ਜਦੋਂ ਤੱਕ ਕਿਸਾਨ-ਮਜਦੂਰਾਂ ਦੀਆਂ ਮੰਗਾਂ ਨਈਂ ਮੰਨੀਆਂ ਜਾਂਦੀਆਂ ਕਿਸਾਨ ਭਵਨ ਨਹੀਂ ਛੱਡਾਂਗੇ-ਕਿਸਾਨ

0
20

ਜਦੋਂ ਤੱਕ ਕਿਸਾਨ-ਮਜਦੂਰਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਕਿਸਾਨ ਭਵਨ ਨਹੀਂ ਛੱਡਾਂਗੇ-ਕਿਸਾਨ

ਬੀਤੇ ਲੰਮੇ ਸਮੇਂ ਤੋਂ ਆੜਤੀਏ,ਸ਼ੈਲਰ ਮਾਲਕ,ਕਿਸਾਨ-ਮਜਦੂਰ ਪੰਜਾਬ ਤੇ ਕੇਂਦਰ ਸਰਕਾਰ ਨੂੰ ਰੌਲਾ ਪਾ ਰਹੇ ਹਨ ਕੇ ਖਰੀਦ ਪ੍ਰਬੰਧਾਂ ਨੂੰ ਜਮੀਨੀ ਪੱਧਰ ਤੇ ਯਕੀਨੀ ਬਣਾਓ ਨਈਂ ਨਤੀਜੇ ਬੁਰੇ ਹੋਣਗੇ ਪਰ ਦੋਨਾਂ ਸਰਕਾਰਾਂ ਦੇ ਕੰਨ ਤੇ ਜੂੰ ਨਈ ਸਰਕੀ ਇਹ ਵਿਚਾਰ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦੇ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ ਨੇ ਚੋਣਵੇਂ ਪੱਤਰਕਾਰਾਂ ਨਾਲ ਚੰਡੀਗੜ੍ਹ ਕਿਸਾਨ ਭਵਨ ਚ ਚੱਲ ਰਹੇ ਧਰਨੇ ਤੋਂ ਸਾਂਝੇ ਕੀਤੇ।

ਉਹਨਾਂ ਕਿਹਾ ਕੇ ਪਿਛਲੇ ਸਮੇਂ ਸੰਯੁਕਤ ਕਿਸਾਨ ਮੋਰਚੇ ਨੇ ਮੁੱਖ ਮੰਤਰੀ ਨੂੰ ਸੁੱਤੀ ਨੀਂਦ ਤੋਂ ਜਗਾਉਣ ਲਈ ਉਸ ਦੀ ਚੰਡੀਗੜ੍ਹ ਰਹਾਇਸ਼ ਦੇ ਸਾਹਮਣੇ ਆਕੇ ਸਵਾਲ ਪੁੱਛਣੇ ਚਾਹੇ ਕੇ ਝੋਨੇ ਦੇ ਮੰਡੀਆਂ ਚ ਅੰਬਾਰ ਲੱਗ ਗਏ ਹਨ ਪਰ ਤੁਹਾਡਾ ਕੋਈ ਖਰੀਦ ਪ੍ਰਬੰਧ ਨਹੀਂ ਨਾ ਕੋਈ ਅਧਿਕਾਰੀ ਤੁਹਾਡਾ ਮੰਡੀਆਂ ਵਿੱਚ ਖਰੀਦ ਕਰਨ ਪਹੁੰਚਿਆ ਹੈ ਪਰ ਮੁੱਖ ਮੰਤਰੀ ਦਾ ਕਿਸਾਨਾਂ ਅਤੇ ਸੰਯੁਕਤ ਕਿਸਾਨ ਮੋਰਚੇ ਲਈ ਗੈਰ ਜਿੰਮੇਵਾਰ ਵਤੀਰੇ ਤੋਂ ਦੁਖੀ ਹੋਕੇ 18 ਅਕਤੂਬਰ ਦਾ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਦੀ ਰਿਹਾਇਸ਼ ਤੇ ਨਰੰਤਰ ਧਰਨਾਂ ਦੇਣ ਦਾ ਸੱਦਾ ਦਿੱਤਾ ਪਰ ਸਰਕਾਰ ਵੱਲੋਂ 18 ਅਕਤੂਬਰ ਨੂੰ ਚੰਡੀਗੜ੍ਹ-ਮੋਹਾਲੀ ਦੀ ਪੁਲਿਸ ਨੂੰ ਇਹ ਕਿਹਾ ਕੇ ਕਿਸਾਨਾਂ ਨੂੰ ਕਿਸਾਨ ਭਵਨ ਇਕੱਠਾ ਨਾ ਹੋਣ ਦਿੱਤਾ ਜਾਵੇ।

ਕਿਸਾਨਾਂ ਅਤੇ ਕਿਸਾਨ ਆਗੂਆਂ ਨੂੰ ਚੰਡੀਗੜ੍ਹ ਅਤੇ ਮੋਹਾਲੀ ਪੰਜਾਬ ਪੁਲਿਸ ਵੱਲੋਂ ਵੱਖ-ਵੱਖ ਸੜਕਾਂ ਤੋਂ ਆਉਦਿਆਂ ਨੂੰ ਰੋਕਿਆ,ਗਿਰਫਦਾਰ ਕੀਤਾ ਗਿਆ ਰੋਸ ਵਜੋਂ ਕਿਸਾਨਾਂ ਵੱਲੋਂ ਜਿੱਥੇ ਰੋਕਿਆ ਓਥੇ ਹੀ ਰੋਡ ਜਾਂਮ ਕਰ ਦਿੱਤਾ ਗਿਆ। ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦੇ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ ਨੂੰ ਸਾਥੀਆਂ ਸਮੇਤ ਪਹਿਲਾਂ 43 ਸੈਕਟਰ ਵਾਲੇ ਰੋਡ ਤੇ ਰੋਕਿਆ ਗਿਆ ਜਦ ਉਹ ਬੜੈਲ ਜੇਲ ਵਾਲੇ ਰੋਡ ਥਾਣੀ ਕਿਸਾਨ ਭਵਨ ਜਾਣ ਲੱਗੇ ਤਾਂ ਓਧਰ ਵੀ ਉਹਨਾਂ ਨੂੰ ਰੋਕਿਆ ਗਿਆ ਤਾਂ ਓਥੇ ਹੀ ਰੁਲਦੂ ਸਿੰਘ ਮਾਨਸਾ,ਬੋਘ ਸਿੰਘ ਮਾਨਸਾ ਨੂੰ ਸਾਥੀਆਂ ਸਮੇਤ ਪੁਲਿਸ ਓਥੇ ਹੀ ਸਰਕਾਰੀ ਬੱਸ ਤੇ ਗਿਰਫਦਾਰ ਕਰਕੇ ਲੈ ਆਈ।

ਕਿਸਾਨ ਭਵਨ ‘ਚ ਦੂਜੇ ਦਿਨ ਵੀ ਧਰਨਾ

ਓਥੇ ਹੀ ਅੰਗਰੇਜ ਸਿੰਘ ਬੀਕੇਯੂ ਡਕੌਦਾਂ,ਪ੍ਰਸ਼ੋਤਮ ਸਿੰਘ ਬੀਕੇਯੂ ਲੱਖੋਵਾਲ ਆਪਣੇ ਸਾਥੀਆਂ ਸਮੇਤ ਪਹੁੰਚ ਗਏ ਅਤੇ ਆਗੂਆਂ ਨੇ ਫੈਸਲਾ ਕੀਤਾ ਕੇ ਜੇ ਪੁਲਿਸ ਸਾਨੂੰ ਕਿਸਾਨ ਭਵਨ ਨਈਂ ਜਾਣ ਦੇਵੇਗੀ ਤਾਂ ਅਸੀਂ ਜੇਲ ਰੋਡ ਨੂੰ ਬਿਲਕੁਲ ਜਾਮ ਕਰਾਂਗੇ ਅਤੇ ਮੌਕੇ ਤੇ ਜੇਲ ਰੋਡ 4 ਘੰਟਿਆਂ ਲਈ ਬੰਦ ਕੀਤਾ ਗਿਆ ਤਾਂ ਚਾਰ ਘੰਟੇ ਬਾਅਦ ਪੁਲਿਸ ਨੇ ਰੁਲਦੂ ਸਿੰਘ ਮਾਨਸਾ,ਬੋਘ ਸਿੰਘ ਮਾਨਸਾ,ਅੰਗਰੇਜ ਸਿੰਘ ਮੋਹਾਲੀ ਅਤੇ ਸੁੱਖ ਗਿੱਲ ਮੋਗਾ ਨੂੰ ਸਾਥੀਆਂ ਸਮੇਤ ਕਿਸਾਨ ਭਵਨ ਜਾਣ ਦਿੱਤਾ,ਅਤੇ ਕਿਸਾਨਾਂ ਨੇ ਰਾਤ ਨੂੰ ਕਿਸਾਨ ਭਵਨ ਚੋਂ ਧਰਨਾਂ ਨਈਂ ਸਮਾਪਤ ਕੀਤਾ ਅਤੇ ਅੱਜ ਇਹ ਧਰਨਾਂ ਕਿਸਾਨ ਭਵਨ ਚ ਦੂਜੇ ਦਿਨ ਵੀ ਚੱਲ ਰਿਹਾ ਹੈ।

ਪੁਲਿਸ ਵੱਲੋਂ ਲੁੱਟਾਂ-ਖੋਹਾਂ ਕਰਨ ਵਾਲੇ 3 ਮੁਲਜ਼ਮ ਗ੍ਰਿਫ਼ਤਾਰ || Punjab News

ਸੁੱਖ ਗਿੱਲ ਮੋਗਾ ਨੇ ਜਾਣਕਾਰੀ ਦਿੰਦਿਆਂ ਕਿਹਾ ਕੇ ਜਦ ਤੱਕ ਝੋਨੇ ਦੀ ਖਰੀਦ,ਲਿਫਟਿੰਗ ਅਤੇ ਕਿਸਾਨਾਂ-ਮਜਦੂਰਾਂ,ਸ਼ੈਲਰ ਮਾਲਕਾਂ,ਆੜਤੀਆਂ ਦੀਆਂ ਮੰਗਾਂ ਨਈਂ ਮੰਨੀਆਂ ਜਾਂਦੀਆਂ ਇਹ ਧਰਨਾਂ ਨਿਰੰਤਰ ਜਾਰੀ ਰਹੇਗਾ,ਇਸ ਮੌਕੇ ਬੀਕੇਯੂ ਤੋਤੇਵਾਲ ਜਥੇਬੰਦੀ ਦੇ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ ਤੋਂ ਇਲਾਵਾ ਜਸਵੰਤ ਸਿੰਘ ਲੋਹਗੜ,ਤਜਿੰਦਰ ਸਿੰਘ ਸਿੱਧਵਾਂਬੇਟ,ਦਲਜੀਤ ਸਿੰਘ ਬਾਬਾ,ਜਸਬੀਰ ਸਿੰਘ ਭੱਦਮਾਂ,ਗੁਰਜੀਤ ਸਿੰਘ ਭਿੰਡਰ,ਬੇਅੰਤ ਸਿੰਘ ਭਿੰਡਰ,ਗੁਰਚਰਨ ਸਿੰਘ ਤੋਤੇਵਾਲ,ਤਲਵਿੰਦਰ ਸਿੰਘ ਤੋਤੇਵਾਲ,ਹੈਰੀ ਗਿੱਲ ਤੋਤੇਵਾਲ,ਦਾਊਦ ਤੋਤੇਵਾਲ,ਸਰਪੰਚ ਰਾਜਾਂਵਾਲਾ,ਹਰਪ੍ਰੀਤ ਸਿੰਘ ਪੱਟੀ ਤੋਤੇਵਾਲ,ਗੋਰਾ ਤਖਾਨਬੱਦ,ਪਰਵਿੰਦਰ ਗਿੱਲ ਲੰਡੇਕੇ,ਸੇਵਾ ਸਿੰਘ ਚੰਡੀਗੜ,ਅਵਤਾਰ ਸਿੰਘ ਮੋਹਾਲੀ,ਲਾਡੀ ਬੀਟਲ ਝੁੱਗੀਆਂ,ਲਾਡੀ ਭੱਦਮਾਂ,ਸੋਡੀ ਉੱਧੋਵਾਲ,ਸੁੱਖਾ ਭਾਣਜਾ ਆਦਿ ਕਿਸਾਨ ਹਾਜਰ ਸਨ।

LEAVE A REPLY

Please enter your comment!
Please enter your name here