਨੰਬਰ ਤੋਂ ਵਟਸਐਪ ‘ਤੇ ਇਕ ਸੰਦੇਸ਼ ਮਿਲਿਆ ਹੈ, ਜਿਸ ਵਿਚ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਕਾਂਗਰਸ ਨੇ ਬਜਰੰਗ ਪੂਨੀਆ ਨੂੰ ਆਲ ਇੰਡੀਆ ਕਿਸਾਨ ਕਾਂਗਰਸ ਦਾ ਕਾਰਜਕਾਰੀ ਚੇਅਰਮੈਨ ਬਣਾਇਆ ਹੈ।
ਜਿੱਥੇ ਸ਼ਿਕਾਇਤ ਕਰਨੀ ਹੈ ਕਰ ਲਓ, ਇਹ ਸਾਡੀ ਪਹਿਲੀ ਅਤੇ ਆਖਰੀ ਚੇਤਾਵਨੀ
ਬਜਰੰਗ ਪੂਨੀਆ ਨੂੰ ਭੇਜੇ ਗਏ ਵਟਸਐਪ ਮੈਸੇਜ ‘ਚ ਲਿਖਿਆ ਗਿਆ ਹੈ ਕਿ ਬਜਰੰਗ ਕਾਂਗਰਸ ਛੱਡ ਦੇਵੋ, ਨਹੀਂ ਤਾਂ ਇਹ ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਚੰਗਾ ਨਹੀਂ ਹੋਵੇਗਾ। ਇਹ ਸਾਡਾ ਆਖਰੀ ਸੰਦੇਸ਼ ਹੈ। ਚੋਣਾਂ ਤੋਂ ਪਹਿਲਾਂ ਦਿਖਾਵਾਂਗੇ ਕਿ ਅਸੀਂ ਕੀ ਹਾਂ। ਜਿੱਥੇ ਸ਼ਿਕਾਇਤ ਕਰਨੀ ਹੈ ਕਰ ਲਓ, ਇਹ ਸਾਡੀ ਪਹਿਲੀ ਅਤੇ ਆਖਰੀ ਚੇਤਾਵਨੀ ਹੈ। ਬਜਰੰਗ ਪੁਨੀਆ ਨੇ ਸੋਨੀਪਤ ਦੇ ਬਹਿਲਗੜ੍ਹ ਥਾਣੇ ‘ਚ ਸ਼ਿਕਾਇਤ ਦਰਜ ਕਰਵਾਈ ਹੈ।