ਇਹਨਾਂ iPhones ‘ਤੇ ਕੰਮ ਕਰਨਾ ਬੰਦ ਕਰ ਦੇਵੇਗਾ WhatsApp! ਕੰਪਨੀ ਨੇ ਕੀਤਾ ਐਲਾਨ

0
84

ਐਪਲ ਕੰਪਨੀ ਨੇ ਐਲਾਨ ਕੀਤਾ ਹੈ ਕਿ ਨਵੇਂ ਸਾਲ ਤੋਂ ਆਈਫੋਨ ਦੇ ਕੁਝ ਮਾਡਲਾਂ ‘ਚ WhatsApp ਪੂਰੀ ਤਰ੍ਹਾਂ ਬੰਦ ਹੋ ਜਾਵੇਗਾ ਤੇ ਕੰਪਨੀ ਆਪਣਾ ਸਮਰਥਨ ਵਾਪਸ ਲੈ ਲਵੇਗੀ। ਵਟਸਐਪ 1 ਜਨਵਰੀ ਤੋਂ ਚੋਣਵੇਂ ਸਮਾਰਟਫੋਨਜ਼ ‘ਤੇ ਕੰਮ ਕਰਨਾ ਬੰਦ ਕਰ ਦੇਵੇਗਾ।

ਇਨ੍ਹਾਂ ਮਾਡਲਾਂ ‘ਚ ਹੋਰ ਕੋਈ ਸਮੱਸਿਆ ਨਹੀਂ ਹੋਵੇਗੀ, ਯੂਜ਼ਰਸ ਇਨ੍ਹਾਂ ‘ਤੇ ਕਾਲਿੰਗ ਅਤੇ ਇੰਟਰਨੈੱਟ ਦਾ ਮਜ਼ਾ ਲੈ ਸਕਦੇ ਹਨ ਪਰ ਇਨ੍ਹਾਂ ‘ਤੇ WhatsApp ਨਹੀਂ ਚੱਲ ਸਕੇਗਾ।

ਐਪਲ ਆਈਫੋਨ 5 ਤੇ ਐਪਲ ਆਈਫੋਨ 5ਸੀ ‘ਚ WhatsApp ਪੂਰੀ ਤਰ੍ਹਾਂ ਨਾਲ ਕੰਮ ਕਰਨਾ ਬੰਦ ਕਰ ਦੇਵੇਗਾ। ਇਸ ਤੋਂ ਬਾਅਦ ਯੂਜ਼ਰਸ ਇਨ੍ਹਾਂ ਆਈਫੋਨ ਮਾਡਲਾਂ ‘ਚ WhatsApp ਦੀ ਵਰਤੋਂ ਨਹੀਂ ਕਰ ਸਕਣਗੇ। ਯੂਜ਼ਰਸ ਇਨ੍ਹਾਂ ਮਾਡਲਾਂ ਵਿੱਚ ਹੋਰ ਸਾਰੀਆਂ ਸਹੂਲਤਾਂ ਦੀ ਵਰਤੋਂ ਕਰ ਸਕਦੇ ਹਨ। ਵ੍ਹੱਟਸਐਪ ਨੂੰ ਅਪਡੇਟ ਕਰਨ ਦਾ ਮੌਕਾ ਵੀ ਨਹੀਂ ਮਿਲੇਗਾ। ਇਨ੍ਹਾਂ ਮਾਡਲਾਂ ਦਾ ਵਰਜ਼ਨ ਕਾਫੀ ਪੁਰਾਣਾ ਹੋ ਗਿਆ ਹੈ। ਅਜਿਹੇ ‘ਚ ਯੂਜ਼ਰਸ ਹੁਣ ਇਨ੍ਹਾਂ ‘ਤੇ WhatsApp ਦੀ ਵਰਤੋਂ ਨਹੀਂ ਕਰ ਸਕਣਗੇ।

ਆਈਫੋਨ 5 ਤੇ ਆਈਫੋਨ 5ਸੀ ਨੂੰ ਗਾਹਕਾਂ ਦੁਆਰਾ ਬਹੁਤ ਪਸੰਦ ਕੀਤਾ ਗਿਆ ਸੀ, ਇਹ ਨਾ ਸਿਰਫ ਬਹੁਤ ਸ਼ਕਤੀਸ਼ਾਲੀ ਮਾਡਲ ਹਨ ਬਲਕਿ ਇਨ੍ਹਾਂ ਵਿੱਚ ਉਪਭੋਗਤਾਵਾਂ ਨੂੰ ਬਹੁਤ ਵਧੀਆ ਵਿਸ਼ੇਸ਼ਤਾਵਾਂ ਵੀ ਦਿੱਤੀਆਂ ਗਈਆਂ ਹਨ। ਜੇਕਰ ਤੁਸੀਂ ਵੀ ਇਹਨਾਂ ਵਿੱਚੋਂ ਕਿਸੇ ਮਾਡਲ ਦੀ ਵਰਤੋਂ ਕਰ ਰਹੇ ਹੋ, ਤਾਂ ਹੁਣ ਤੁਹਾਨੂੰ ਇਸ ਵਿੱਚ WhatsApp ਸਪੋਰਟ ਨਹੀਂ ਮਿਲੇਗਾ। ਅਜਿਹੇ ‘ਚ ਹੁਣ ਤੁਹਾਨੂੰ ਵਟਸਐਪ ਨੂੰ ਚਲਾਉਣ ਲਈ ਇਨ੍ਹਾਂ ਦੋਵਾਂ ਮਾਡਲਾਂ ਦੇ ਉੱਪਰ ਆਉਣ ਵਾਲੇ ਆਈਫੋਨ ਨੂੰ ਚੁਣਨਾ ਹੋਵੇਗਾ।

LEAVE A REPLY

Please enter your comment!
Please enter your name here