LG VK ਸਕਸੈਨਾ ਤੋਂ ਕਿਉਂ ਨਾਰਾਜ਼ ਹੋਈ AAP ? ਕੇਂਦਰ ਸਰਕਾਰ ‘ਤੇ ਚੁੱਕੇ ਸਵਾਲ
ਆਮ ਆਦਮੀ ਪਾਰਟੀ ਵੱਲੋਂ ਐੱਲਜੀ ਤੇ ਕੇਂਦਰ ਸਰਕਾਰ ‘ਤੇ ਵੱਡੇ ਇਲਜ਼ਾਮ ਲਗਾਏ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਐੱਲਜੀ ਤੇ ਕੇਂਦਰ ਸਰਕਾਰ ਨੇ ਅਜਿਹੇ ਵਿਅਕਤੀ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਜਿਸਨੂੰ ਸੀਬੀਆਈ ਨੇ ਭ੍ਰਿਸ਼ਟਾਚਾਰ ਦੇ ਦੋਸ਼ ‘ਚ ਰੰਗੇ ਹੱਥੀ ਫੜ੍ਹਿਆ ਹੈ।
ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਕੇਂਦਰ ਸਰਕਾਰ ਤੇ ਉਪ ਰਾਜਪਾਲ ‘ਤੇ ਵੱਡੇ ਦੋਸ਼ ਲਗਾਏ ਗਏ ਹਨ।ਇਹ ਮਾਮਲਾ ਦਿੱਲੀ ‘ਚ ਸਥਿਤ ਰੋਹਿਣੀ ਸੈਕਟਰ 1 ‘ਚ ਆਸ਼ਾ ਕਿਰਨ ‘ਚ ਮਾਨਸਿਕ ਰੂਪ ਤੋਂ ਬਿਮਾਰ ਲੋਕਾਂ ‘ਚੋਂ 14 ਲੋਕਾਂ ਦੀ ਮੌ.ਤ ਹੋ ਜਾਣ ਨਾਲ ਜੁੜਿਆ ਹੋਇਆ ਹੈ।ਇਨ੍ਹਾਂ ਮੌਤਾਂ ਦੇ ਮਾਮਲੇ ‘ਚ ‘ਆਪ’ ਸਰਕਾਰ ਵੱਲੋਂ ਐੱਲਜੀ ਤੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਗਿਆ ਹੈ।
ਸੌਰਭ ਭਾਰਤਵਾਜ ਨੇ ਐੱਲਜੀ ਤੇ ਕੇਂਦਰ ਸਰਕਾਰ ‘ਤੇ ਇਲਜ਼ਾਮ ਲਗਾਏ ਹਨ ਕਿ ਕੇਂਦਰ ਨੇ ਸ਼ੈਲਟਰ ਹੋਮ ਦੀ ਜ਼ਿੰਮੇਵਾਰੀ ਅਜਿਹੇ ਵਿਅਕਤੀ ਨੂੰ ਦਿੱਤੀ ਹੈ ਜੋ ਭ੍ਰਿਸ਼ਟਾਚਾਰ ‘ਦੇ ਦੋਸ਼ ‘ਚ ਫੜ੍ਹਿਆ ਗਿਆ ਹੈ।
ਰਾਹੁਲ ਅਗਰਵਾਲ ਨੂੰ ਕਿਉਂ ਦਿੱਤੀ ਗਈ ਐਨੀ ਸੰਵੇਦਨਸ਼ੀਲ ਪੋਸਟ ਦੀ ਜ਼ਿੰਮੇਵਾਰੀ
ਉਨ੍ਹਾਂ ਨੇ ਕਿਹਾ ਕਿ ਮੇਰਾ ਐੱਲਜੀ ਤੇ ਕੇਂਦਰ ਸਰਕਾਰ ਨੂੰ ਸਵਾਲ ਹੈ ਕਿ ਉਨ੍ਹਾਂ ਨੇ ਰਾਹੁਲ ਅਗਰਵਾਲ ਨੂੰ ਐਨੀ ਸੰਵੇਦਨਸ਼ੀਲ ਪੋਸਟ ਦੀ ਜ਼ਿੰਮੇਵਾਰੀ ਕਿਉਂ ਦਿੱਤੀ ਹੋਈ ਹੈ? ਜੋ ਕਿ ਭ੍ਰਿਸ਼ਟਾਚਾਰ ‘ਦੇ ਦੋਸ਼ ‘ਚ ਫੜ੍ਹਿਆ ਗਿਆ ਹੈ।