13 ਸਾਲ ਬਾਅਦ Virat Kohli ਖੇਡਣ ਜਾ ਰਹੇ ਹਨ ਰਣਜੀ ਟ੍ਰਾਫੀ ! Champions Trophy 2025 ਤੋਂ ਪਹਿਲਾਂ ਫਾਰਮ ‘ਚ ਵਾਪਸੀ ‘ਤੇ ਹੈ ਨਜ਼ਰ
ਬਾਰਡਰ-ਗਾਵਸਕਰ ਟਰਾਫੀ 2024-25 ‘ਚ ਖਰਾਬ ਪ੍ਰਦਰਸ਼ਨ ਤੋਂ ਬਾਅਦ ਵਿਰਾਟ ਕੋਹਲੀ ਹੁਣ ਚੈਂਪੀਅਨਸ ਟਰਾਫੀ 2025 ਤੋਂ ਪਹਿਲਾਂ ਫਾਰਮ ‘ਚ ਵਾਪਸੀ ‘ਤੇ ਹਨ। ਵਿਰਾਟ ਕੋਹਲੀ ਇਸ ਲਈ ਰਣਜੀ ਟਰਾਫੀ ਦੇ ਅਗਲੇ ਦੌਰ ‘ਚ ਖੇਡਦੇ ਨਜ਼ਰ ਆ ਸਕਦੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਵਿਰਾਟ ਕੋਹਲੀ 13 ਸਾਲ ਬਾਅਦ ਰਣਜੀ ਟਰਾਫੀ ਖੇਡਣਗੇ।
ਰਾਜਕੋਟ ‘ਚ ਦਿੱਲੀ ਦੀ ਟੀਮ ‘ਚ ਸ਼ਾਮਲ ਹੋਣਗੇ ਵਿਰਾਟ
ਦਰਅਸਲ, ਵਿਰਾਟ ਕੋਹਲੀ ਦੇ ਸੌਰਾਸ਼ਟਰ ਖਿਲਾਫ 23 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਰਣਜੀ ਟਰਾਫੀ ਏਲੀਟ ਗਰੁੱਪ ਡੀ ਮੈਚ ਤੋਂ ਪਹਿਲਾਂ ਦਿੱਲੀ ਦੀ ਟੀਮ ਨਾਲ ਜੁੜਨ ਦੀ ਸੰਭਾਵਨਾ ਹੈ। ਕ੍ਰਿਕਬਜ਼ ਦੀ ਰਿਪੋਰਟ ਅਨੁਸਾਰ, ਵਿਰਾਟ ਕੋਹਲੀ ਨੇ ਸੌਰਾਸ਼ਟਰ ਦੇ ਖਿਲਾਫ ਮੈਚ ਲਈ ਆਪਣੀ ਉਪਲਬਧਤਾ ਦੀ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਕੀਤੀ ਹੈ। ਹਾਲਾਂਕਿ, ਰਿਪੋਰਟ ‘ਚ ਦਾਅਵਾ ਕੀਤਾ ਗਿਆ ਹੈ ਕਿ ਇਸ ਗੱਲ ਦੀ ਬਹੁਤ ਜ਼ਿਆਦਾ ਸੰਭਾਵਨਾ ਹੈ ਕਿ ਵਿਰਾਟ “ਰਾਜਕੋਟ ‘ਚ ਦਿੱਲੀ ਦੀ ਟੀਮ ‘ਚ ਸ਼ਾਮਲ ਹੋਣਗੇ ਤੇ ਟੀਮ ਨਾਲ ਟ੍ਰੇਨਿੰਗ ਲੈਣਗੇ, ਬੇਸ਼ੱਕ ਉਹ ਮੈਚ ‘ਚ ਨਾ ਖੇਡਣ। ਜੇ ਵਿਰਾਟ ਕੋਹਲੀ ਮੈਚ ਵੀ ਖੇਡਦੇ ਹਨ ਤਾਂ ਉਹ 2012 ਤੋਂ ਬਾਅਦ ਦਿੱਲੀ ਲਈ ਰਣਜੀ ਮੈਚ ਖੇਡਣਗੇ।
ਇਸ ਦੇ ਨਾਲ ਹੀ ਆਸਟ੍ਰੇਲੀਆ ਖਿਲਾਫ 5 ਮੈਚਾਂ ਦੀ ਟੈਸਟ ਸੀਰੀਜ਼ ‘ਚ ਵਿਰਾਟ ਕੋਹਲੀ ਦਾ ਬੱਲਾ ਖਾਮੋਸ਼ ਰਿਹਾ। 1 ਪਾਰੀ ਤੋਂ ਇਲਾਵਾ ਉਹ ਕੁਝ ਖਾਸ ਨਹੀਂ ਕਰ ਸਕੇ। ਵਿਰਾਟ ਕੋਹਲੀ ਨੇ 5 ਟੈਸਟਾਂ ਦੀਆਂ 9 ਪਾਰੀਆਂ ‘ਚ 190 ਦੌੜਾਂ ਬਣਾਈਆਂ ਸਨ।
ਹੁਣ ਤਕ 23 ਪਾਰੀਆਂ ‘ਚ 1574 ਦੌੜਾਂ ਬਣਾ ਚੁੱਕੇ
ਰਣਜੀ ਟਰਾਫੀ ‘ਚ ਵਿਰਾਟ ਕੋਹਲੀ ਦੇ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ ਰਣਜੀ ਟਰਾਫੀ ‘ਚ ਉਹ ਹੁਣ ਤਕ 23 ਪਾਰੀਆਂ ‘ਚ 1574 ਦੌੜਾਂ ਬਣਾ ਚੁੱਕੇ ਹਨ। 2009-10 ਸੀਜ਼ਨ ‘ਚ ਵਿਰਾਟ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਸੀ। ਉਨ੍ਹਾਂ 3 ਮੈਚਾਂ ‘ਚ 374 ਦੌੜਾਂ ਬਣਾਈਆਂ ਸਨ। ਵਿਰਾਟ ਕੋਹਲੀ ਨੇ 2006 ‘ਚ ਘਰੇਲੂ ਰੈੱਡ ਬਾਲ ਕ੍ਰਿਕਟ ‘ਚ ਡੈਬਿਊ ਕੀਤਾ ਸੀ।