ਕੀ ਜੰਮੂ-ਕਸ਼ਮੀਰ ਵਿੱਚੋਂ ਹਟੇਗੀ ਧਾਰਾ 370…?
ਪ੍ਰਵੀਨ ਵਿਕਰਾਂਤ
ਇਹ ਸੁਣਨ ਵਿੱਚ ਭਾਵੇਂ ਬੜਾ ਹੈਰਾਨੀਜਨਕ ਜਿਹਾ ਲੱਗ ਰਿਹੈ ਪਰ ਇਹ ਵਾਅਦਾ ਕੀਤਾ ਜਾ ਚੁੱਕਾ ਏ, ਵਾਅਦਾ ਏ ਕਾਂਗਰਸ ਪਾਰਟੀ ਅਤੇ ਉਸਦੀਆਂ ਹਿਮਾਇਤੀਆਂ ਪਾਰਟੀਆਂ ਨੈਸ਼ਨਲ ਕਾਨਫਰੰਸ ਅਤੇ ਪੀਡੀਪੀ ਦਾ ਵਾਦੀ ਦੀ ਜਨਤਾ ਨਾਲ ਕਿ ਉਹਨਾਂ ਦਾ ਸਾਥ ਦਿਓ ਵਾਦੀ ਨੂੰ ਸੰਪੂਰਣ ਰਾਜ ਦਾ ਦਰਜਾ ਮਿਲੇਗਾ ਅਤੇ ਮੁੜ ਤੋਂ ਧਾਰਾ 370 ਬਹਾਲ ਹੋਏਗੀ। ਕੀ ਇੱਥੋਂ ਦੀ ਜਨਤਾ ਵੀ ਇਹੋ ਹੀ ਚਾਹੁੰਦੀ ਏ, ਜਾਂ ਸਿਰਫ਼ ਸਿਆਸੀ ਪਾਰਟੀਆਂ ਹੀ ਇਹ ਚਾਹੁੰਦੀਆਂ ਨੇ, ਇਹ ਤਾਂ ਬੜੀ ਜਲਦੀ ਪਤਾ ਲੱਗਣ ਵਾਲਾ ਏ, ਕਿਉਂ ਜੰਮੂ-ਕਸ਼ਮੀਰ ਵਿੱਚ ਚੋਣਾਂ ਚੱਲ ਰਹੀਆਂ ਨੇ ਅਤੇ ਇਹ ਚੋਣਾਂ ਇਤਿਹਾਸਕ ਨੇ ਕਿਉਂ ਬਦਲੇ ਹਲਾਤਾਂ ਦੇ ਬਾਅਦ ਇਹ ਪਹਿਲੀਆਂ ਚੋਣਾਂ ਨੇ। ਹਲਾਤ ਵੈਸੇ ਤਾਂ ਕਈ ਕੇਂਦਰੀ ਫੈਸਲਿਆਂ ਕਰਕੇ ਬਦਲੇ ਹੋਏ ਨੇ ਪਰ ਮੁੱਖ ਤੌਰ ਤੇ ਇੱਥੇ ਧਾਰਾ 370 ਹਟਾਉਣ ਦਾ ਫੈਸਲਾ ਹੈ ਜਿਸਨੇ ਵਾਦੀ ਦੀ ਸਿਆਸੀ ਹਵਾ ਤਾਂ ਬਦਲੀ ਹੀ ਏ ਇਸਦਾ ਸੇਕ ਗੁਆਂਢੀ ਮੁਲਕ ਪਾਕਿਸਤਾਨ ਨੂੰ ਜ਼ਬਰਦਸਤ ਲੱਗਿਆ ਅਤੇ ਉਸਨੇ ਕੌਮਾਂਤਰੀ ਪੱਧਰ ਤੱਕ ਇਸਦੀ ਦੁਹਾਈ ਦਿੱਤੀ ਏ।
ਮੋਦੀ ਸਰਕਾਰ ਨੇ ਅੱਜ ਆਪਣੇ ਤੀਜੇ ਕਾਰਜਕਾਲ ਦੇ 100 ਦਿਨ ਕੀਤੇ ਪੂਰੇ || India News
ਪਾਕਿਸਤਾਨੀ ਜੋ ਚਿਰਾਂ ਤੋਂ ਆਪਣੇ ਕਬਜੇ ਵਾਲੇ ਕਸ਼ਮੀਰ ‘ਚ ਇਹ ਨਾਅਰੇ ਲਗਵਾਉਂਦਾ ਆ ਰਿਹਾ ਸੀ ਕਿ ਕਸ਼ਮੀਰ ਬਣੇਗਾ ਪਾਕਿਸਤਾਨ, ਅਤੇ ਇਹੀ ਨਾਅਰੇ ਲੁਕੀ-ਛਿਪੀ ਅਵਾਜ਼ ‘ਚ ਭਾਰਤੀ ਕਸ਼ਮੀਰ ਵਿੱਚ ਵੀ ਚੱਲ ਰਹੇ ਸਨ, ਉਹਦੇ ਲਈ ਇਹ ਪਚਾਉਣਾ ਔਖਾ ਹੋ ਰਿਹਾ ਸੀ ਕਿ ਜੰਮੂ-ਕਸ਼ਮੀਰ ‘ਚੋਂ ਧਾਰਾ 370 ਹਟਾ ਦਿੱਤੀ ਗਈ। ਅਜੇਕਿ ਗੁਆਂਢੀ ਕਸ਼ਮੀਰ ਦੀ ਜਨਤਾ ਵੀ ਹੁਣ ਇਸ ਨਾਅਰੇ ਤੋਂ ਤੰਗ ਆ ਚੁੱਕੀ ਏ ਕਿ ਕਸ਼ਮੀਰ ਬਣੇਗਾ ਪਾਕਿਸਤਾਨ ਪਰ ਕਿਵੇਂ? ਪਹਿਲਾਂ ਪਾਕਿਸਤਾਨ ਨੂੰ ਤਾਂ ਸੰਭਾਲ ਲਓ, ਜਿਸ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਲੋਕਾਂ ਦੀ ਰਾਏ ਆਮ ਘੁੰਮ ਰਹੀ ਏ।
ਖੈਰ ਮਸਲਾ ਇੱਥੇ ਸਾਡੇ ਕਸ਼ਮੀਰ ਯਾਨੀ ਜੰਮੂ-ਕਸ਼ਮੀਰ ਦਾ ਏ ਜਿੱਥੇ ਕੇਂਦਰ ਦੀ ਸਿੱਧੀ ਦਖਲਅੰਦਾਜੀ ਤੋਂ ਇੱਥੋਂ ਦੀਆਂ ਖੇਤਰੀ ਪਾਰਟੀਆਂ ਘਬਰਾਈਆਂ ਹੋਈਆਂ ਨੇ ਅਤੇ ਇਹਨਾਂ ਨੂੰ ਘਬਰਾਹਟ ਚੋਂ ਬਾਹਰ ਕੱਢਣ ਲਈ ਹੌਂਸਲਾ ਅਫ਼ਜਾਈ ਕਰਨ ਆਈ ਏ ਕਾਂਗਰਸ ਪਾਰਟੀ। ਪ੍ਰਧਾਨਮੰਤਰੀ ਨਰੇਂਦਰ ਮੋਦੀ ਖੁਦ ਰੈਲੀਆਂ ਕਰਕੇ ਦੱਸ ਰਹੇ ਨੇ ਕਿ ਪੀਡੀਪੀ ਅਤੇ ਨੈਸ਼ਨਲ ਕਾਨਫਰੰਸ ਨੇ ਪਰਿਵਾਰਵਾਦ ਦੇ ਜ਼ਰੀਏ ਕਿਸ ਤਰ੍ਹਾਂ ਵਾਦੀ ਨੂੰ ਖੋਖਲਾ ਕਰ ਦਿੱਤਾ ਏ।
ਇੱਥੇ ਇਹ ਦੱਸਣਾ ਜ਼ਰੂਰੀ ਏ ਕਿ ਬੀਜੇਪੀ ਆਗੂਆਂ ਵੱਲੋਂ ਲਗਾਤਾਰ ਇਹ ਚੇਤਾਇਆ ਜਾ ਰਿਹਾ ਸੀ ਲੋਕ ਇਹਨਾਂ ਨੂੰ ਪੁੱਛਣ ਕਿ ਇਹਨਾਂ ਦੇ ਆਪਣੇ ਬੱਚੇ ਕਿੱਥੇ ਨੇ ਅਤੇ ਕੀ ਕਰ ਰਹੇ ਨੇ, ਕਿਉਂਕਿ ਵਾਦੀ ਦੇ ਨੌਜਵਾਨਾਂ ਨੂੰ ਤਾਂ ਚਿਰਾਂ ਤੋਂ ਦਹਿਸ਼ਤਗਰਦੀ ਦੇ ਰਾਹ ਵੱਲ ਤੋਰਿਆ ਜਾ ਰਿਹਾ ਏ, ਅਤੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ ‘ਚ ਪੜ੍ਹਾਈਆਂ ਕਰਵਾਈਆਂ ਜਾ ਰਹੀਆਂ ਨੇ। ਪ੍ਰਧਾਨਮੰਤਰੀ ਖੁਦ ਅਤੇ ਬੀਜੇਪੀ ਦੇ ਵੱਡੇ ਲੀਡਰ ਇਸ ਵੇਲੇ ਇਹਨਾਂ ਇਤਿਹਾਸਕ ਚੋਣਾਂ ‘ਚ ਜਨਤਾ ਦਾ ਵਿਸ਼ਵਾਸ਼ ਜਿੱਤਣ ਲਈ ਸਿਰ ਧੜ ਦੀ ਬਾਜੀ ਲਾਈ ਬੈਠੇ ਨੇ ਅਤੇ ਇਹ ਭਰੋਸਾ ਦਵਾ ਰਹੇ ਨੇ ਦਹਿਸ਼ਤਗਰਦੀ ਅਤੇ ਬੇਰਜ਼ਗਾਰੀ ਦਾ ਦਲਦਲ ਚੋਂ ਕਸ਼ਮੀਰੀਆਂ ਨੂੰ ਬੀਜੇਪੀ ਦੀ ਸਰਕਾਰ ਹੀ ਕੱਢ ਸਕਦੀ ਏ।
ਸਤੰਬਰ ਦੀਆਂ ਪਹਿਲੇ ਗੇੜ ਦੀਆਂ ਚੋਣਾਂ ਵਿੱਚ 24 ਸੀਟਾਂ ਲਈ ਵੋਟਿੰਗ ਹੋਣੀ ਏ। ਇਸ ਗੇੜ ਵਿੱਚ 219 ਉਮੀਦਵਾਰਾਂ ਵਿੱਚ ਸਿਰਫ਼ 9 ਮਹਿਲਾਵਾਂ ਨੇ ਯਾਨੀ 96 ਫੀਸਦ ਪੁਰਸ਼ ਪ੍ਰਧਾਨ ਮੁਕਾਬਲੇਬਾਜੀ ਇੱਥੇ ਔਰਤਾਂ ਨੂੰ ਕਿੰਨੀ ਅਹਿਮੀਅਤ ਦਿੱਤੀ ਜਾਂਦੀ ਏ ਇਹ ਵੀ ਦਰਸਾਉਂਦੀ ਏ। ਪਰ ਜੇਕਰ ਇਹ ਚੋਣਾਂ ਬਿਨਾ ਹਿੰਸਾ ਦੇ ਵੀ ਹੋ ਜਾਂਦੀਆਂ ਨੇ ਤਾਂ ਇਹ ਵੀ ਆਪਣੇ ਆਪ ਵਿੱਚ ਪ੍ਰਾਪਤੀ ਰਹੇਗੀ।