ਬੇਖੌਫ ਚੋਰਾਂ ਨੇ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਬਣਾਇਆ ਨਿਸ਼ਾਨਾ
ਬਠਿੰਡਾ ਦੇ ਧੋਬੀਆਣਾ ਬਸਤੀ ਵਿਚਲੇ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਉਂਦੇ ਹੋਏ ਲੱਖਾਂ ਰੁਪਏ ਦੇ ਸਮਾਨ ਤੇ ਹੱਥ ਫੇਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਕੂਲ ਵਿੱਚ ਚੋਰੀ ਦਾ ਉਸ ਸਮੇਂ ਪਤਾ ਲੱਗਿਆ ਜਦੋਂ ਬੱਚੇ ਸਕੂਲ ਆਉਣ ਲੱਗੇ ਅਤੇ ਪ੍ਰਬੰਧਕ ਵੱਲੋਂ ਕਲਾਸ ਨੂੰ ਵਿੱਚ ਜਾ ਕੇ ਦੇਖਿਆ ਕਿ ਵੱਖ-ਵੱਖ ਥਾਵਾਂ ਤੇ ਸਮਾਨ ਖਿਲ ਰਿਹਾ ਹੋਇਆ ਸੀ।
ਓਲੰਪਿਕ ਜੈਵਲਿਨ ਥਰੋਅ ਦੇ ਫਾਈਨਲ ‘ਚ ਪਹੁੰਚਿਆ ਨੀਰਜ ਚੋਪੜਾ, ਪਹਿਲਵਾਨ ਵਿਨੇਸ਼ ਫੋਗਾਟ ਵੀ ਪਹੁੰਚੀ ਕੁਆਰਟਰ ਫਾਈਨਲ ‘ਚ ॥
ਸਕੂਲ ਦੀ ਹੈਡ ਟੀਚਰ ਚਰਨਜੀਤ ਕੌਰ ਨੇ ਦੱਸਿਆ ਕਿ ਸਕੂਲ ਵਿੱਚੋਂ ਫੋਨ ਆਇਆ ਸੀ ਕਿ ਅਣਪਛਾਤੇ ਲੋਕਾਂ ਵੱਲੋਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਜਦੋਂ ਉਹਨਾਂ ਵੱਲੋਂ ਸਕੂਲ ਆ ਕੇ ਦੇਖਿਆ ਗਿਆ ਤਾਂ ਰਸੋਈ ਦਾ ਰਾਸ਼ਨ, ਭਾਂਡੇ, ਸਿਲੰਡਰ ਅਤੇ ਐਲਸੀਡੀ ਚੋਰਾਂ ਵੱਲੋਂ ਚੋਰੀ ਕਰ ਲਈ ਗਈ।
ਸੀਸੀਟੀਵੀ ਕੈਮਰੇ ਜਾ ਰਹੇ ਖੰਗਾਲੇ
ਉਹਨਾਂ ਵੱਲੋਂ ਇਸ ਸਬੰਧੀ ਸਿਵਲ ਲਾਈਨ ਥਾਣਾ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਵੱਖ-ਵੱਖ ਪਹਿਲੂਆਂ ਤੇ ਜਾਂਚ ਕੀਤੀ ਜਾ ਰਹੀ ਹੈ। ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ। ਸਕੂਲ ਦੇ ਹੈਡ ਟੀਚਰ ਚਰਨਜੀਤ ਕੌਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਹ ਸਕੂਲ ਵਿੱਚ ਜੁਆਇਨ ਕੀਤਿਆਂ ਦੋ ਸਾਲ ਦਾ ਸਮਾਂ ਹੋਇਆ ਹੈ ਪਰ ਉਨਾਂ ਦੇ ਕਾਰਜਕਾਲ ਦੌਰਾਨ ਪਹਿਲੀ ਵਾਰ ਇਹ ਚੋਰੀ ਦੀ ਘਟਨਾ ਵਾਪਰੀ ਹੈ। ਪੁਲਿਸ ਵੱਲੋਂ ਸਕੂਲ ਪ੍ਰਬੰਧਕਾਂ ਦੀ ਸ਼ਿਕਾਇਤ ਤੇ ਚੋਰਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ।