ਬੰਗਲਾਦੇਸ਼ `ਚ ਮੁਹੰਮਦ ਯੂਨਸ ਦੇ ਘਰ ਦੇ ਬਾਹਰ ਹਿੰਸਕ ਪ੍ਰਦਰਸ਼ਨ

0
37
Muhammad Yunus

ਢਾਕਾ, 7 ਫਰਵਰੀ 2026 : ਬੰਗਲਾਦੇਸ਼ (Bangladesh) ਵਿਚ ਬੀਤੇ ਦਿਨੀਂ ਮੁਲਾਜਮ ਮੁੱਖ ਸਲਾਹਕਾਰ ਮੁਹੰਮਦ ਯੂਨਸ ਦੀ ਸਰਕਾਰੀ ਰਿਹਾਇਸ਼ (Government accommodation) ਦੇ ਬਾਹਰ ਹਿੰਸਕ ਪ੍ਰਦਰਸ਼ਨ (Proest) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿਸ ਨੇ ਕੀਤਾ ਸੀ ਪ੍ਰਦਰਸ਼ਨ

ਮਿਲੀ ਜਾਣਕਾਰੀ ਅਨੁਸਾਰ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ‘ਚ ਜੋ ਲੰਘੇ ਦਿਨੀਂ ਸਰਕਾਰੀ ਮੁਲਾਜ਼ਮਾਂ ਵਲੋਂ ਮੁਲਾਜਮ ਮੁੱਖ ਸਲਾਹਕਾਰ (Employee Chief Advisor) ਮੁਹੰਮਦ ਯੂਨਸ (Muhammad Yunus) ਦੇ ਘਰ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਸਨ ਤਾਂ ਇਸ ਦੌਰਾਨ ਸਰਕਾਰੀ ਮੁਲਾਜਮਾਂ ਦੇ ਪੁਲਸ ਵਿਚਕਾਰ ਝੜੱਪ ਵੀ ਹੋ ਗਈ ਸੀ । ਇਸ ਮੌਕੇ ਸਰਕਾਰੀ ਮੁਲਾਜਮਾਂ ਵਲੋਂ ਮੰਗ ਕੀਤੀ ਜਾ ਰਹੀ ਸੀ ਕਿ ਨੌਵਾਂ ਨੈਸ਼ਨਲ ਪੇ-ਸਕੇਲ (Ninth National Pay Scale) ਲਾਗੂ ਕੀਤਾ ਜਾਵੇ । ਪ੍ਰਦਰਸ਼ਨ ਜੋ ਕਿ ਪਹਿਲਾਂ ਮੰਗਾਂ ਦੀ ਪੂਰਤੀ ਲਈ ਨਾਅਰੇਬਾਜੀ ਤੱਕ ਸੀਮਤ ਸੀ ਬਾਅਦ ਵਿਚ ਇਹ ਅਚਾਨਕ ਹੀ ਹਿੰਸਕ ਹੋ ਗਿਆ ।

ਆਮ ਚੋਣਾਂ ਦੇ ਛੇ ਦਿਨਾਂ ਦਾ ਫਾਂਸਲੇ ਦਰਮਿਆਨ ਹੋਇਆ ਪ੍ਰਦਰਸ਼ਨ

ਨੌਵੇਂ ਪੇ-ਸਕੇਲ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਮੁਲਾਜਮਾਂ ਦਾ ਇਹ ਪ੍ਰਦਰਸ਼ਨ ਉਸ ਸਮੇਂ ਹੋਇਆ ਜਦੋਂ ਆਮ ਚੋਣਾਂ ਵਿਚ ਸਿਰਫ਼ 6 ਦਿਨ ਹੀ ਬਾਕੀ ਰਹਿ ਗਏ ਸਨ । ਦੱਸਣਯੋਗ ਹੈ ਕਿ ਅਗਸਤ 2024 ‘ਚ ਹੋਈ ਹਿੰਸਾ ਤੋਂ ਬਾਅਦ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਅਹੁਦਾ ਛੱਡਣਾ ਪਿਆ ਸੀ ਅਤੇ ਉਹ ਭਾਰਤ ਚਲੀ ਗਈ ਸੀ । ਇਸ ਤੋਂ ਬਾਅਦ ਨਿਰਪੱਖ ਚੋਣਾਂ ਕਰਵਾਉਣ ਲਈ ਮੁਹੰਮਦ ਯੂਨਸ ਦੀ ਅਗਵਾਈ ‘ਚ ਅੰਤ੍ਰਿਮ ਸਰਕਾਰ ਬਣਾਈ ਗਈ ਸੀ ।

Read More : ਬੰਗਲਾਦੇਸ਼ ‘ਚ ਆਮ ਚੋਣਾਂ 12 ਫਰਵਰੀ 2026 ਨੂੰ

LEAVE A REPLY

Please enter your comment!
Please enter your name here