ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ: ਸਾਇਨਾ ਨੇਹਵਾਲ ਪਹੁੰਚੀ ਪ੍ਰੀ-ਕੁਆਰਟਰ ਫਾਈਨਲ ’ਚ

0
291

ਲੰਡਨ ਓਲੰਪਿਕ ਦੀ ਕਾਂਸੀ ਤਮਗ਼ਾ ਜੇਤੂ ਸਾਇਨਾ ਨੇਹਵਾਲ ਨੇ ਹਾਂਗਕਾਂਗ ਦੀ ਚੇਉਂਗ ਨਗੇਨ ਯੀ ‘ਤੇ ਸਿੱਧੀਆਂ ਗੇਮਾਂ ਵਿਚ ਜਿੱਤ ਦਰਜ ਕਰ ਕੇ ਬੀ. ਡਬਲਯੂ. ਐੱਫ. ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਸਾਇਨਾ ਨੇ ਪਹਿਲੇ ਗੇੜ ਦੇ ਇਸ ਮੈਚ ਵਿਚ ਨਗੇਨ ਯੀ ਨੂੰ 38 ਮਿੰਟ ਵਿਚ 21-19, 21-9 ਨਾਲ ਮਾਤ ਦਿੱਤੀ।

ਵਿਸ਼ਵ ਚੈਂਪੀਅਨਸ਼ਿਪ ਵਿਚ ਚਾਂਦੀ ਤੇ ਕਾਂਸੇ ਦੇ ਤਮਗ਼ੇ ਜਿੱਤ ਚੁੱਕੀ ਇਹ 32 ਸਾਲਾ ਖਿਡਾਰਨ ਪ੍ਰੀ ਕੁਆਰਟਰ ਫਾਈਨਲ ਵਿਚ ਪੁੱਜ ਗਈ ਹੈ ਕਿਉਂਕਿ ਦੂਜੇ ਗੇੜ ਦੀ ਉਨ੍ਹਾਂ ਦੀ ਵਿਰੋਧੀ ਨਾਜੋਮੀ ਓਕੁਹਾਰਾ ਸੱਟ ਲੱਗਣ ਕਾਰਨ ਟੂਰਨਾਮੈਂਟ ਤੋਂ ਬਾਹਰ ਹੋ ਗਈ ਹੈ। ਤ੍ਰੀਸ਼ਾ ਜਾਲੀ ਤੇ ਗਾਇਤਰੀ ਗੋਪੀਚੰਦ ਦੀ ਭਾਰਤੀ ਮਹਿਲਾ ਡਬਲਜ਼ ਜੋੜੀ ਨੇ ਵੀ ਜਿੱਤ ਨਾਲ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ। ਭਾਰਤੀ ਜੋੜੀ ਨੂੰ ਮਲੇਸ਼ੀਆ ਦੀ ਯੇਨ ਯੁਆਨ ਲੋ ਤੇ ਵੇਲੇਰੀ ਸਿਓ ਨੂੰ 21-11, 21-13 ਨਾਲ ਹਰਾਉਣ ਵਿਚ ਖ਼ਾਸ ਮਿਹਨਤ ਨਹੀਂ ਕਰਨੀ ਪਈ। ਵੈਂਕਟ ਗੌਰਵ ਪ੍ਰਸਾਦ ਤੇ ਜੂਹੀ ਦੇਵਗਨ ਦੀ ਮਿਕਸਡ ਡਬਲਜ਼ ਜੋੜੀ ਨੂੰ ਹਾਲਾਂਕਿ ਹਾਰ ਦਾ ਸਾਹਮਣਾ ਕਰਨਾ ਪਿਆ। ਇਹ ਭਾਰਤੀ ਜੋੜੀ ਇੰਗਲੈਂਡ ਦੇ ਗ੍ਰੇਗਰੀ ਮਾਇਰਸ ਤੇ ਜੇਨੀ ਮੂਰ ਹੱਥੋਂ 10-21, 21-23 ਨਾਲ ਹਾਰ ਗਈ।

LEAVE A REPLY

Please enter your comment!
Please enter your name here