ਜੇਕਰ ਤੁਸੀਂ ਕਾਰ ਖਰੀਦਣ ਦੀ ਕਰ ਰਹੋ ਹੋ ਪਲਾਨਿੰਗ ਤਾਂ ਤੁਹਾਡੇ ਲਈ Volkswagen ਕੰਪਨੀ ਲੈ ਕੇ ਆਈ ਹੈ ਵੱਡਾ ਆਫਰ
ਜੇਕਰ ਤੁਸੀਂ ਵੀ ਕਾਰ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਇਹ ਸ਼ਾਨਦਾਰ ਮੌਕਾ ਹੈ। ਕੰਪਨੀ ਇਸ ਮਹੀਨੇ ਆਪਣੀਆਂ ਤਿੰਨ ਕਾਰਾਂ ‘ਤੇ ਸ਼ਾਨਦਾਰ ਡਿਸਕਾਊਂਟ ਦੇ ਰਹੀ ਹੈ, ਜਿਸ ਵਿਚ Volkswagen Tiguan, Taigun ਅਤੇ Virtus ਸ਼ਾਮਲ ਹੈ। ਆਫਰ ‘ਚ ਨਕਦ ਛੋਟ, ਐਕਸਚੇਂਜ ਬੋਨਸ ਅਤੇ ਕਾਰਪੋਰੇਟ ਛੋਟ ਸਮੇਤ ਕਈ ਤਰ੍ਹਾਂ ਦੇ ਡਿਸਕਾਊਂਟ ਸ਼ਾਮਲ ਹਨ।
ਇਹ ਵੀ ਪੜ੍ਹੋ : Akshay Kumar ਨੂੰ ਹੋਇਆ ਕੋਰੋਨਾ, ਅਨੰਤ-ਰਾਧਿਕਾ ਦੇ ਵਿਆਹ ‘ਚ ਨਹੀਂ ਹੋਣਗੇ ਸ਼ਾਮਲ
Volkswagen Tiguan ‘ਤੇ 3.4 ਲੱਖ ਰੁਪਏ ਤਕ ਦੀ ਛੋਟ ਮਿਲ ਰਹੀ ਹੈ। ਛੋਟ ਦੇ ਨਾਲ ਚਾਰ ਸਾਲਾਂ ਲਈ 90 ਹਜ਼ਾਰ ਰੁਪਏ ਤਕ ਦੇ ਸਰਵਿਸ ਵੈਲਿਊ ਪੈਕੇਜ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਸ ਗੱਡੀ ‘ਤੇ ਕੰਪਨੀ ਵੱਲੋਂ 75,000 ਰੁਪਏ ਦੀ ਨਕਦ ਛੋਟ, 75,000 ਰੁਪਏ ਦਾ ਐਕਸਚੇਂਜ ਬੋਨਸ, 1 ਲੱਖ ਰੁਪਏ ਤਕ ਦੀ ਕਾਰਪੋਰੇਟ ਛੋਟ ਦਿੱਤੀ ਜਾ ਰਹੀ ਹੈ। ਇਸ ਕਾਰ ਦੀ ਕੀਮਤ 35.17 ਲੱਖ ਰੁਪਏ ਹੈ।
Volkswagen Taigun ਦੇ GT 1.5L ਵੇਰੀਐਂਟ ‘ਤੇ 73,900 ਰੁਪਏ ਦੀ ਸਪੈਸ਼ਲ ਬੈਨੀਫਿਟ ਕਿਟ ਦਿੱਤੀ ਜਾ ਰਹੀ ਹੈ, ਜੋ ਸਿਰਫ ਇਸ ਦੇ ਲਿਮਟਿਡ ਸਟਾਕ ‘ਤੇ ਹੀ ਮਿਲ ਰਹੀ ਹੈ। ਉਥੇ ਹੀ GT 1.5L TSI DST ਵੇਰੀਐਂਟ ਦੀ ਕੀਮਤ ‘ਚ 1.37 ਲੱਖ ਰੁਪਏ ਤਕ ਘੱਟ ਕੀਤੇ ਗਏ ਹਨ। ਇਸ ‘ਤੇ ਐਕਸਚੇਂਜ ਬੋਨਸ ਨਹੀਂ ਦਿੱਤਾ ਜਾ ਰਿਹਾ। Volkswagen Taigun ਦੀ ਕੀਮਤ 10.90 ਲੱਖ ਰੁਪਏ ਤੋਂ ਲੈ ਕੇ 20 ਲੱਖ ਰੁਪਏ ਐਕਸ ਸ਼ੋਅਰੂਮ ਤਕ ਹੈ।
75,000 ਰੁਪਏ ਦਾ ਕੈਸ਼ ਡਿਸਕਾਊਂਟ
ਇਸ ਗੱਡੀ ‘ਤੇ 75,000 ਰੁਪਏ ਦਾ ਕੈਸ਼ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਨਾਲ ਹੀ 70,000 ਰੁਪਏ ਦੀ ਐਕਸਚੇਂਟ ਛੋਟ ਮਿਲ ਰਹੀ ਹੈ। ਇਸ ਕਾਰ ਇਸ ‘ਤੇ 1.45 ਲੱਖ ਰੁਪਏ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਸ ਦਾ ਬੇਸ-ਸਪੇਕ Comfortline 1.0L TSI MT ਵੇਰੀਐਂਟ 10.90 ਲੱਖ ਰੁਪਏ ਦੀ ਰਿਆਇਤੀ ਕੀਮਤ ਮਿਲ ਰਹੀ ਹੈ, ਜੋ ਪਹਿਲਾਂ ਤੋਂ 66,000 ਰੁਪਏ ਘੱਟ ਹੈ। Volkswagen Virtus ਦੀ ਕੀਮਤ 10.90 ਲੱਖ ਰੁਪਏ ਤੋਂ ਲੈ ਕੇ 19.41 ਲੱਖ ਰੁਪਏ ਦੇ ਵਿਚਕਾਰ ਹੈ।