ਪਿਥੌਰਾਗੜ੍ਹ, 19 ਜਨਵਰੀ 2026 : ਭਾਰਤ ਦੇਸ਼ ਦੇ ਸੂਬੇ ਉੱਤਰਾਖੰਡ ਸਰਕਾਰ (Government of Uttarakhand) ਨੇ ਸੜਕਾਂ ਤੇ ਖੇਤਾਂ ਤੋਂ ਆਵਾਰਾ ਪਸ਼ੂਆਂ ਨੂੰ ਹਟਾ ਦੇ ਇਕ ਤਰ੍ਹਾਂ ਨਾਲ ਉਨ੍ਹਾਂ ਦੇ ਘਰ ਪਹੁੰਚਾਉਣ ਲਈ ਅਜਿਹੀਆਂ ਦੋ ਯੋਜਨਾਵਾਂ ਸ਼ੁਰੂ ਕੀਤੀਆਂ ਹਨ । ਇਸ ਅਧੀਨ ਇਨ੍ਹਾਂ ਜਾਨਵਰਾਂ ਨੂੰ ਸ਼ਰਨ ਦੇਣ ਵਾਲੇ ਲੋਕ ਪ੍ਰਤੀ ਮਹੀਨਾ 12,000 ਰੁਪਏ ਤੱਕ ਕਮਾ ਸਕਦੇ ਹਨ ।
ਪਸ਼ੂ ਪਾਲਣ ਵਿਭਾਗ ਦੀ ਇਹ ਯੋਜਨਾ ਹੈ ਸਿਰਫ਼ ਪੇਂਡੂ ਖੇਤਰਾਂ ਲਈ
ਅਧਿਕਾਰੀਆਂ ਨੇ ਦੱਸਿਆ ਕਿ ਪਸ਼ੂ ਪਾਲਣ ਵਿਭਾਗ (Animal Husbandry Department) ਦੀਆਂ ਇਹ ਯੋਜਨਾਵਾਂ ਸਿਰਫ ਪੇਂਡੂ ਖੇਤਰਾਂ ਲਈ ਹਨ । ਪਿਥੌਰਾਗੜ੍ਹ ਦੇ ਮੁੱਖ ਪਸ਼ੂ ਚਿਕਿਤਸਾ ਅਧਿਕਾਰੀ ਡਾ. ਯੋਗੇਸ਼ ਸ਼ਰਮਾ ਨੇ ਕਿਹਾ ਕਿ ਇਨ੍ਹਾਂ ਯੋਜਨਾਵਾਂ ਦਾ ਮੁੱਖ ਮੰਤਵ ਆਵਾਰਾ ਪਸ਼ੂਆਂ (Stray animals) ਨੂੰ ਆਸਰਾ, ਭੋਜਨ ਤੇ ਸਿਹਤ ਸੰਭਾਲ ਪ੍ਰਦਾਨ ਕਰਨਾ ਹੈ ਤੇ ਨਾਲ ਹੀ ਉਨ੍ਹਾਂ ਤੋਂ ਫਸਲਾਂ ਦੀ ਰੱਖਿਆ ਕਰਨਾ ਵੀ ਹੈ । ਯੋਗੇਸ਼ ਨੇ ਕਿਹਾ ਕਿ ਦੂਜੀ ਯੋਜਨਾ ਜਿਸ ਨੂੰ `ਗਊਸ਼ਾਲਾ ਯੋਜਨਾ` ਕਿਹਾ ਜਾਂਦਾ ਹੈ, ਸ਼ੁਰੂ ਕੀਤੀ ਗਈ ਹੈ । ਇਸ ਅਧੀਨ ਵਿਅਕਤੀ ਆਪਣੀ ਗਊਸ਼ਾਲਾ `ਚ ਕਿਸੇ ਵੀ ਗਿਣਤੀ `ਚ -ਆਵਾਰਾ ਜਾਨਵਰ ਰੱਖ ਸਕਦੇ ਹਨ ।
Read More : ਅਵਾਰਾ ਪਸ਼ੂਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਦੀ ਸੂਬਾ-ਪੱਧਰੀ ਕਾਰਜ ਯੋਜਨਾ ਸ਼ੁਰੂ









