ਦੇਹਰਾਦੂਨ, 28 ਜਨਵਰੀ 2026 : ਉਤਰਾਖੰਡ (Uttarakhand) ‘ਚ ਯੂਨੀਫਾਰਮ ਸਿਵਲ ਕੋਡ (ਯੂ. ਸੀ. ਸੀ.) ਲਾਗੂ ਹੋਣ ਦੀ ਪਹਿਲੀ ਵਰ੍ਹੇਗੰਢ ਤੋਂ ਸਿਰਫ਼ ਇਕ ਦਿਨ ਪਹਿਲਾਂ ਮੰਗਲਵਾਰ ਇਸ ਸਬੰਧ ‘ਚ ਇਕ ਆਰਡੀਨੈਂਸ (Ordinance) ਜਾਰੀ ਕੀਤਾ ਗਿਆ ।
ਪਛਾਣ ਲੁਕਾ ਕੇ ਕੀਤਾ ਗਿਆ ਵਿਆਹ ਹੋ ਸਕਦਾ ਹੈ ਰੱਦ
ਇਸ ‘ਚ ਮੁੱਖ ਨੁਕਤਾ ਇਹ ਹੈ ਕਿ ਜੇ ਵਿਆਹ ਦੌਰਾਨ ਕੋਈ ਵੀ ਧਿਰ ਆਪਣੀ ਪਛਾਣ (Identify yourself) ਲੁਕਾਉਂਦੀ ਹੈ ਤਾਂ ਵਿਆਹ ਨੂੰ ਰੱਦ ਕਰਨ ਲਈ ਅਦਾਲਤੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ । ਯੂਨੀਫਾਰਮ ਸਿਵਲ ਕੋਡ (Uniform Civil Code) 2024 ਸੋਧ ਬਾਰੇ ਆਰਡੀਨੈਂਸ ‘ਚ ਰਾਜਪਾਲ ਦੀ ਸਹਿਮਤੀ ਤੋਂ ਬਾਅਦ ਲਾਗੂ ਕੀਤਾ ਗਿਆ ਹੈ ।
ਆਰਡੀਨੈਂਸ ਆਧਾਰਤ ਸੋਧਿਆ ਬਿੱਲ ਕੀਤਾ ਜਾਵੇਗਾ ਸੈਸ਼ਨ ਵਿਚ ਪੇਸ਼
ਇਹ ਆਰਡੀਨੈਂਸ ਯੂ. ਸੀ. ਸੀ. ਦੇ ਪ੍ਰਭਾਵਸ਼ਾਲੀ, ਪਾਰਦਰਸ਼ੀ ਤੇ ਸੁਚਾਰੂ ਢੰਗ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਕੋਡ ਦੇ ਵੱਖ-ਵੱਖ ਉਪਬੰਧਾਂ ‘ਚ ਪ੍ਰਕਿਰਿਆਤਮਕ, ਪ੍ਰਸ਼ਾਸਕੀ ਤੇ ਦੰਡ ਸੁਧਾਰ ਪੇਸ਼ ਕਰਦਾ ਹੈ । ਆਰਡੀਨੈਂਸ ‘ਤੇ ਆਧਾਰਿਤ ਇਕ ਸੋਧਿਆ ਬਿੱਲ ਹੁਣ ਵਿਧਾਨ ਸਭਾ ਦੇ ਆਉਣ ਵਾਲੇ ਸੈਸ਼ਨ ‘ਚ ਪੇਸ਼ ਕੀਤਾ ਜਾਵੇਗਾ ।
Read more : ਨਫ਼ਰਤ ਭਰੇ ਭਾਸ਼ਣ ‘ਤੇ ਰੋਕ ਲਈ ਕਰਨਾਟਕ ਵਿਧਾਨ ਸਭਾ ‘ਚ ਬਿੱਲ ਪਾਸ









