ਵਿੱਤੀ ਸਾਲ 2023-24 ਵਿੱਚ ਕਿਹੜੇ ਕ੍ਰਿਕਟਰ ਨੇ ਭਰਿਆ ਸਭ ਤੋਂ ਜ਼ਿਆਦਾ ਟੈਕਸ, ਪੜ੍ਹੋ ਪੂਰੀ ਲਿਸਟ
ਭਾਰਤੀ ਕ੍ਰਿਕਟਰ ਜਿੱਥੇ ਮੈਦਾਨ ‘ਚ ਰਿਕਾਰਡ ਤੋੜ ਦਿੰਦੇ ਹਨ | ਇਸੇ ਤਰ੍ਹਾਂ ਬਾਕੀ ਜਗ੍ਹਾ ਵੀ ਫੇਮਸ ਹੋਣ ਦਾ ਮੌਕਾ ਨਹੀਂ ਛੱਡਦੇ | ਇਸੇ ਦੇ ਚੱਲਦਿਆਂ ਵਿਰਾਟ ਕੋਹਲੀ ਵਿੱਤੀ ਸਾਲ 2023-24 ਵਿੱਚ ਟੈਕਸ ਅਦਾ ਕਰਨ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਐੱਮ ਐੱਸ ਧੋਨੀ ਅਤੇ ਸਚਿਨ ਤੇਂਦੁਲਕਰ ਸਮੇਤ ਭਾਰਤੀ ਕ੍ਰਿਕਟਰਾਂ ਵਿੱਚ ਸਭ ਤੋਂ ਵੱਧ ਟੈਕਸ ਅਦਾ ਕਰਨ ਵਾਲੇ ਖਿਡਾਰੀਆਂ ਦੀ ਸੂਚੀ ਵਿੱਚ ਵਿਰਾਟ ਕੋਹਲੀ ਪਹਿਲੇ ਸਥਾਨ ‘ਤੇ ਹੈ।
ਸਭ ਤੋਂ ਵੱਧ ਟੈਕਸ ਅਦਾ ਕਰਨ ਵਾਲਾ ਕ੍ਰਿਕਟਰ
ਫਾਰਚਿਊਨ ਇੰਡੀਆ ਦੁਆਰਾ ਜਾਰੀ ਕੀਤੀ ਗਈ ਤਾਜ਼ਾ ਸੂਚੀ ਵਿੱਚ, ਕੋਹਲੀ ਟੈਕਸ 2024 ਵਿੱਚ ਸਭ ਤੋਂ ਵੱਧ ਟੈਕਸ ਅਦਾ ਕਰਨ ਵਾਲਾ ਕ੍ਰਿਕਟਰ ਬਣ ਗਿਆ ਹੈ। ਕੋਹਲੀ ਨੇ ਵਿੱਤੀ ਸਾਲ 2023-24 ਵਿੱਚ 66 ਕਰੋੜ ਰੁਪਏ ਦਾ ਟੈਕਸ ਅਦਾ ਕੀਤਾ ਹੈ। ਭਾਰਤੀ ਖਿਡਾਰੀਆਂ ‘ਚ ਵਿਰਾਟ ਕੋਹਲੀ ਤੋਂ ਬਾਅਦ ਇਸ ਸੂਚੀ ‘ਚ ਐੱਮਐੱਸ ਧੋਨੀ, ਸਚਿਨ ਤੇਂਦੁਲਕਰ, ਸੌਰਵ ਗਾਂਗੁਲੀ ਅਤੇ ਹਾਰਦਿਕ ਪੰਡਯਾ ਟਾਪ-5 ‘ਚ ਹਨ। ਭਾਰਤੀ ਕਪਤਾਨ ਰੋਹਿਤ ਸ਼ਰਮਾ ਦਾ ਨਾਮ ਇਸ ਸੂਚੀ ਵਿੱਚ ਨਹੀਂ ਹੈ।
MS ਧੋਨੀ ਨੇ 38 ਕਰੋੜ ਰੁਪਏ ਦਾ ਟੈਕਸ ਕੀਤਾ ਅਦਾ
ਦੱਸ ਦਈਏ ਕਿ MS ਧੋਨੀ ਨੇ ਵਿਰਾਟ ਕੋਹਲੀ ਤੋਂ ਬਾਅਦ ਵਿੱਤੀ ਸਾਲ 2023-24 ਵਿੱਚ ਸਭ ਤੋਂ ਵੱਧ 38 ਕਰੋੜ ਰੁਪਏ ਦਾ ਟੈਕਸ ਅਦਾ ਕੀਤਾ ਹੈ। ਸਚਿਨ ਤੇਂਦੁਲਕਰ ਨੇ 28 ਕਰੋੜ, ਸੌਰਵ ਗਾਂਗੁਲੀ ਨੇ 23 ਕਰੋੜ ਅਤੇ ਹਾਰਦਿਕ ਪੰਡਯਾ ਨੇ 13 ਕਰੋੜ ਰੁਪਏ ਦਾ ਟੈਕਸ ਅਦਾ ਕੀਤਾ ਹੈ। ਇਸ ਸੂਚੀ ‘ਚ ਰਿਸ਼ਭ ਪੰਤ 10 ਕਰੋੜ ਰੁਪਏ ਦੇ ਟੈਕਸ ਨਾਲ 6ਵੇਂ ਸਥਾਨ ‘ਤੇ ਹਨ।
ਭਾਰਤ ਦੇ ਟਾਪ-5 ਟੈਕਸ ਪੈਅਰਸ ਕ੍ਰਿਕਟਰ
ਇਹ ਵੀ ਪੜ੍ਹੋ : ਪੰਜਾਬ ‘ਚ ਸੁਸਤ ਹੋਇਆ ਮਾਨਸੂਨ, ਆਉਣ ਵਾਲੇ ਦਿਨਾਂ ‘ਚ ਪਵੇਗਾ ਮੀਂਹ !
ਉੱਥੇ ਹੀ ਦੂਜੇ ਪਾਸੇ ਵਿੱਤੀ ਸਾਲ 2023-24 ‘ਚ ਸਭ ਤੋਂ ਜ਼ਿਆਦਾ ਟੈਕਸ ਅਦਾ ਕਰਨ ਵਾਲੀਆਂ ਭਾਰਤੀ ਹਸਤੀਆਂ ਦੀ ਗੱਲ ਕਰੀਏ ਤਾਂ ਕਿੰਗ ਖਾਨ 92 ਕਰੋੜ ਰੁਪਏ ਦੇ ਨਾਲ ਇਸ ਸੂਚੀ ‘ਚ ਸਭ ਤੋਂ ਉੱਪਰ ਹਨ। ਉਨ੍ਹਾਂ ਤੋਂ ਇਲਾਵਾ ਸਾਊਥ ਐਕਟਰ ਥਲਪਥੀ ਵਿਜੇ 80 ਕਰੋੜ ਦੇ ਟੈਕਸ ਨਾਲ ਦੂਜੇ ਸਥਾਨ ‘ਤੇ, ਸਲਮਾਨ ਖਾਨ 75 ਕਰੋੜ ਦੇ ਟੈਕਸ ਨਾਲ ਤੀਜੇ ਸਥਾਨ ‘ਤੇ ਅਤੇ ਅਮਿਤਾਭ ਬੱਚਨ 71 ਕਰੋੜ ਰੁਪਏ ਦੇ ਟੈਕਸ ਨਾਲ ਚੌਥੇ ਸਥਾਨ ‘ਤੇ ਹਨ।