ਵੈਸਟਰਨ ਡਿਸਟਰਬੈਂਸ ਕਾਰਨ ਗਰਮੀ ਤੋਂ ਮਿਲੇਗੀ ਰਾਹਤ, ਤੇਜ਼ ਹਵਾਵਾਂ ਦੇ ਨਾਲ-ਨਾਲ ਪੈ ਸਕਦਾ ਹੈ ਮੀਂਹ
ਪੰਜਾਬ ਦੇ ਲੋਕਾਂ ਲਈ ਰਾਹਤ ਭਰੀ ਖਬਰ ਹੈ। ਕਹਿਰ ਦੀ ਗਰਮੀ ਤੋਂ ਕੁਝ ਰਾਹਤ ਮਿਲ ਸਕਦੀ ਹੈ। ਦਰਅਸਲ ਪੰਜਾਬ ਵਿਚ ਵੈਸਟਰਨ ਡਿਸਟਰਬੈਂਸ ਐਕਟਿਵ ਹੋ ਗਿਆ ਹੈ ਜਿਸ ਦੇ ਚੱਲਦਿਆਂ ਕੁਝ ਇਲਾਕਿਆਂ ਵਿਚ ਲੂ ਚੱਲਣ ਤੇ ਕੁਝ ਇਲਾਕਿਆਂ ਵਿਚ ਮੀਂਹ ਤੇ ਤੇਜ਼ ਹਵਾਵਾਂ ਚੱਲਣ ਦਾ ਅਲਰਟ ਜਾਰੀ ਕੀਤਾ ਹੈ। ਸੂਬੇ ਦਾ ਮਾਲਵਾ ਖੇਤਰ ਜਿਥੇ ਲੂ ਨਾਲ ਤਪ ਰਿਹਾ ਹੈ ਦੂਜੇ ਪਾਸੇ ਮਾਝਾ ਤੇ ਦੁਆਬੇ ਵਿਚ ਮੀਂਹ ਨਾਲ ਰਾਹਤ ਦੇ ਆਸਾ ਹਨ। ਮੌਸਮ ਵਿਭਾਗ ਮੁਤਾਬਕ ਅਜੇ ਕੁਝ ਦਿਨ ਰਾਹਤ ਭਰੇ ਰਹਿਣ ਵਾਲੇ ਹਨ।
ਇਹ ਵੀ ਪੜ੍ਹੋ :ਸਰਹੰਦ ਕੋਲ ਮਾਦੋਪੁਰ ‘ਚ ਰੇਲਗੱਡੀਆਂ ਦੀ ਟੱਕਰ
4 ਜੂਨ ਤੱਕ ਸੂਬੇ ਵਿਚ ਮਿਲਿਆ-ਜੁਲਿਆ ਅਸਰ ਦਿਖਣ ਨੂੰ ਮਿਲੇਗਾ ਜਦੋਂ ਕਿ 5 ਜੂਨ ਨੂੰ ਸਥਿਤੀ ਸਾਧਾਰਨ ਹੋ ਰਹੀ ਹੈ। ਬੀਤੀ ਰਾਤ ਮਾਨਸਾ, ਸੰਗਰੂਰ, ਬਰਨਾਲਾ ਤੇ ਬਠਿੰਡਾ ਵਿਚ ਮੌਸਮ ਵਿਚ ਹਲਕਾ ਬਦਲਾਅ ਹੋਇਆ ਪਰ ਇਨ੍ਹਾਂ ਇਲਾਕਿਆਂ ਵਿਚ ਲੂ ਦਾ ਅਲਰਟ ਹੈ। ਇਸ ਤੋਂ ਇਲਾਵਾ ਮੁਕਤਸਰ, ਫਰੀਦਕੋਟ, ਮੋਗਾ, ਬਠਿੰਡਾ, ਬਰਨਾਲਾ, ਲੁਧਿਆਣਾ ਵਿਚ ਵੀ ਲੂ ਦਾ ਅਲਰਟ ਜਾਰੀ ਹੈ ਜਦੋਂ ਕਿ ਫਾਜ਼ਿਲਕਾ, ਫਿਰੋਜ਼ਪੁਰ, ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ ਤੇ ਨਵਾਂਸ਼ਹਿਰ ਵਿਚ ਲੂ ਦੇ ਨਾਲ ਮੀਂਹ ਤੇ ਤੇਜ਼ ਹਵਾਵਾਂ ਚੱਲਣ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਮਾਲਵਾ ਦੇ 10 ਜ਼ਿਲ੍ਹਿਆਂ ਵਿਚ 3 ਜੂਨ ਨੂੰ ਹਾਲਾਤ ਸਾਧਾਰਨ ਹੋਣ ਦੇ ਆਸਾਨ ਹਨ। ਜਦੋਂ ਕਿ 3-4 ਜੂਨ ਲਈ ਦੁਆਬਾ ਤੇ ਮਾਝਾ ਦੇ ਹੋਰ 13 ਜ਼ਿਲ੍ਹਿਆਂ ਵਿਚ ਮੀਂਹ ਤੇ ਤੇਜ਼ ਹਵਾਵਾਂ ਦਾ ਯੈਲੋ ਅਲਰਟ ਜਾਰੀ ਹੈ।
ਇਹ ਵੀ ਪੜ੍ਹੋ : ਅਮਨ-ਸ਼ਾਂਤੀ ਨਾਲ ਮਤਦਾਨ ਕਰਨ ਲਈ NK ਸ਼ਰਮਾ ਨੇ ਸਮੂਹ ਵੋਟਰਾਂ ਦਾ ਕੀਤਾ ਧੰਨਵਾਦ
ਮੌਸਮ ਵਿਭਾਗ ਵੱਲੋਂ ਜਾਰੀ ਕੀਤੇ ਗਏ ਸ਼ੈਡਿਊਲ ਮੁਤਾਬਕ ਜੂਨ ਅਖੀਰ ਤੱਕ ਪੰਜਾਬ ਵਿਚ ਮਾਨਸੂਨ ਐਕਟਿਵ ਹੋਣ ਦੇ ਆਸਾਰ ਬਣ ਰਹੇ ਹਨ। 25 ਤੋਂ 30 ਜੂਨ ਦੇ ਵਿਚ ਮਾਨਸੂਨ ਪੰਜਾਬ ਵਿਚ ਦਾਖਲ ਹੋ ਜਾਵੇਗਾ ਜਿਸ ਦੇ ਬਾਅਦ ਪੰਜਾਬ ਵਿਚ ਲੂ ਤੋਂ ਰਾਹਤ ਮਿਲੇਗੀ ਪਰ ਗਰਮੀ ਦਾ ਦੌਰ ਸ਼ੁਰੂ ਹੋ ਜਾਵੇਗਾ। ਮੌਸਮ ਵਿਭਾਗ ਨੇ ਇਸ ਸਾਲ ਮੀਂਹ ਸਾਧਾਰਨ ਹੋਣ ਦੇ ਆਸਾਰ ਜ਼ਾਹਿਰ ਕੀਤੇ ਹਨ। ਇਸ ਵਾਰ ਮੀਂਹ 105 ਫੀਸਦੀ ਹੋਣ ਦੀਆਂ ਸੰਭਾਵਨਾ ਪ੍ਰਗਟਾਈ ਗਈ ਹੈ।