ਕਸ਼ਮੀਰ ’ਚ ਮਹਿਲਾ CRPF ਸੈਨਿਕ ਹੋਣਗੇ ਤਾਇਨਾਤ

0
75

ਸੁਰੱਖਿਆ ਪ੍ਰਬੰਧਾਂ ਨੂੰ ਮਜਬੂਤ ਕਰਨ ਲਈ ਕੇਂਦਰੀ ਰਿਜ਼ਰਵ ਪੁਲਿਸ ਫੋਰਸ (ਸੀਆਰਪੀਐੱਫ) ਵੱਲੋਂ ਕਸ਼ਮੀਰ ਵਾਦੀ ਵਿੱਚ ਅਤਿਵਾਦ ਵਿਰੋਧੀ ਗਤੀਵਿਧੀਆਂ ਲਈ ਮਹਿਲਾ ਸੈਨਿਕਾਂ ਨੂੰ ਤਾਇਨਾਤ ਕੀਤਾ ਜਾਵੇਗਾ। ਸੀਆਰਪੀਐੱਫ ਦੀ ਇੰਸਪੈਕਟਰ-ਜਨਰਲ (ਸ੍ਰੀਨਗਰ ਖੇਤਰ) ਚਾਰੂ ਸਿਨਹਾ ਨੇ ਦੱਸਿਆ ਕਿ ਗੈਰ-ਅਤਿਵਾਦੀ ਅਪਰੇਸ਼ਨਾਂ ਵਿੱਚ ਮਹਿਲਾ ਸੈਨਿਕਾਂ ਦੀ ਤਾਇਨਾਤੀ ਦੇ ਸਫਲਤਾਪੂਰਨ ਪ੍ਰਯੋਗ ਮਗਰੋਂ ਹੁਣ ਅਤਿਵਾਦੀਆਂ ਨਾਲ ਮੁਕਾਬਲਾ ਕਰਨ ਲਈ ਵਾਦੀ ਵਿੱਚ ਮਹਿਲਾ ਸੈਨਿਕਾਂ ਨੂੰ ਤਾਇਨਾਤ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਦਿੱਲੀ ‘ਚ ਜਿਮ ਮਾਲਕ ਦਾ ਗੋਲੀਆਂ ਮਾਰ ਕੇ ਕੀਤਾ ਕਤਲ

ਉਨ੍ਹਾਂ ਕਿਹਾ ਕਿ ਵਾਦੀ ਵਿੱਚ ਅਤਿਵਾਦੀਆਂ ਨਾਲ ਮੁਕਾਬਲਿਆਂ ਦੌਰਾਨ ਜਾਂ ਸਰਚ ਅਪਰੇਸ਼ਨਾਂ ਦੌਰਾਨ ਆਮ ਮਹਿਲਾਵਾਂ ਨੂੰ ਸੌਖ ਦਾ ਅਹਿਸਾਸ ਕਰਵਾਉਣ ਲਈ ਇਹ ਕਦਮ ਚੁੱਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਹਿਲਾ ਸੈਨਿਕਾਂ ਨੂੰ ਸਬੰਧਤ ਥਾਵਾਂ ’ਤੇ ਭੇਜਣ ਤੋਂ ਪਹਿਲਾਂ ਛੇ ਹਫਤਿਆਂ ਵਿੱਚ ਅਤਿਵਾਦ ਨਾਲ ਟਾਕਰੇ ਲਈ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮਹਿਲਾ ਸੈਨਿਕਾਂ ਸੀਆਰਪੀਐੱਫ ਦੇ ਜਵਾਨਾਂ ਵਾਂਗ ਹੀ ਅਤਿਵਾਦੀਆਂ ਦਾ ਸਾਹਮਣਾ ਕਰਨਗੀਆਂ।

LEAVE A REPLY

Please enter your comment!
Please enter your name here