WhatsApp ਦਾ ਨਵਾਂ ਫੀਚਰ, Low Light ‘ਚ ਵੀ ਮਿਲੇਗੀ ਸ਼ਾਨਦਾਰ Video Call ਕੁਆਲਿਟੀ

0
37

WhatsApp ਦਾ ਨਵਾਂ ਫੀਚਰ, Low Light ‘ਚ ਵੀ ਮਿਲੇਗੀ ਸ਼ਾਨਦਾਰ Video Call ਕੁਆਲਿਟੀ

WhatsApp ਆਪਣੇ ਯੂਜ਼ਰ ਐਕਸਪੀਰੀਅਨਜ਼ ਨੂੰ ਵਧੀਆ ਕਰਨ ਲਈ ਨਵੇਂ-ਨਵੇਂ ਫੀਚਰ ਰੋਲਆਊਟ ਕਰਦਾ ਰਹਿੰਦਾ ਹੈ। ਕੰਪਨੀ ਹੁਣ WhatsApp ‘ਤੇ Video call ਦੇ ਐਕਸਪੀਰੀਅਨਜ਼ ਨੂੰ ਵਧੀਆ ਕਰਨ ਲਈ ਇੱਕ ਨਵਾਂ ਫੀਚਰ ਲੈ ਕੇ ਆਈ ਹੈ। ਇਸ ਫੀਚਰ ਦੀ ਮਦਦ ਨਾਲ Low ਲਾਈਟ ਕੰਡੀਸ਼ਨ ‘ਚ ਵੀ ਚੰਗੀ ਕੁਆਲਿਟੀ ‘ਚ Video Call ਕੀਤੀ ਜਾ ਸਕਦੀ ਹੈ।

ਇਸ ਨੂੰ ਇਨੇਬਲ ਕਰਨ ਤੋਂ ਬਾਅਦ ਤੁਹਾਨੂੰ ਕਿਸੇ ਵੀ ਜਗ੍ਹਾ ਲਾਈਟ ਨਾ ਹੋਣ ਦੀ ਵਜ੍ਹਾ ਨਾਲ Video Call ‘ਚ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਤੇ ਕੁਆਲਿਟੀ ਵੀ ਇਕਦਮ ਵਧੀਆ ਆਵੇਗੀ। ਚੰਗੀ ਗੱਲ ਇਹ ਹੈ ਕਿ ਇਸ ਫੀਚਰ ਨੂੰ ਇਨੇਬਲ ਕਰਨਾ ਵੀ ਬਹੁਤ ਆਸਾਨ ਹੈ।

ਘੱਟ ਲਾਈਟ ‘ਚ ਵੀ ਚੰਗੀ ਕੁਆਲਿਟੀ

ਨਵਾਂ ਫੀਚਰ ਘੱਟ ਲਾਈਟ ਹੋਣ ਦੇ ਬਾਅਦ ਵੀ Video ਕੁਆਲਿਟੀ ‘ਤੇ ਫ਼ਰਕ ਨਹੀਂ ਪੈਣ ਦੇਵੇਗਾ। ਜੇ ਤੁਸੀਂ ਕਿਸੇ ਇਸ ਤਰ੍ਹਾਂ ਦੀ ਜਗ੍ਹਾ Video Call ਕਰ ਰਹੇ ਹੋ ਜਿੱਥੇ ਘੱਟ ਰੋਸ਼ਨੀ ਹੈ ਤਾਂ ਤੁਹਾਨੂੰ ਇਸ ਸਥਿਤੀ ‘ਚ ਵੀਡੀਓ ਕੁਆਲਿਟੀ ਨਾਲ ਸਮਝੌਤਾ ਨਹੀਂ ਕਰਨਾ ਪਵੇਗਾ। ਹਾਲਾਂਕਿ Low Light ਫੀਚਰ ਨੂੰ ਇਨੇਬਲ ਕਰਦੇ ਹੀ ਚੰਗੀ ਕੁਆਲਿਟੀ ਆਉਣ ਲੱਗ ਜਾਵੇਗੀ। WhatsApp ਦਾ ਨਵਾਂ ਫੀਚਰ ਓਵਰਆਲ ਲਾਈਟ ਨੂੰ ਵਧਾਉਣ ਦਾ ਕੰਮ ਕਰਦਾ ਹੈ।

ਕਿਹੜੇ ਯੂਜ਼ਰਜ਼ ਲਈ Available

ਇਸ ਫੀਚਰ ਨੂੰ ਐਂਡਰਾਇਡ ਤੇ iOS ਦੋਵੇਂ ਹੀ ਯੂਜ਼ਰ ਲਈ ਰੋਲਆਊਟ ਕਰ ਦਿੱਤਾ ਗਿਆ ਹੈ। ਫਿਲਹਾਲ ਫੀਚਰ ਨੂੰ Permanently ਇਸਤੇਮਾਲ ਕਰਨ ਦਾ ਵਿਕਲਪ ਨਹੀਂ ਮਿਲ ਰਿਹਾ ਹੈ। ਇਸ ਲਈ ਯੂਜ਼ਰ ਨੂੰ ਹਰੇਕ ਵੀਡੀਓ ਕਾਲ ‘ਤੇ ਇਸ ਫੀਚਰ ਨੂੰ ਇਨੇਬਲ ਕਰਨਾ ਹੋਵੇਗਾ। ਇਸ ਨੂੰ ਆਉਣ ਵਾਲੇ ਦਿਨਾਂ ‘ਚ Windows WhatsApp ਲਈ ਵੀ ਪੇਸ਼ ਕੀਤਾ ਜਾਵੇਗਾ।

ਇਸ ਫੀਚਰ ਨੂੰ ਇਨੇਬਲ ਕਰਨ ਲਈ ਤੁਹਾਨੂੰ ਜ਼ਿਆਦਾ ਮਿਹਨਤ ਕਰਨ ਦੀ ਜ਼ਰੂਰਤ ਨਹੀਂ ਹੈ। ਸਿਰਫ਼ ਤੁਹਾਨੂੰ ਥੱਲੇ ਦੱਸ ਗਏ ਕੁਝ ਆਸਾਨ ਸਟੈੱਪ ਫੋਲੋ ਕਰਨੇ ਹੋਣਗੇ।

LEAVE A REPLY

Please enter your comment!
Please enter your name here