ਕੀ ਕੱਲ੍ਹ ਨੂੰ ਪੰਜਾਬ ‘ਚ ਵੀ ਹੋਵੇਗੀ ਈਦ-ਏ-ਮਿਲਾਦ ਦੀ ਛੁੱਟੀ? || Punjab Update

0
197
Will there be Eid-e-Milad holiday in Punjab tomorrow?

ਕੀ ਕੱਲ੍ਹ ਨੂੰ ਪੰਜਾਬ ‘ਚ ਵੀ ਹੋਵੇਗੀ ਈਦ-ਏ-ਮਿਲਾਦ ਦੀ ਛੁੱਟੀ?

ਪੂਰੇ ਦੇਸ਼ ‘ਚ ਕੱਲ੍ਹ ਈਦ-ਏ-ਮਿਲਾਦ ਦਾ ਤਿਓਹਾਰ ਬੜੇ ਧੂਮ ਧਾਮ ਨਾਲ ਮਨਾਇਆ ਜਾਵੇਗਾ। ਪਰ ਮਹਾਰਾਸ਼ਟਰ ਸਰਕਾਰ ਨੇ ਮੁੰਬਈ ਵਿੱਚ ਈਦ-ਏ-ਮਿਲਾਦ ਦੀਆਂ ਛੁੱਟੀਆਂ ਮੁਲਤਵੀ ਕਰ ਦਿੱਤੀਆਂ ਹਨ। ਦਰਅਸਲ, 17 ਸਤੰਬਰ ਨੂੰ ਅਨੰਤ ਚਤੁਰਦਸ਼ੀ ਨੂੰ ਗਣੇਸ਼ ਵਿਸਰਜਨ ਦੇ ਮੱਦੇਨਜ਼ਰ ਮੁਸਲਿਮ ਭਾਈਚਾਰੇ ਦੇ ਸਥਾਨਕ ਆਗੂਆਂ ਨੇ ਇਸ ਸਬੰਧੀ ਸੂਬਾ ਸਰਕਾਰ ਨੂੰ ਬੇਨਤੀ ਕੀਤੀ ਸੀ। ਇਸ ਲਈ ਹੁਣ ਮੁੰਬਈ ‘ਚ ਈਦ-ਏ-ਮਿਲਾਦ ਦੀ ਛੁੱਟੀ 16 ਸਤੰਬਰ ਦੀ ਬਜਾਏ 18 ਸਤੰਬਰ ਨੂੰ ਹੋਵੇਗੀ।

ਗੁਆਂਢੀ ਸੂਬੇ ਹਰਿਆਣਾ ਵਿਚ ਸਕੂਲ ਬੰਦ

ਦੱਸ ਦਈਏ ਕਿ ਗੁਆਂਢੀ ਸੂਬੇ ਹਰਿਆਣਾ ਵਿਚ ਸਕੂਲ ਬੰਦ ਰਹਿਣਗੇ ਪਰ ਪੰਜਾਬ ਵਿਚ ਅਜੇ ਤੱਕ ਈਦ-ਏ-ਮਿਲਾਦ ਦੀ ਛੁੱਟੀ ਨਹੀਂ ਐਲਾਨੀ ਗਈ ਹੈ। ਸੂਬਾ ਸਰਕਾਰ ਦੀ ਅਧਿਕਾਰਤ ਛੁੱਟੀਆਂ ਦੀ ਸੂਚੀ ਵਿਚ ਵੀ ਈਦ-ਏ-ਮਿਲਾਦ ਦੀ ਛੁੱਟੀ ਸ਼ਾਮਲ ਨਹੀਂ ਹੈ।

ਇਸ ਘਟਨਾਕ੍ਰਮ ਤੋਂ ਬਾਅਦ ਮੁੰਬਈ ‘ਚ ਬੈਂਕਾਂ ‘ਚ ਈਦ-ਏ-ਮਿਲਾਦ ਦੀ ਛੁੱਟੀ 16 ਸਤੰਬਰ ਦੀ ਬਜਾਏ 18 ਸਤੰਬਰ ਨੂੰ ਹੋਣ ਜਾ ਰਹੀ ਹੈ। ਈਦ-ਏ-ਮਿਲਾਦ ਨੂੰ ਮਿਲਾਦ-ਉਨ-ਨਬੀ ਅਤੇ ਬਰਾਵਫ਼ਤ ਵਜੋਂ ਵੀ ਜਾਣਿਆ ਜਾਂਦਾ ਹੈ। ਇਹ ਦਿਨ ਪੈਗੰਬਰ ਮੁਹੰਮਦ ਦਾ ਜਨਮ ਦਿਨ ਹੈ।

18 ਸਤੰਬਰ ਨੂੰ ਪੈਂਗ ਲਬਸੋਲ ਤਿਉਹਾਰ ਕਾਰਨ ਬੈਂਕ ਬੰਦ

ਸਿੱਕਮ ‘ਚ 18 ਸਤੰਬਰ ਨੂੰ ਪੈਂਗ ਲਬਸੋਲ ਤਿਉਹਾਰ ਕਾਰਨ ਬੈਂਕ ਬੰਦ ਹਨ। ਇਹ ਤਿਉਹਾਰ ਹਰ ਸਾਲ ਸਿੱਕਮ ਦੇ ਰੱਖਿਅਕ ਦੇਵਤਿਆਂ, ਖਾਸ ਕਰਕੇ ਕੰਚਨਜੰਗਾ ਪਹਾੜ ਨੂੰ ਸ਼ਰਧਾਂਜਲੀ, ਸਤਿਕਾਰ ਅਤੇ ਖੁਸ਼ ਕਰਨ ਲਈ ਮਨਾਇਆ ਜਾਂਦਾ ਹੈ। ਇਸ ਤੋਂ ਇਲਾਵਾ ਇਹ ਲੇਪਚਾ ਅਤੇ ਭੂਟੀਆ ਵਿਚਕਾਰ ਭਾਈਚਾਰਕ ਸਾਂਝ ਦੀ ਸੰਧੀ ਹੈ। ਇਹ ਸਿੱਕਮ ਦੀ ਏਕਤਾ ਦਾ ਪ੍ਰਤੀਕ ਅਤੇ ਯਾਦ ਵਿੱਚ ਵੀ ਮਨਾਇਆ ਜਾਂਦਾ ਹੈ।

16 ਸਤੰਬਰ ਨੂੰ ਬੈਂਕ ਕਿੱਥੇ-ਕਿੱਥੇ ਬੰਦ ਹਨ?

ਗੁਜਰਾਤ, ਮਿਜ਼ੋਰਮ, ਕਰਨਾਟਕ, ਉੱਤਰਾਖੰਡ, ਆਂਧਰਾ ਪ੍ਰਦੇਸ਼, ਤੇਲੰਗਾਨਾ, ਮਨੀਪੁਰ, ਜੰਮੂ ਅਤੇ ਕਸ਼ਮੀਰ, ਉੱਤਰ ਪ੍ਰਦੇਸ਼, ਕੇਰਲ, ਮਹਾਰਾਸ਼ਟਰ, ਦਿੱਲੀ, ਛੱਤੀਸਗੜ੍ਹ ਅਤੇ ਝਾਰਖੰਡ ਵਿੱਚ 16 ਸਤੰਬਰ ਨੂੰ ਈਦ-ਏ-ਮਿਲਾਦ ਕਾਰਨ ਬੈਂਕ ਬੰਦ ਰਹਿਣਗੇ।

LEAVE A REPLY

Please enter your comment!
Please enter your name here