Under-19 World Cup: ਭਾਰਤ ਤੇ ਆਸਟ੍ਰੇਲੀਆ ਵਿਚਾਲੇ ਹੋਵੇਗਾ ਫਾਈਨਲ ਮੁਕਾਬਲਾ

0
119

ਆਸਟ੍ਰੇਲੀਆ ਨੇ ਦੂਸਰੇ ਸੈਮੀਫਾਈਨਲ ’ਚ ਪਾਕਿਸਤਾਨ ’ਤੇ 1 ਵਿਕਟ ਦੀ ਰੋਮਾਂਚਕ ਜਿੱਤ ਹਾਸਲ ਕਰ ਕੇ ਆਈ. ਸੀ. ਸੀ. ਅੰਡਰ-19 ਵਿਸ਼ਵ ਕੱਪ ਫਾਈਨਲ ’ਚ ਪ੍ਰਵੇਸ਼ ਕੀਤਾ, ਜਿਸ ’ਚ ਉਸ ਦਾ ਸਾਹਮਣਾ ਭਾਰਤ ਨਾਲ ਹੋਵੇਗਾ। ਇਸੇ ਸਟੇਡੀਅਮ ’ਚ ਫਾਈਨਲ ਖੇਡਿਆ ਜਾਵੇਗਾ।

ਆਖਰੀ ਓਵਰ ਤੱਕ ਚੱਲੇ ਇਸ ਰੋਮਾਂਚਕ ਮੁਕਾਬਲੇ ਵਿੱਚ ਆਸਟ੍ਰੇਲੀਆ ਨੇ ਪਾਕਿਸਤਾਨ ਨੂੰ ਹਰਾ ਕੇ ਭਾਰਤ ਦੇ ਖਿਲਾਫ਼ ਫਾਈਨਲ ਖੇਡਣ ਦੇ ਲਈ ਆਪਣੀ ਜਗ੍ਹਾ ਪੱਕੀ ਕਰ ਲਈ। ਹੁਣ 11 ਫਰਵਰੀ ਨੂੰ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਬੇਨੋਨੀ ਦੇ ਵਿਲੋਮੂਰ ਪਾਰਕ ਵਿੱਚ ਖ਼ਿਤਾਬੀ ਮੁਕਾਬਲਾ ਖੇਡਿਆ ਜਾਵੇਗਾ।

6 ਮਹੀਨਿਆਂ ਦੇ ਅੰਦਰ ਇਹ ਦੂਜਾ ਮੌਕਾ ਹੈ ਜਦੋਂ ਭਾਰਤ ਤੇ ਆਸਟ੍ਰੇਲੀਆ ਦੀ ਟੀਮ ਆਈਸੀਸੀ ਟੂਰਨਾਮੈਂਟ ਦੇ ਫਾਈਨਲ ਵਿੱਚ ਪਹੁੰਚੀ ਹੈ। ਪਿਛਲੀ ਵਾਰ ਪੁਰਸ਼ ਵਿਸ਼ਵ ਕੱਪ 2023 ਵਿੱਚ ਦੋਵੇਂ ਟੀਮਾਂ ਦੇ ਵਿਚਾਲੇ ਫਾਈਨਲ ਮੁਕਾਬਲਾ ਹੋਇਆ ਸੀ। ਜਿਸ ਵਿੱਚ ਕੰਗਾਰੂ ਟੀਮ ਨੇ ਬਾਜ਼ੀ ਮਾਰੀ ਸੀ। ਅਜਿਹੇ ਵਿੱਚ ਇਸ ਵਾਰ ਟੀਮ ਇੰਡੀਆ ਉਸ ਹਾਰ ਦਾ ਬਦਲਾ ਅੰਡਰ-19 ਵਿਸ਼ਵ ਕੱਪ ਫਾਈਨਲ ਵਿੱਚ ਲੈਣਾ ਚਾਹੇਗੀ।

ਵਿਸ਼ਵ ਕੱਪ 2023 ਫਾਈਨਲ ਵਿੱਚ ਭਾਰਤ ਦੀ ਸੀਨੀਅਰ ਪੁਰਸ਼ ਟੀਮ ਤੇ ਆਸਟ੍ਰੇਲੀਆ ਦੀ ਸੀਨੀਅਰ ਟੀਮ ਵਿਚਾਲੇ ਮੁਕਾਬਲਾ ਖੇਡਿਆ ਗਿਆ ਸੀ। ਦੋਵੇਂ ਟੀਮਾਂ ਦੇ ਵਿਚਾਲੇ ਇਹ ਮੈਚ 19 ਨਵੰਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਹੋਇਆ ਸੀ। ਇਸ ਮੁਕਾਬਲੇ ਵਿੱਚ ਭਾਰਤੀ ਟੀਮ ਪਹਿਲਾਂ ਬੱਲੇਬਾਜ਼ੀ ਕਰਨ ਆਈ ਸੀ।

ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 50 ਓਵਰਾਂ ਵਿੱਚ 240 ਦੌੜਾਂ ਬਣਾਈਆਂ ਸਨ। ਜਿਸਦੇ ਜਵਾਬ ਵਿੱਚ ਆਸਟ੍ਰੇਲੀਆ ਨੇ ਇਹ ਟੀਚਾ ਟ੍ਰੇਵਿਸ ਹੈੱਡ ਦੇ ਸੈਂਕੜੇ ਦੀ ਬਦੌਲਤ ਮਹਿਜ਼ 4 ਵਿਕਟਾਂ ਗੁਆ ਕੇ ਹਾਸਿਲ ਕਰ ਲਿਆ ਸੀ।

ਦੱਸ ਦੇਈਏ ਕਿ ਹੁਣ 11 ਫਰਵਰੀ ਨੂੰ ਭਾਰਤ ਤੇ ਆਸਟ੍ਰੇਲੀਆ ਦੀ ਟੀਮ ਫਿਰ ਤੋਂ ਵਿਸ਼ਵ ਕੱਪ ਵਿੱਚ ਆਹਮੋ-ਸਾਹਮਣੇ ਹੋਵੇਗੀ। ਦੋਵੇਂ ਟੀਮਾਂ ਅੰਡਰ-19 ਵਿਸ਼ਵ ਕੱਪ ਦੇ ਫਾਈਨਲ ਵਿੱਚ ਹਨ। ਇਸ ਵਿਸ਼ਵ ਕੱਪ ਵਿੱਚ ਭਾਰਤੀ ਟੀਮ ਹੁਣ ਤੱਕ ਇੱਕ ਵੀ ਮੁਕਾਬਲਾ ਨਹੀਂ ਹਾਰੀ ਹੈ।

 

LEAVE A REPLY

Please enter your comment!
Please enter your name here