ਮਰਾਠੀ ਸਿਨੇਮਾ ਦੇ ਦਿੱਗਜ ਅਦਾਕਾਰ ਵਿਜੇ ਕਦਮ ਦਾ ਹੋਇਆ ਦਿਹਾਂਤ
ਮਰਾਠੀ ਸਿਨੇਮਾ ਦੇ ਦਿੱਗਜ ਅਦਾਕਾਰ ਵਿਜੇ ਕਦਮ ਦਾ ਅੱਜ ਸਵੇਰੇ ਦਿਹਾਂਤ ਹੋ ਗਿਆ। ਵਿਜੇ ਕਦਮ 1980 ਅਤੇ 90 ਦੇ ਦਹਾਕੇ ਦੇ ਪ੍ਰਸਿੱਧ ਅਦਾਕਾਰਾ ਵਿੱਚੋ ਇਕ ਸਨ।
ਕੈਂਸਰ ਤੋਂ ਪੀੜਤ
ਪ੍ਰਾਪਤ ਜਾਣਕਾਰੀ ਅਨੁਸਾਰ ਵਿਜੇ ਕਦਮ ਪਿਛਲੇ ਡੇਢ ਸਾਲ ਤੋਂ ਕੈਂਸਰ ਤੋਂ ਪੀੜਤ ਸਨ। ਉਹ ਪਿਛਲੇ ਕਈ ਦਿਨਾਂ ਤੋਂ ਇਲਾਜ ਅਧੀਨ ਸਨ। ਹਾਲਾਂਕਿ ਅੱਜ ਸਵੇਰੇ ਉਹ ਜ਼ਿੰਦਗੀ ਦੀ ਲੜਾਈ ਹਾਰ ਗਏ ਅਤੇ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ। ਕੈਂਸਰ ਵਰਗੀ ਬੀਮਾਰੀ ਨੇ ਇਸ ਅਦਾਕਾਰ ਦੀ ਜਾਨ ਲੈ ਲਈ। ਅਭਿਨੇਤਾ ਵਿਜੇ ਕਦਮ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਅੱਜ ਦੇਰ ਸ਼ਾਮ ਅੰਧੇਰੀ ਵਿੱਚ ਕੀਤਾ ਜਾਵੇਗਾ। ਇਸ ਦੁਖਦ ਖ਼ਬਰ ਤੋਂ ਬਾਅਦ ਮਰਾਠੀ ਸਿਨੇਮਾ ਜਗਤ ‘ਚ ਸੋਗ ਦੀ ਲਹਿਰ ਹੈ।
ਵਰਕ ਫਰੰਟ
ਦੱਸ ਦੇਈਏ ਕਿ ਅਦਾਕਾਰ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਥਿਏਟਰ ਤੋਂ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਮਰਾਠੀ ਫਿਲਮਾਂ ‘ਚ ਕੰਮ ਕੀਤਾ। ਵਿਜੇ ਕਦਮ ਨੇ 1980 ਦੇ ਦਹਾਕੇ ਵਿੱਚ ਫਿਲਮਾਂ ਵਿੱਚ ਆਪਣੀਆਂ ਛੋਟੀਆਂ ਭੂਮਿਕਾਵਾਂ ਨਾਲ ਦਰਸ਼ਕਾਂ ਤੋਂ ਬਹੁਤ ਪ੍ਰਸ਼ੰਸਾ ਪ੍ਰਾਪਤ ਕੀਤੀ। ‘ਚਸ਼ਮੇਂ ਬਹਾਦਰ’, ‘ਪੁਲਿਸਲਾਈਨ’, ‘ਹਲਦ ਰੁਸਲੀ ਕੁੰਕੂ ਹਸਲਮ’ ਅਤੇ ‘ਅਮੀ ਡੋਗ ਰਾਜਾ ਰਾਣੀ’ ਵਰਗੀਆਂ ਉਸ ਦੀਆਂ ਫਿਲਮਾਂ ਕਾਫੀ ਮਸ਼ਹੂਰ ਹੋਈਆਂ। ਅਭਿਨੇਤਾ ਆਪਣੇ ਪਿੱਛੇ ਪਤਨੀ ਅਤੇ ਇੱਕ ਪੁੱਤਰ ਨੂੰ ਛੱਡ ਗਿਆ।