‘Bigg Boss’ ਦੇ ਘਰ 3 ਹਸੀਨਾਵਾਂ ਦੀ ਹੋਈ Wild Card Entry
ਬਾਲੀਵੁੱਡ ਦੇ ‘ਭਾਈਜਾਨ’ ਸਲਮਾਨ ਖਾਨ ਦਾ ਸਭ ਤੋਂ ਮਸ਼ਹੂਰ ਰਿਐਲਿਟੀ ਸ਼ੋਅ ‘ਬਿੱਗ ਬੌਸ 18’ ਕਾਫੀ ਮਸ਼ਹੂਰ ਹੋ ਰਿਹਾ ਹੈ। ਸ਼ੋਅ ਦਾ ਇਹ ਸੀਜ਼ਨ ਵੀ ਧਮਾਕੇ ਨਾਲ ਚੱਲ ਰਿਹਾ ਹੈ। ਸ਼ੋਅ ‘ਚ ਮੁਕਾਬਲੇਬਾਜ਼ਾਂ ਵਿਚਾਲੇ ਹੋਈ ਤਕਰਾਰ ਅਤੇ ਲੜਾਈ ਕਾਰਨ ਮਾਹੌਲ ਕਾਫੀ ਗਰਮ ਹੋ ਜਾਂਦਾ ਹੈ ਪਰ ਇਸ ਦੌਰਾਨ ਸ਼ੋਅ ‘ਚ 3 ਸੁੰਦਰੀਆਂ ਦੀ ਵਾਈਲਡ ਕਾਰਡ ਐਂਟਰੀ ਹੋਈ ਹੈ, ਜਿਸ ਕਾਰਨ ਘਰ ਦਾ ਤਾਪਮਾਨ ਵੀ ਕਾਫੀ ਵਧ ਗਿਆ ਹੈ।
ਸੋਸ਼ਲ ਮੀਡੀਆ ‘ਤੇ ਵਾਇਰਲ
ਇਸ ਦੇ ਨਾਲ ਹੀ ਇਨ੍ਹਾਂ ਸੁੰਦਰੀਆਂ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਲੱਗੀਆਂ ਹਨ। ‘ਬਿੱਗ ਬੌਸ’ ਦੇ 18ਵੇਂ ਸੀਜ਼ਨ ਵਿੱਚ ਅਦਿਤੀ ਮਿਸਤਰੀ, ਯਾਮਿਨੀ ਮਲਹੋਤਰਾ ਅਤੇ ਏਡਨ ਰੋਜ਼ ਨੇ ਐਂਟਰੀ ਕੀਤੀ ਹੈ | ਏਡਿਨ ਬਹੁਤ ਬੋਲਡ ਹੈ ਅਤੇ ਇੰਸਟਾਗ੍ਰਾਮ ‘ਤੇ 7 ਲੱਖ ਤੋਂ ਵੱਧ ਲੋਕ ਉਨ੍ਹਾਂ ਨੂੰ ਫਾਲੋ ਕਰਦੇ ਹਨ। ਦੱਸ ਦੇਈਏ ਕਿ ਏਡਿਨ ਜਿਵੇਂ ਹੀ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਇੰਸਟਾ ‘ਤੇ ਸ਼ੇਅਰ ਕਰਦੀ ਹੈ, ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਇੰਟਰਨੈੱਟ ‘ਤੇ ਮਸ਼ਹੂਰ ਹੋ ਜਾਂਦੀਆਂ ਹਨ।
ਇਹ ਵੀ ਪੜ੍ਹੋ : ਲਾਈਵ ਸ਼ੋਅ ਦੌਰਾਨ ਸਟੇਜ ਉਤੇ ਡਿੱਗੇ Diljit Dosanjh, VIDEO ਹੋ ਰਹੀ ਵਾਇਰਲ
3 ਹਸੀਨਾਵਾਂ ਦੇ ‘ਬਿੱਗ ਬੌਸ’ ਦੇ ਘਰ ‘ਚ ਐਂਟਰੀ ਨਾਲ ਕੀ ਕੁਝ ਹੋਵੇਗਾ ਅਲੱਗ
ਅਗਸਤ 2016 ਦੇ ਵਿੱਚ ਯਾਮਿਨੀ ਨੇ ਫਿਲਮ ‘ਮੈਂ ਤੇਰੀ ਤੂ ਮੇਰਾ’ ਨਾਲ ਆਪਣੇ ਵੱਡੇ ਪਰਦੇ ਦੀ ਸ਼ੁਰੂਆਤ ਕੀਤੀ। ਇੰਸਟਾ ‘ਤੇ ਉਨ੍ਹਾਂ ਦੇ 1 ਮਿਲੀਅਨ ਫਾਲੋਅਰਜ਼ ਹਨ। ਸ਼ੋਅ ‘ਚ ਆਪਣੀ ਵਾਈਲਡ ਕਾਰਡ ਐਂਟਰੀ ਦੇ ਨਾਲ ਹੀ ਯਾਮਿਨੀ ਦੀਆਂ ਕੁਝ ਤਸਵੀਰਾਂ ਵੀ ਇੰਟਰਨੈੱਟ ‘ਤੇ ਵਾਇਰਲ ਹੋਣ ਲੱਗ ਗਈਆਂ ਹਨ | ਉੱਥੇ ਹੀ ਅਦਿਤੀ ਵੀ ਸੋਸ਼ਲ ਮੀਡੀਆ ‘ਤੇ ਕਾਫੀ ਮਸ਼ਹੂਰ ਹੈ |ਉਹਨਾਂ ਦੇ ਅੱਜ 2 ਮਿਲੀਅਨ ਤੋਂ ਵੱਧ ਇੰਸਟਾਗ੍ਰਾਮ ਫਾਲੋਅਰਜ਼ ਹਨ | ਹੁਣ ਦੇਖਣਾ ਹੋਵੇਗਾ ਕਿ ਇਨ੍ਹਾਂ 3 ਹਸੀਨਾਵਾਂ ਦੇ ‘ਬਿੱਗ ਬੌਸ’ ਦੇ ਘਰ ‘ਚ ਐਂਟਰੀ ਨਾਲ ਸ਼ੋਅ ‘ਚ ਕੀ ਕੁਝ ਅਲੱਗ ਦੇਖਣ ਨੂੰ ਮਿਲਦਾ ਹੈ |