ਈਰਾਨ-ਅਮਰੀਕਾ ਤਣਾਅ ਦੇ ਚਲਦਿਆਂ ਛਿੜ ਸਕਦੀ ਹੈ ਜੰਗ

0
24
Iran-America
ਤਹਿਰਾਨ/ਵਾਸ਼ਿੰਗਟਨ, 15 ਜਨਵਰੀ 2026 : ਸੁਪਰ ਪਾਵਰ ਮੰਨੇ ਜਾਂਦੇ ਦੇਸ਼ ਅਮਰੀਕਾ ਅਤੇ ਈਰਾਨ (America-Iran) ਵਿਚਾਲੇ ਵਧਦੇ ਟਕਰਾਅ ਦੇ ਚਲਦਿਆ ਕਿਸੇ ਵੀ ਵੇਲੇ ਜੰਗ (War) ਛਿੜ ਸਕਦੀ ਹੈ । ਇਸ ਸਭ ਦੇ ਚਲਦਿਆਂ ਜਿਥੇ ਹਵਾਈ ਖੇਤਰਾਂ (Airspaces) ਨੂੰ ਵੀ ਬੰਦ ਕਰ ਦਿੱਤਾ ਗਿਆ ਹੈ, ਉਥੇ ਦੋਵੇਂ ਹੀ ਦੇਸ਼ ਹਾਈ ਐਲਰਟ ਤੇ ਵੀ ਹਨ ।

ਜੰਗ ਦੇ ਆਸਾਰ ਵਧਣ ਨਾਲ ਚਾਰੇ ਪਾਸੇ ਦਹਿਸ਼ਤ ਦਾ ਮਾਹੌਲ

ਪੱਛਮੀ ਏਸ਼ੀਆ ਵਿੱਚ ਜੰਗ ਦੇ ਬੱਦਲ ਗੂੜ੍ਹੇ ਹੋਣ ਕਾਰਨ ਚਾਰੇ ਪਾਸੇ ਦਹਿਸ਼ਤ ਭਰਿਆ ਮਾਹੌਲ ਪੈਦਾ ਹੋ ਗਿਆ ਹੈ । ਅਮਰੀਕਾ ਅਤੇ ਈਰਾਨ ਵਿਚਕਾਰ ਵਧਦੇ ਤਣਾਅ ਕਾਰਨ ਸਥਿਤੀ ਬੇਹੱਦ ਨਾਜ਼ੁਕ ਬਣੀ ਹੋਈ ਹੈ । ਈਰਾਨ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਵਪਾਰਕ ਉਡਾਣਾਂ ਲਈ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਹੈ, ਜਿਸ ਤੋਂ ਬਾਅਦ ਦੁਨੀਆ ਭਰ ਵਿੱਚ ਦਹਿਸ਼ਤ ਦਾ ਮਾਹੌਲ ਹੈ ।

ਭਾਰਤ ਨੇ ਈਰਾਨ ਵਿਚ ਮੌਜੂਦ ਭਾਰਤੀਆਂ ਨੂੰ ਈਰਾਨ ਛੱਡਣ ਲਈ ਆਖਿਆ

ਜਿਹੜੇ ਵੀ ਦੇਸ਼ ਦੇ ਵਿਅਕਤੀਆਂ ਵਲੋਂ ਹਵਾਈ ਯਾਤਰਾ (Air travel) ਕੀਤੀ ਜਾਂਦੀ ਹੈ ਦੇ ਚਲਦਿਆਂ ਹਾਲ ਦੀ ਘੜੀ ਭਾਰਤ, ਅਮਰੀਕਾ ਅਤੇ ਬ੍ਰਿਟੇਨ ਨੇ ਆਪਣੇ ਨਾਗਰਿਕਾਂ ਨੂੰ ਤੁਰੰਤ ਈਰਾਨ ਦੀ ਯਾਤਰਾ ਨਾ ਕਰਨ ਅਤੇ ਉੱਥੇ ਮੌਜੂਦ ਲੋਕਾਂ ਨੂੰ ਸੁਰੱਖਿਅਤ ਸਥਾਨਾਂ `ਤੇ ਜਾਣ ਦੀ ਸਲਾਹ ਦਿੱਤੀ ਹੈ । Read More : ਅਮਰੀਕਾ ਨੇ ਸੀਰੀਆ `ਚ 70 ਤੋਂ ਵੱਧ ਟਿਕਾਣਿਆਂ `ਤੇ ਕੀਤੇ ਹਮਲੇ

LEAVE A REPLY

Please enter your comment!
Please enter your name here