ਯੂਜਰਸ ਹੋ ਰਹੇ ਪ੍ਰੇਸ਼ਾਨ, ਦੇਸ਼ ਭਰ ‘ਚ ਠੱਪ ਹੋਈਆਂ X, Insta, Telegram, Snapchat ਦੀਆਂ ਸੇਵਾਵਾਂ
ਇਕ ਵਾਰ ਫਿਰ ਤੋਂ X, ਗੂਗਲ, ਇੰਸਟਾਗ੍ਰਾਮ, ਟੈਲੀਗ੍ਰਾਮ, ਯੂ ਟਿਊਬ ਦੀਆਂ ਸੇਵਾਵਾਂ ਠੱਪ ਹੋ ਗਈਆਂ ਹਨ। ਯੂਜਰਸ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। Downdetector ਮੁਤਾਬਕ ਦੇਸ਼ ਦੇ ਕਈ ਮੁੱਖ ਸ਼ਹਿਰਾਂ ਵਿਚ ਸੇਵਾਵਾਂ ਠੱਪ ਹੋਈਆਂ ਹਨ ਜਿਸ ਕਰਕੇ ਯੂਜਰਸ ਇਨ੍ਹਾਂ ਦਾ ਇਸਤੇਮਾਲ ਨਹੀਂ ਕਰ ਪਾ ਰਹੇ ਹਨ।
ਇਹ ਵੀ ਪੜ੍ਹੋ : CM ਮਾਨ ਦਾ ਵੱਡਾ ਐਲਾਨ, ਪੰਜਾਬ ਪੁਲਿਸ ‘ਚ 10 ਹਜ਼ਾਰ ਮੁਲਾਜ਼ਮ…
ਲਗਭਗ 3000 ਤੋਂ ਵੱਧ ਯੂਜਰਸ ਨੇ ਇਸ ਸਬੰਧੀ ਸ਼ਿਕਾਇਤ ਦਿੱਤੀ ਹੈ। ਸਭ ਤੋਂ ਜ਼ਿਆਦਾ ਦਿੱਕਤ ਐਕਸ ਤੇ ਸਨੈਪਚੈਟ ਦੇ ਯੂਜਰਸ ਨੂੰ ਹੋ ਰਹੀ ਹੈ। ਨੈਟਵਰਕ ਡਾਊਨ ਹੋਣ ਕਾਰਨ WhatsApp ਵਿਚ ਦੁਪਹਿਰ ਲਗਭਗ 2 ਵਜੇ ਦਿੱਕਤ ਆਈ। ਇੰਸਟਾਗ੍ਰਾਮ, ਗੂਗਲ, ਐਕਸ ਤੇ ਸਨੈਪਚੈਟ ਦੇ ਯੂਜਰਸ ਨੂੰ ਵੀ ਪ੍ਰੇਸ਼ਾਨੀ ਪੇਸ਼ ਆ ਰਹੀ ਹੈ।