ਅੱਜ ਸੰਗਰੂਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਵੱਲੋਂ ਮੈਡੀਕਲ ਕਾਲਜ ਮਸਤੂਆਣਾ ਸਾਹਿਬ ਦੇ ਸੰਬੰਧ ਵਿੱਚ ਪ੍ਰੈਸ ਕਾਨਫਰੰਸ ਰੱਖੀ ਗਈ ਜਿਸ ਦੇ ਵਿੱਚ ਉਹਨਾਂ ਨੇ ਵੱਡੇ ਖੁਲਾਸੇ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਮੈਡੀਕਲ ਕਾਲਜ ਦੀ ਜਮੀਨ ਤੇ ਸਿਆਸਤ ਕਰ ਰਹੀ ਹੈ ਅਤੇ ਇਸ ਨੂੰ ਦੇਖਦੇ ਹੋਏ ਉਹ ਸਾਫ ਦੱਸਣਾ ਚਾਹੁੰਦੇ ਹਨ ਕਿ ਹੁਣ ਤੱਕ ਪੰਜਾਬ ਸਰਕਾਰ ਜੋ ਕਿ ਵੱਡੇ ਮੈਡੀਕਲ ਕਾਲਜ ਪੰਜਾਬ ‘ਚ ਖੋਲਣ ਦੇ ਵਾਅਦੇ ਕਰ ਰਹੀ ਸੀ।
ਉਨਾਂ ਨੇ ਪੰਜਾਬ ਦੇ ਬਜਟ ਦੇ ਵਿੱਚ ਇਸ ਦੇ ਬਾਰੇ ਕੋਈ ਚਰਚਾ ਨਹੀਂ ਕੀਤੀ ਅਤੇ ਨਾ ਹੀ ਇਸ ਦਾ ਕੋਈ ਬਜਟ ਤਿਆਰ ਕੀਤਾ ਗਿਆ ਹੈ। ਜਿਸ ਤੋਂ ਸਾਫ ਪਤਾ ਲੱਗਦਾ ਹੈ ਕਿ ਪੰਜਾਬ ਸਰਕਾਰ ਮੈਡੀਕਲ ਕਾਲਜ ਦੇ ਮਾਮਲੇ ਦੇ ਵਿੱਚ ਫੇਲ ਹੈ। ਇਸ ਦੇ ਨਾਲ ਹੀ ਜਮੀਨ ਨੂੰ ਲੈ ਕੇ ਜੋ ਕਪਲੇਬਾਜ਼ੀ ਹੋ ਰਹੀ ਹੈ।
ਉਸ ਤੇ ਉਨਾਂ ਨੇ ਸਾਫ ਦੱਸਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਮਾਮਲੇ ਦੇ ਵਿੱਚ ਵੀ ਸਿਆਸਤ ਕੀਤੀ ਜਾ ਰਹੀ ਹੈ ਅਤੇ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਕਾਉਂਸਲ ਦੇ ਵਿਚਕਾਰ ਕੇਸ ਚੱਲ ਰਿਹਾ ਹੈ ਉਸਦੇ ਵੀ ਉਹਨਾਂ ਨੇ ਸਾਫ ਕੀਤਾ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਕਿ ਸੱਚ ਦੇ ਨਾਲ ਚੱਲ ਰਹੀ ਹੈ ਉਹਨਾਂ ਨੇ ਸਾਫ ਕੀਤਾ ਹੈ ਕਿ ਕਿਸੇ ਨੂੰ ਵੀ ਜ਼ਮੀਨ ਦੀ ਖਰੀਦ ਵੇਚ ਦੇ ਮਾਮਲੇ ਦੇ ਵਿੱਚ ਉਹ ਇਸ ਧਾਰਮਿਕ ਜਗ੍ਹਾ ਨੂੰ ਵਪਾਰ ਦੇ ਤੌਰ ਤੇ ਨਹੀਂ ਵਰਤਣ ਦੇਣਗੇ।