ਪਾਕਿਸਤਾਨ ‘ਚ ਸ਼ਹੀਦ ਭਗਤ ਸਿੰਘ ਲਈ ਆਤੰਕਵਾਦੀ ਸ਼ਬਦ ਦਾ ਇਸਤੇਮਾਲ ਨਿੰਦਣਯੋਗ: ਮਲਵਿੰਦਰ ਕੰਗ
ਸਾਂਸਦ ਮਲਵਿੰਦਰ ਕੰਗ ਨੇ ਕਿਹਾ ਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਉਸ ਸਮੇਂ ਇੱਕ ਕੰਮ ਸਭ ਤੋਂ ਜ਼ਰੂਰੀ ਇਹ ਕੀਤਾ ਕਿ ਬਾਬਾ ਸਾਹਿਬ ਤੇ ਭਗਤ ਸਿੰਘ ਦੀ ਤਸਵੀਰ ਲਗਾਈ। ਪਰ ਅੱਜ ਜਦੋਂ ਉਨ੍ਹਾਂ ਨੇ ਇੱਕ ਖਬਰ ਪੜ੍ਹੀ ਕਿ ਪਾਕਿਸਤਾਨ ‘ਚ ਭਗਤ ਸਿੰਘ ਦੇ ਨਾਂ ‘ਤੇ ਸੜਕ ਤੇ ਬੁੱਤ ਨਹੀਂ ਹੋਵੇਗਾ ਤਾਂ ਬਹੁਤ ਦੁੱਖ ਹੋਇਆ। ਲਾਹੌਰ ਦੀ ਸਰਕਾਰ ਨੇ ਦੱਸਿਆ ਹੈ ਕਿ ਲਾਹੌਰ ਸ਼ਹਿਰ ਦੇ ਸ਼ਾਦਮਾਨ ਚੌਕ ਦਾ ਨਾਂ ਭਗਤ ਸਿੰਘ ਦੇ ਨਾਂ ’ਤੇ ਰੱਖਣ ਅਤੇ ਉਸ ਦਾ ਬੁੱਤ ਉੱਥੇ ਸਥਾਪਤ ਕਰਨ ਦੀ ਯੋਜਨਾ ਨੂੰ ਇੱਕ ਸੇਵਾਮੁਕਤ ਫ਼ੌਜੀ ਅਧਿਕਾਰੀ ਦੀ ਰਾਏ ਦੇ ਮੱਦੇਨਜ਼ਰ ਰੱਦ ਕਰ ਦਿੱਤਾ।
ਚੰਡੀਗੜ੍ਹ ਦੀ ਹਵਾ ਹੋਈ ਜ਼ਹਿਰੀਲੀ, 341 ਤੱਕ ਪਹੁੰਚਿਆ AQI || Latest News
ਕੰਗ ਨੇ ਕਿਹਾ ਕਿ ਜਦੋਂ ਉਹ ਦੇਸ਼ ਦੀ ਆਜ਼ਾਦੀ ਲਈ ਲੜੇ ਤਾਂ ਉਸ ਸਮੇਂ ਭਾਰਤ- ਪਾਕਿਸਤਾਨ ਇੱਕ ਸਨ।ਜਦੋਂ ਉਨ੍ਹਾਂ ਨੇ ਅਸੈਂਬਲੀ ‘ਚ ਬੰਬ ਸੁੱਟਿਆ ਤਾਂ ਉਹ ਵੀ ਖਾਲੀ ਜਗ੍ਹਾ ‘ਤੇ ਹੀ ਸੁੱਟਿਆ ਨਾ ਕਿ ਕਿਸੀ ਦੀ ਜਾਨ ਲੈਣ ਲਈ। ਜਿਸ ਤੋਂ ਦੇਸ਼ ਦੇ ਨੌਜਵਾਨ ਪ੍ਰੇਰਨਾ ਲੈਂਦੇ ਹਨ,ਉਨ੍ਹਾਂ ਬਾਰੇ ਪਾਕਿਸਤਾਨ ਵੱਲੋਂ ਹਾਈਕੋਰਟ ‘ਚ ਹਲਫ ਦੇਣਾ ਕਿ ਉਹ ਸ਼ਹੀਦ ਨਹੀਂ ਬਲਕਿ ਇੱਕ ਆਤੰਕਵਾਦੀ ਹਨ, ਇਹ ਬਹੁਤ ਹੀ ਨਿੰਦਣਯੋਗ ਹੈ।
ਸ਼ਾਦਮਾਨ ਚੌਂਕ ਦਾ ਨਾਂ ਭਗਤ ਸਿੰਘ ਦੇ ਨਾਂ ‘ਤੇ ਰੱਖਿਆ ਜਾਵੇ
ਇਸ ਲਈ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਹੈ ਕਿ ਉਹ ਇਸ ਮਸਲੇ ਨੂੰ ਉਠਾਉਣ।ਉਨ੍ਹਾਂ ਨੇ ਕਿਹਾ ਕਿ ਭਗਤ ਸਿੰਘ ਲਈ ਜੋ ਸ਼ਬਦ ਇਸਤੇਮਾਲ ਕੀਤੇ ਗਏ ਹਨ, ਉਨ੍ਹਾਂ ਦਾ ਆਮ ਆਦਮੀ ਪਾਰਟੀ ਵਿਰੋਧ ਕਰਦੀ ਹੈ। ਇਸਦੇ ਨਾਲ ਹੀ ਸਾਡੀ ਭਾਰਤ ਸਰਕਾਰ ਨੂੰ ਅਪੀਲ ਹੈ ਕਿ ਉਹ ਪਾਕਿਸਤਾਨ ਦੀ ਕੋਰਟ ‘ਚ ਜੋ ਸ਼ਬਦ ਇਸਤੇਮਾਲ ਹੋਏ ਹਨ, ਉਨ੍ਹਾਂ ‘ਤੇ ਸਵਾਲ ਉਠਾਏ।
ਆਮ ਆਦਮੀ ਪਾਰਟੀ ਚਾਹੁੰਦੀ ਹੈ ਕਿ ਪਾਕਿਸਤਾਨ ‘ਚ ਸ਼ਾਦਮਾਨ ਚੌਂਕ ਦਾ ਨਾਂ ਭਗਤ ਸਿੰਘ ਦੇ ਨਾਂ ‘ਤੇ ਰੱਖਿਆ ਜਾਵੇ ਤੇ ਉਸਦੇ ਨਾਲ ਹੀ ਪੁਤਲਾ ਵੀ ਲਗਾਇਆ ਜਾਵੇ।