ਮਹਿਲਾ ਏਸ਼ੀਆ ਕੱਪ- ਪਾਕਿਸਤਾਨ ‘ਤੇ ਭਾਰਤ ਦੀ ਵੱਡੀ ਜਿੱਤ, 7 ਵਿਕਟਾਂ ਨਾਲ ਹਰਾਇਆ ||Sports News

0
153

ਮਹਿਲਾ ਏਸ਼ੀਆ ਕੱਪ- ਪਾਕਿਸਤਾਨ ‘ਤੇ ਭਾਰਤ ਦੀ ਵੱਡੀ ਜਿੱਤ, 7 ਵਿਕਟਾਂ ਨਾਲ ਹਰਾਇਆ

ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਮਹਿਲਾ ਏਸ਼ੀਆ ਕੱਪ ਵਿੱਚ ਜਿੱਤ ਨਾਲ ਸ਼ੁਰੂਆਤ ਕੀਤੀ ਹੈ। ਟੀਮ ਇੰਡੀਆ ਨੇ ਪਹਿਲੇ ਹੀ ਮੈਚ ਵਿੱਚ ਆਪਣੇ ਸਭ ਤੋਂ ਵੱਡੇ ਵਿਰੋਧੀ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾਇਆ ਸੀ। ਟੀਮ ਨੇ 14.1 ਓਵਰਾਂ ‘ਚ 109 ਦੌੜਾਂ ਦੇ ਟੀਚੇ ਦਾ ਪਿੱਛਾ ਕਰ ਲਿਆ। ਉਪ ਕਪਤਾਨ ਸਮ੍ਰਿਤੀ ਮੰਧਾਨਾ ਅਤੇ ਸ਼ੈਫਾਲੀ ਵਰਮਾ ਨੇ 85 ਦੌੜਾਂ ਦੀ ਸ਼ੁਰੂਆਤੀ ਸਾਂਝੇਦਾਰੀ ਕਰਕੇ ਦੌੜਾਂ ਦਾ ਪਿੱਛਾ ਆਸਾਨ ਕਰ ਦਿੱਤਾ।

ਇਹ ਵੀ ਪੜ੍ਹੋ: ਗਾਇਕਾ ਜੋਤੀ ਨੂਰਾਂ ਤੇ ਉਸਦੇ ਸਾਬਕਾ ਪਤੀ ‘ਚ ਹੋਇਆ ਝਗੜਾ, ਮਾਮਲਾ ਦਰਜ

 

ਦੀਪਤੀ ਸ਼ਰਮਾ ਦੀ ਅਗਵਾਈ ‘ਚ ਭਾਰਤੀ ਗੇਂਦਬਾਜ਼ਾਂ ਨੇ ਪਾਕਿਸਤਾਨ ਨੂੰ 19.2 ਓਵਰਾਂ ‘ਚ 108 ਦੌੜਾਂ ‘ਤੇ ਆਲ ਆਊਟ ਕਰ ਦਿੱਤਾ। ਦਾਂਬੁਲਾ ‘ਚ ਇਸ ਜਿੱਤ ਨਾਲ ਭਾਰਤੀ ਕੁੜੀਆਂ ਨੇ 2022 ‘ਚ ਪਿਛਲੀ ਹਾਰ ਦਾ ਬਦਲਾ ਵੀ ਲੈ ਲਿਆ ਹੈ। ਉਦੋਂ ਟੀਮ ਇੰਡੀਆ 13 ਦੌੜਾਂ ਨਾਲ ਹਾਰ ਗਈ ਸੀ।

 

LEAVE A REPLY

Please enter your comment!
Please enter your name here