ਕੋਲਕਾਤਾ, 8 ਜਨਵਰੀ 2026 : ਪੱਛਮੀ ਬੰਗਾਲ (West Bengal) ਦੇ ਮਾਲਦਾ ਜ਼ਿਲੇ ‘ਚ ਇਕ ਬੂਥ ਪੱਧਰੀ ਅਧਿਕਾਰੀ (ਬੀ. ਐਲ. ਓ.) (B. L. O.) ਦੀ ਬੁੱਧਵਾਰ ਨੂੰ ਮੌਤ ਹੋ ਗਈ । ਦੋਸ਼ ਹੈ ਕਿ ਸੂਬੇ ‘ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਡੂੰਘਾਈ ਨਾਲ ਸਮਿੱਖਿਆ (ਐੱਸ. ਆਈ. ਆਰ.) ਦੇ ਬਹੁਤ ਜ਼ਿਆਦਾ ਕੰਮ ਦੇ ਬੋਝ ਕਾਰਨ ਉਹ ਤਣਾਅ ‘ਚ ਸੀ । ਪੁਲਸ ਨੇ ਇਹ ਜਾਣਕਾਰੀ ਦਿੱਤੀ ।
ਪਤੀ ਨੇ ਐੱਸ. ਆਈ. ਆਰ. ਦੇ ਜ਼ਿਆਦਾ ਕੰਮ ਦਾ ਲਗਾਇਆ ਦੋਸ਼
ਮ੍ਰਿਤਕਾ ਦੀ ਪਛਾਣ ਸੰਪ੍ਰਿਤਾ ਚੌਧਰੀ ਸਾਨਿਆਲ ਵਜੋਂ ਹੋਈ ਹੈ ਅਤੇ ਉਸ ਦੇ ਪਤੀ ਨੇ ਦੱਸਿਆ ਕਿ ਉਹ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸੀ ਅਤੇ ਡਾਕਟਰਾਂ ਨੇ ਉਸ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਸੀ ਪਰ ਉਸ ਨੇ ਵੋਟਰ ਸੂਚੀ ਦੀ ਸੋਧ ਦਾ ਕੰਮ ਕਰਨਾ ਜਾਰੀ ਰੱਖਿਆ । ਉਨ੍ਹਾਂ ਕਿਹਾ ਕਿ ਐੱਸ. ਆਈ. ਆਰ. (S. I. R.) ਦੇ ਕੰਮ ਦਾ ਬੋਝ ਵਧਣ ਦੇ ਨਾਲ ਹੀ ਉਸ ਦੀ ਹਾਲਤ ਵਿਗੜਦੀ ਚਲੀ ਗਈ ਅਤੇ ਬੁੱਧਵਾਰ ਤੜਕੇ ਘਰ ਵਿਚ ਹੀ ਉਸ ਦੀ ਮੌਤ (Death) ਹੋ ਗਈ । ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸਾਨਿਆਲ ਆਈ. ਸੀ. ਡੀ.ਐੱਸ. ਵਰਕਰ ਸੀ ਅਤੇ ਇੰਗਲਿਸ਼ਬਾਜ਼ਾਰ ਨਗਰ ਪਾਲਿਕਾ ਖੇਤਰ ਵਿਚ ਬੂਥ ਨੰਬਰ 163 ਦੀ ਬੀ. ਐੱਲ. ਓ. ਵਜੋਂ ਕੰਮ ਕਰ ਰਹੀ ਸੀ ।
Read More : ਐੱਸ. ਆਈ. ਆਰ. ਕਾਰਨ ਗਈ 16 ਬੀ. ਐੱਲ. ਓਜ਼ ਦੀ ਜਾਨ : ਰਾਹੁਲ ਗਾਂਧੀ









