ਕੈਨੇਡਾ, 2 ਅਪ੍ਰੈਲ 2026 : ਕੈਨੇਡਾ (Canada) ਦੇ ਸ਼ਹਿਰ ਸਰੀ ਵਿਖੇ ਬਣੇ ਇਕ ਗੁਰਦੁਆਰਾ ਸਾਹਿਬ ਵਿਖੇ ਲੰਘੇ ਦਿਨੀਂ ਸਾਧ ਸੰਗਤ ਅਤੇ ਗਰਮਖਿਆਲੀਆਂ ਵਿਚਕਾਰ ਹਿੰਸਕ ਝੜੱਪ (Violent clash) ਹੋਣ ਦਾ ਸਮਾਚਾਰ ਹੈ ।
ਕੀ ਕਾਰਨ ਰਿਹਾ ਝੜੱਪ ਹੋਣ ਦਾ
ਮਿਲੀ ਜਾਣਕਾਰੀ ਮੁਤਾਬਕ ਜੋ ਕੈਨੇਡਾ ਦੇ ਸ਼ਹਿਰ ਸਰੀ (Surrey) ਵਿਖੇ ਗੁਰਮਖਿਆਲੀਆਂ ਤੇ ਕਮੇਟੀ ਮੈਂਬਰਾਂ ਵਿਚਕਾਰ ਹਿੰਸਕ ਝੜੱਪ ਹੋਈ ਹੈ ਉਹ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ (Guru Nanak Sikh Gurdwara Sahib) ਵਿਖੇ ਕਮੇਟੀ ਦੇ ਕੰਟਰੋਲ ਨੂੰ ਲੈ ਕੇ ਹੋਈ ਹੈ । ਦੱਸਣਯੋਗ ਹੈ ਕਿ ਗੁਰਦੁਆਰਾ ਸਾਹਿਬ ਜਿਸ ਕਮੇਟੀ ਨੂੰ ਕੁੱਝ ਬਜ਼ੁਰਗਾਂ ਵਲੋਂ ਚਲਾਇਆ ਜਾ ਰਿਹਾ ਹੈ ਤੇ ਗਰਮਖਿਆਲੀ ਕਬਜਾ ਕਰਨਾ ਚਾਹੁੰਦੇ ਹਨ ।
ਪੁਲਸ ਨੇ ਮੌਕੇ ਤੇ ਪਹੁੰਚ ਮਾਹੌਲ ਕਰਵਾਇਆ ਸ਼ਾਂਤ
ਸੂਚਨਾ ਮੁਤਾਬਕ ਸਮੁੱਚੀ ਘਟਨਾ ਦਾ ਇਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ, ਜਿਸ ਵਿਚ ਗੁਰਦੁਆਰੇ ਦੇ ਹਾਲ ਵਿੱਚ ਭੀੜ ਅਤੇ ਹਿੰਸਾ ਦਿਖਾਈ ਦੇ ਰਹੀ ਹੈ । ਗੁਰਦੁਆਰਾ ਸਾਹਿਬ ਵਿਚ ਇਕਦਮ ਖਰਾਬ ਹੋਏ ਮਾਹੌਲ ਦਾ ਪਤਾ ਚਲਦਿਆਂ ਹੀ ਸਰੀ ਪੁਲਸ (Surrey Police) ਨੇ ਮੌਕੇ ‘ਤੇ ਪਹੁੰਚ ਮਾਹੌਲ ਸ਼ਾਂਤ ਕਰਵਾਇਆ ਗਿਆ । ਇਸ ਦੌਰਾਨ ਕੁਝ ਲੋਕਾਂ ਨੇ ਬੈਨਰ ਲਗਾ ਕੇ ਕਮੇਟੀ ‘ਤੇ ਕਬਜ਼ਾ ਕਰਨ ਦੀ ਕੋਸਿ਼ਸ਼ ਕੀਤੀ ਤੇ ਜਦੋਂ ਸੰਗਤ ਨੇ ਵਿਰੋਧ ਕੀਤਾ ਤਾਂ ਸਥਿਤੀ ਵਿਗੜ ਗਈ ।
ਗੁਰਦੁਆਰੇ ਨੂੰ ਹਰਦੀਪ ਸਿੰਘ ਨਿੱਝਰ ਨਾਲ ਜੁੜਿਆ ਮੰਨਿਆਂ ਜਾਂਦਾ ਹੈ
ਗੁਰਦੁਆਰਾ ਗਰਮਖਿਆਲੀ ਸਮਰਥਕ ਹਰਦੀਪ ਸਿੰਘ ਨਿੱਝਰ ਨਾਲ ਜੁੜਿਆ ਮੰਨਿਆ ਜਾਂਦਾ ਹੈ, ਜਿਸ ਦੀ 2023 ਵਿੱਚ ਗੁਰੂ ਘਰ ਦੀ ਪਾਰਕਿੰਗ ਵਿੱਚ ਹੱਤਿਆ ਕਰ ਦਿੱਤੀ ਗਈ ਸੀ । ਉਦੋਂ ਤੋਂ ਹੀ ਕਮੇਟੀ ਦੇ ਕੰਟਰੋਲ ਨੂੰ ਲੈ ਕੇ ਤਣਾਅ ਬਣਿਆ ਹੋਇਆ ਹੈ । ਗੁਰਦੁਆਰਾ ਸਾਹਿਬ (Gurdwara Sahib) ਦੀ ਕਮੇਟੀ ਦੇ ਕੰਟਰੋਲ ਨੂੰ ਲੈ ਕੇ ਪਹਿਲਾਂ ਵੀ ਵਿਵਾਦ ਹੋਏ ਹਨ । ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਗਰਮਖਿਆਲੀ ਪੱਖੀ ਗਤੀਵਿਧੀਆਂ ਵਧ ਗਈਆਂ ਹਨ । ਨਤੀਜੇ ਵਜੋਂ ਸਰੀ ਵਿੱਚ ਰਹਿਣ ਵਾਲੇ ਸਿੱਖਾਂ ਨੇ ਗਰਮਖਿਆਲੀ ਸਮਰਥਕਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ ।









