ਪੰਜਾਬ ‘ਚ ਅੱਜ ਸ਼ਾਮ ਬਦਲੇਗਾ ਮੌਸਮ ਦਾ ਮਿਜ਼ਾਜ , ਇਨ੍ਹਾਂ 6 ਜ਼ਿਲ੍ਹਿਆਂ ਲਈ ਮੀਂਹ ਦਾ ਅਲਰਟ ਜਾਰੀ
ਪੰਜਾਬ ਵਿੱਚ ਗਰਮੀ ਵੱਧ ਰਹੀ ਹੈ ਅਤੇ ਮੌਨਸੂਨ ਦੀ ਰਫ਼ਤਾਰ ਕਾਰਨ ਤਾਪਮਾਨ ਇੱਕ ਵਾਰ ਫਿਰ 40 ਡਿਗਰੀ ਦੇ ਨੇੜੇ ਪਹੁੰਚ ਗਿਆ ਹੈ। ਇਸ ਵਾਰ ਪੰਜਾਬ ਵਿੱਚ ਮਾਨਸੂਨ 1 ਜੁਲਾਈ ਤੋਂ ਲਗਭਗ ਪਹਿਲਾਂ ਪਹੁੰਚ ਗਿਆ ਸੀ, ਫਿਰ ਵੀ ਸੂਬੇ ਵਿੱਚ ਪੂਰੇ ਮਹੀਨੇ ਦੌਰਾਨ ਬਹੁਤ ਹੀ ਘੱਟ ਮੀਂਹ ਪਿਆ ਹੈ। ਜਿਸ ਕਾਰਨ ਪੰਜਾਬ ਰੈੱਡ ਜ਼ੋਨ ਵਿੱਚ ਪਹੁੰਚ ਗਿਆ ਹੈ।
ਆਉਣ ਵਾਲੇ ਦਿਨਾਂ ਵਿੱਚ ਹੋਣ ਵਾਲੀ ਚੰਗੀ ਬਾਰਿਸ਼
ਇਸੇ ਦੇ ਚੱਲਦਿਆਂ ਪੰਜਾਬ ਵਿੱਚ ਮੀਂਹ ਪੈਣ ਦੀ ਇਕ ਵਾਰ ਫਿਰ ਤੋਂ ਸੰਭਾਵਨਾ ਹੈ ਜਿਸਦੇ ਤਹਿਤ ਪੰਜਾਬ ਵਿੱਚ ਅੱਜ ਅਤੇ ਆਉਣ ਵਾਲੇ ਦਿਨਾਂ ਵਿੱਚ ਚੰਗੀ ਬਾਰਿਸ਼ ਹੋਣ ਵਾਲੀ ਹੈ | ਜਿਸ ਲਈ ਮੌਸਮ ਵਿਭਾਗ ਨੇ 6 ਜ਼ਿਲ੍ਹਿਆਂ ਕਪੂਰਥਲਾ, ਜਲੰਧਰ, ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਪਠਾਨਕੋਟ ਵਿੱਚ ਸਵੇਰੇ 9 ਵਜੇ ਤੱਕ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਜਿਸਨੂੰ ਲੈ ਕੇ 5 ਜ਼ਿਲ੍ਹਿਆਂ ਵਿੱਚ ਮੀਂਹ ਦਾ ਯੈਲੋ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
31 ਜੁਲਾਈ ਤੱਕ ਮੀਂਹ ਨੂੰ ਲੈ ਕੇ ਯੈਲੋ ਅਲਰਟ ਜਾਰੀ
ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਜ਼ਿਲ੍ਹਿਆਂ ਲਈ ਇਹ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਮੁਤਾਬਕ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ ਅਤੇ ਨਵਾਂਸ਼ਹਿਰ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ 31 ਜੁਲਾਈ ਤੱਕ ਮੀਂਹ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਨ੍ਹਾਂ ਦਿਨਾਂ ‘ਚ ਪੰਜਾਬ ‘ਚ ਚੰਗੀ ਬਾਰਿਸ਼ ਹੋ ਸਕਦੀ ਹੈ।
ਇਹ ਵੀ ਪੜ੍ਹੋ : BSF ਨੂੰ ਮਿਲੀ ਕਾਮਯਾਬੀ , ਸਰਹੱਦ ਤੋਂ ਪਾਕਿਸਤਾਨੀ ਹਥਿਆਰ ਕੀਤੇ ਬਰਾਮਦ
28 ਦਿਨਾਂ ‘ਚ 136.6 ਮਿਲੀਮੀਟਰ ਬਾਰਿਸ਼ ਹੋਈ
ਮੌਸਮ ਵਿਭਾਗ ਅਨੁਸਾਰ ਇਸ ਮਹੀਨੇ ਦੇ 28 ਦਿਨਾਂ ‘ਚ 136.6 ਮਿਲੀਮੀਟਰ ਬਾਰਿਸ਼ ਹੋਈ ਹੈ ਪਰ ਇਸ ਵਾਰ 43 ਫੀਸਦੀ ਘੱਟ ਬਾਰਿਸ਼ ਹੋਈ ਹੈ, ਜੋ ਚਿੰਤਾ ਦਾ ਵਿਸ਼ਾ ਹੈ। ਫਤਿਹਗੜ੍ਹ ਸਾਹਿਬ ਵਿੱਚ ਸਭ ਤੋਂ ਘੱਟ ਮੀਂਹ ਪਿਆ ਹੈ। ਆਮ ਨਾਲੋਂ 71% ਘੱਟ ਬਾਰਿਸ਼ ਹੋਈ ਹੈ। ਜਦੋਂ ਕਿ ਪਠਾਨਕੋਟ ਵਿੱਚ ਆਮ ਨਾਲੋਂ 29 ਫੀਸਦੀ ਵੱਧ ਮੀਂਹ ਪਿਆ ਅਤੇ ਤਰਨਤਾਰਨ ਅਤੇ ਮਾਨਸਾ ਵਿੱਚ ਵੀ ਆਮ ਮੀਂਹ ਪਿਆ।