ਬੱਸ ਦੀ ਉਡੀਕ ਕਰ ਰਹੀ ਮਹਿਲਾ ਨੂੰ ਉਤਾਰਿਆ ਮੌ.ਤ ਦੇ ਘਾਟ, ਪੁਲਿਸ ਨੇ ਨੌਜਵਾਨ ਨੂੰ ਕੀਤਾ ਗ੍ਰਿਫਤਾਰ
ਲੰਡਨ ’ਚ ਇੱਕ ਮਹਿਲਾ ਦਾ ਕਤਲ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਲੰਡਨ ’ਚ ਬੱਸ ਦੀ ਉਡੀਕ ਕਰ ਰਹੀ 66 ਸਾਲਾ ਭਾਰਤਵੰਸ਼ੀ ਔਰਤ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਮਾਮਲੇ ’ਚ ਪੁਲਿਸ ਨੇ 22 ਸਾਲਾ ਨੌਜਵਾਨ ਨੂੰ ਗਿ੍ਰਫ਼ਤਾਰ ਕੀਤਾ ਹੈ। ਮੁਲਜ਼ਮ ਨੂੰ ਮੰਗਲਵਾਰ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ, ਜਿਥੇ ਉਸ ਨੂੰ ਹਿਰਾਸਤ ’ਚ ਭੇਜ ਦਿੱਤਾ ਗਿਆ। ਅਦਾਲਤ ’ਚ ਮਾਮਲੇ ਦੀ ਅਗਲੀ ਸੁਣਵਾਈ ਅਗਸਤ ’ਚ ਹੋਵੇਗੀ।
ਇਹ ਵੀ ਪੜ੍ਹੋ :ਪਾਣੀ ਦੀ ਬਾਲਟੀ ‘ਚ ਡਿੱਗਣ ਕਾਰਨ ਡੇਢ ਸਾਲਾਂ ਮਾਸੂਮ ਦੀ ਹੋਈ ਮੌਤ
ਬੀਤੀ ਨੌਂ ਮਈ ਨੂੰ ਕੌਮੀ ਸਿਹਤ ਸੇਵਾ (ਐੱਨਐੱਚਐੱਸ) ’ਚ ਮੈਡੀਕਲ ਸਕੱਤਰ ਵਜੋਂ ਪਾਰਟ ਟਾਈਮ ਕੰਮ ਕਰਨ ਵਾਲੀ ਅਨੀਤਾ ਮੁਖੀ ਲੰਡਨ ਦੇ ਐਜਵੇਅਰ ਇਲਾਕੇ ’ਚ ਬਨਰਟ ਓਕ ਬ੍ਰਾਡਵੇ ਸਟਾਪ ’ਤੇ ਬੱਸ ਦੀ ਉਡੀਕ ਕਰ ਰਹੀ ਸੀ। ਸਵੇਰੇ ਤਕਰੀਬਨ ਪੌਣੇ 12 ਵਜੇ ਜਲਾਲ ਦੇਬੇਲਾ ਨੇ ਚਾਕੂ ਲੈ ਕੇ ਉਸ ’ਤੇ ਹਮਲਾ ਕਰ ਦਿੱਤਾ ਤੇ ਉਸ ਦੇ ਸੀਨੇ-ਗਰਦਨ ’ਤੇ ਵਾਰ ਕੀਤੇ।
ਪੁਲਿਸ ਨੇ ਹਮਲਾਵਰ ਨੂੰ ਕੀਤਾ ਗ੍ਰਿਫਤਾਰ
ਘਟਨਾ ਦੀ ਜਾਣਕਾਰੀ ’ਤੇ ਅਧਿਕਾਰੀ, ਲੰਡਨ ਐਂਬੂਲੈਂਸ ਸਰਵਿਸ ਤੇ ਲੰਡਨ ਦੀ ਏਅਰ ਐਂਬੂਲੈਂਸ ਮੌਕੇ ’ਤੇ ਪੁੱਜ ਗਈ। ਡਾਕਟਰਾਂ ਦੀਆਂ ਕਾਫੀ ਕੋਸ਼ਿਸ਼ਾਂ ਦੇ ਬਾਵਜੂਦ ਮੁਖੀ ਨੇ ਮੌਕੇ ’ਤੇ ਦਮ ਤੋੜ ਦਿੱਤਾ। ਮਾਮਲੇ ’ਚ ਪੁਲਿਸ ਨੇ ਹੱਤਿਆ ਦੇ ਸ਼ੱਕ ’ਚ ਦੇਬੇਲਾ ਨੂੰ ਉੱਤਰੀ ਲੰਡਨ ਦੇ ਕੋਲੀਨਡਾਲੇ ਇਲਾਕੇ ਤੋਂ ਗਿ੍ਰਫ਼ਤਾਰ ਕਰ ਲਿਆ। ਇਸਤਗਾਸਾ ਨੇ ਅਦਾਲਤ ਨੂੰ ਦੱਸਿਆ ਕਿ ਮੁਖੀ ਦੀ ਮੌਤ ਦਾ ਕਾਰਨ ਚਾਕੂ ਨਾਲ ਸੀਨੇ ਤੇ ਗਰਦਨ ’ਤੇ ਹੋਏ ਜ਼ਖ਼ਮ ਸਨ।