USB Type-C ਭਾਰਤ ‘ਚ ਯੂਨੀਵਰਸਲ ਚਾਰਜਿੰਗ ਪੋਰਟ ਹੋਵੇਗਾ। ਇਸ ਦਾ ਮਤਲਬ ਹੈ ਕਿ ਹਰ ਮੋਬਾਈਲ ਫੋਨ, ਲੈਪਟਾਪ, ਟੈਬਲੇਟ ਤੇ ਹੋਰ ਡਿਵਾਈਸ ਨੂੰ ਚਾਰਜ ਕਰਨ ਲਈ USB ਟਾਈਪ-ਸੀ ਪੋਰਟ ਦਿੱਤਾ ਜਾਵੇਗਾ। ਇਨ੍ਹਾਂ ਸਾਰੇ ਗੈਜੇਟਸ ‘ਚ ਸਿਰਫ ਇਕ ਚਾਰਜਰ ਹੋਵੇਗਾ। ਤੁਸੀਂ ਉਸੇ ਚਾਰਜਰ ਨਾਲ ਹੋਰ ਡਿਵਾਈਸਾਂ ਨੂੰ ਵੀ ਚਾਰਜ ਕਰ ਸਕਦੇ ਹੋ। ਖਪਤਕਾਰ ਮਾਮਲਿਆਂ ਦੇ ਮੰਤਰਾਲੇ ਦੇ ਸਕੱਤਰ ਰੋਹਿਤ ਕੁਮਾਰ ਸਿੰਘ ਨੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮਾਰਚ 2025 ਤਕ ਕੰਪਨੀਆਂ ਇਲੈਕਟ੍ਰਾਨਿਕ ਉਤਪਾਦਾਂ ਲਈ USB Type-C ਨੂੰ ਸਟੈਂਡਰਡ ਚਾਰਜਿੰਗ ਪੋਰਟ ਵਜੋਂ ਅਪਣਾਉਣ ਲਈ ਤਿਆਰ ਹਨ।
ਆਈਆਈਟੀ ਕਾਨਪੁਰ ਕਰ ਰਿਹੈ ਅਧਿਐਨ
ਰੋਹਿਤ ਕੁਮਾਰ ਸਿੰਘ ਨੇ ਕਿਹਾ, ‘ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ ਕਾਨਪੁਰ ਵੇਅਰੇਬਲ ਯੰਤਰਾਂ ‘ਚ ਇਸੇ ਤਰ੍ਹਾਂ ਦਾ ਚਾਰਜਿੰਗ ਪੋਰਟ ਮੁਹੱਈਆ ਕਰਵਾਉਣ ਲਈ ਅਧਿਐਨ ਕਰ ਰਿਹਾ ਹੈ। ਇਸ ਸਬੰਧੀ ਰਿਪੋਰਟ ਆਉਣ ‘ਤੇ ਇਲੈਕਟ੍ਰੋਨਿਕਸ ਇੰਡਸਟਰੀ ਨਾਲ ਗੱਲਬਾਤ ਕੀਤੀ ਜਾਵੇਗੀ। ਕੰਪਨੀਆਂ ਦਾ ਕਹਿਣਾ ਹੈ ਕਿ ਸਪਲਾਈ ਚੇਨ ਨੂੰ ਗਲੋਬਲ ਟਾਈਮਲਾਈਨ ਨਾਲ ਜੋੜਨਾ ਹੋਵੇਗਾ।
ਯੂਰਪੀਅਨ ਯੂਨੀਅਨ ਵਿੱਚ ਇਸ ਗੱਲ ‘ਤੇ ਸਹਿਮਤੀ ਬਣੀ ਹੈ ਕਿ ਸਾਲ 2024 ਤੋਂ ਸਾਰੇ ਇਲੈਕਟ੍ਰਾਨਿਕ ਉਪਕਰਣ ਇੱਕੋ ਚਾਰਜਰ ਦੀ ਵਰਤੋਂ ਕਰਨਗੇ। 2024 ਤੱਕ USB ਟਾਈਪ C ਯੂਰੋਪੀਅਨ ਯੂਨੀਅਨ ਵਿੱਚ ਸਾਰੇ ਮੋਬਾਈਲ ਫੋਨਾਂ, ਟੈਬਲੇਟਾਂ ਅਤੇ ਕੈਮਰਿਆਂ ਵਿੱਚ ਚਾਰਜਿੰਗ ਪੋਰਟ ਬਣਾਏ ਜਾਣਗੇ।
ਈ-ਵੇਸਟ ਹੋਵੇਗਾ ਘੱਟ
ਲੋਕਾਂ ਨੂੰ ਇੱਕੋ ਚਾਰਜਰ ਪਾਲਿਸੀ ਦਾ ਫਾਇਦਾ ਹੁੰਦਾ ਹੈ। ਗਾਹਕਾਂ ਨੂੰ ਹਰ ਡਿਵਾਈਸ ਲਈ ਚਾਰਜਰ ਨਹੀਂ ਖਰੀਦਣਾ ਪਵੇਗਾ। ਨਾਲ ਹੀ, ਇਹ ਈ-ਵੇਸਟ ਘਟਾਉਣ ਵਿੱਚ ਮਦਦ ਕਰੇਗਾ। ਦੱਸ ਦੇਈਏ ਕਿ ਇਹ ਮੀਟਿੰਗ 16 ਨਵੰਬਰ ਨੂੰ ਹੋਈ ਸੀ। ਇਸ ਮੀਟਿੰਗ ਵਿੱਚ ਸਹਿਮਤੀ ਬਣੀ ਕਿ ਕਾਮਨ ਚਾਰਜਿੰਗ ਪੋਰਟ ਨੂੰ ਪੜਾਅਵਾਰ ਲਾਗੂ ਕੀਤਾ ਜਾਵੇ।









