ਚਾਚੇ ਨੇ ਕੀਤੇ ਸਨ 5 ਵਿਆਹ, ਜਾਣੋ ਭਤੀਜਾ ਹੁਣ ਤੱਕ ਕਿਉਂ ਜੀਅ ਰਿਹਾ ਹੈ ਸਿੰਗਲ ਲਾਈਫ || Entertainment News
ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਬਾਲੀਵੁੱਡ ਦੇ ਸੁਪਰਹਿੱਟ ਨਿਰਦੇਸ਼ਕ ‘ਕਰਨ ਜੌਹਰ’ ਦੀ , ਜੋ ਕਿ ਅੱਜ ਆਪਣਾ 52ਵਾਂ ਜਨਮਦਿਨ ਮਨਾ ਰਹੇ ਹਨ। ਜਿਸਦੇ ਚੱਲਦਿਆਂ ਬਾਲੀਵੁੱਡ ਸਿਤਾਰਿਆਂ ਵੱਲੋਂ ਕਰਨ ਜੌਹਰ ਨੂੰ ਉਨ੍ਹਾਂ ਦੇ ਜਨਮਦਿਨ ‘ਤੇ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ | ਦੱਸ ਦਈਏ ਕਿ ਕਰਨ ਜੌਹਰ ਦਾ ਪ੍ਰੋਡਕਸ਼ਨ ਹਾਊਸ ‘ਧਰਮਾ ਪ੍ਰੋਡਕਸ਼ਨ’ ਬਾਲੀਵੁੱਡ ਦੇ ਸਭ ਤੋਂ ਵੱਡੇ ਪ੍ਰੋਡਕਸ਼ਨ ਹਾਊਸਾਂ ‘ਚ ਗਿਣਿਆ ਜਾਂਦਾ ਹੈ।
ਕਰਨ ਜੌਹਰ ਦੇ ਚਾਚਾ ਨੇ 5 ਵਾਰ ਕੀਤਾ ਸੀ ਵਿਆਹ
ਕਰਨ ਜੌਹਰ ਦੇ ਪਿਤਾ ‘ਯਸ਼ ਜੌਹਰ’ ਵੀ ਫਿਲਮ ਮੇਕਰ ਸਨ। ਇਸ ਦੇ ਨਾਲ ਹੀ ਉਹਨਾਂ ਦੇ ਚਾਚਾ ਆਈਐਸ ਜੌਹਰ ਵੀ ਆਪਣੇ ਸਮੇਂ ਦੇ ਦਿੱਗਜ ਫਿਲਮ ਨਿਰਮਾਤਾ ਰਹਿ ਚੁੱਕੇ ਹਨ। ਧਿਆਨਯੋਗ ਹੈ ਕਿ ਕਰਨ ਜੌਹਰ ਦੇ ਚਾਚਾ ਆਈਐਸ ਜੌਹਰ ਨੇ ਆਪਣੀ ਜ਼ਿੰਦਗੀ ਵਿੱਚ 5 ਵਾਰ ਵਿਆਹ ਕੀਤਾ ਸੀ। ਪਰ ਉਨ੍ਹਾਂ ਦਾ ਆਪਣਾ ਭਤੀਜਾ ਕਰਨ ਜੌਹਰ 52 ਸਾਲ ਦੀ ਉਮਰ ਵਿੱਚ ਵੀ ਕੁਆਰਾ ਜੀਵਨ ਬਤੀਤ ਕਰ ਰਿਹਾ ਹੈ। ਹਾਲਾਂਕਿ ਕਰਨ ਜੌਹਰ 2 ਬੱਚਿਆਂ ਦੇ ਪਿਤਾ ਹਨ।
ਕਰਨ ਜੌਹਰ 2017 ਵਿੱਚ ਦੋ ਬੱਚਿਆਂ ਦੇ ਪਿਤਾ ਬਣੇ ਸਨ। ਜਿਨ੍ਹਾਂ ਨੂੰ ਉਨ੍ਹਾਂ ਨੇ ਸਰੋਗੇਸੀ ਰਾਹੀਂ ਜਨਮ ਦਿੱਤਾ ਸੀ। ਉਹ ਅਕਸਰ ਇੰਸਟਾਗ੍ਰਾਮ ‘ਤੇ ਆਪਣੇ ਬੱਚਿਆਂ ਨਾਲ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਉਹ ਆਪਣੀ ਮਾਂ ਅਤੇ ਬੱਚਿਆਂ ਨਾਲ ਮੁੰਬਈ ‘ਚ ਇਕੱਲੇ ਰਹਿੰਦੇ ਹਨ। ਬਾਲੀਵੁੱਡ ਵਿੱਚ ਕਰਨ ਜੌਹਰ ਨੇ ਲੰਬਾ ਕਰੀਅਰ ਬਣਾਇਆ ਹੈ। ਜਿਸ ਕਾਰਨ ਉਨ੍ਹਾਂ ਨੂੰ ਬਾਲੀਵੁੱਡ ਸਿਤਾਰਿਆਂ ਦੇ ਸਭ ਤੋਂ ਨੇੜੇ ਮੰਨਿਆ ਜਾਂਦਾ ਹੈ। ਕਰਨ ਜੌਹਰ ਸ਼ਾਹਰੁਖ ਖਾਨ ਤੋਂ ਲੈ ਕੇ ਸਲਮਾਨ ਖਾਨ ਤੱਕ ਸਾਰਿਆਂ ਦੇ ਦੋਸਤ ਹਨ। ਉਨ੍ਹਾਂ ਨੇ ਬਾਲੀਵੁੱਡ ‘ਚ ਹੁਣ ਤੱਕ 62 ਫਿਲਮਾਂ ਦਾ ਨਿਰਮਾਣ ਕੀਤਾ ਹੈ।
ਇਹ ਵੀ ਪੜ੍ਹੋ :ਸਮੁੰਦਰ ਕੰਢੇ ਘੁੰਮਣ ਗਏ ਬੱਚਿਆਂ ਦੀ ਇੱਕ ਗਲਤੀ ਮਾਂ ਨੂੰ ਪਈ ਮਹਿੰਗੀ , 7 ਲੱਖ ਰੁਪਏ ਦਾ ਲੱਗਿਆ ਜੁਰਮਾਨਾ
ਕਰਨ ਜੌਹਰ ਨੇ ਬਤੌਰ ਐਕਟਰ ਆਪਣੇ ਕਰੀਅਰ ਦੀ ਕੀਤੀ ਸ਼ੁਰੂਆਤ
ਦੱਸ ਦਈਏ ਕਿ ਕਰਨ ਜੌਹਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਐਕਟਰ ਕੀਤੀ ਸੀ। ਕਰਨ ਜੌਹਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1995 ‘ਚ ਰਿਲੀਜ਼ ਹੋਈ ਫਿਲਮ ‘ਦਿਲਵਾਲੇ ਦੁਲਹਨੀਆ ਲੇ ਜਾਏਂਗੇ’ ਨਾਲ ਕੀਤੀ ਸੀ। ਇਸ ਫਿਲਮ ‘ਚ ਕਰਨ ਜੌਹਰ ਲੀਡ ਐਕਟਰ ਸ਼ਾਹਰੁਖ ਖਾਨ ਦੇ ਦੋਸਤ ਦੀ ਭੂਮਿਕਾ ‘ਚ ਨਜ਼ਰ ਆਏ ਸਨ। ਕਰਨ ਆਪਣਾ ਪ੍ਰੋਡਕਸ਼ਨ ਹਾਊਸ ਚਲਾਉਂਦੇ ਹਨ ਅਤੇ ਬਾਲੀਵੁੱਡ ਦੇ ਵੱਡੇ ਨਿਰਮਾਤਾਵਾਂ ‘ਚ ਗਿਣਿਆ ਜਾਂਦਾ ਹੈ | ਦੱਸ ਦਈਏ ਕਿ ਕਰਨ ਜੌਹਰ ਨੇ ‘ਕਭੀ ਖੁਸ਼ੀ ਕਭੀ ਗ਼ਮ’ ਦੀ ਕਹਾਣੀ ਵੀ ਖੁਦ ਲਿਖੀ ਸੀ। ਇਸ ਫਿਲਮ ਲਈ ਕਰਨ ਦੀ ਕਾਫੀ ਤਾਰੀਫ ਹੋਈ ਸੀ। ਕਰਨ ਜੌਹਰ ਵੀ ਬਾਲੀਵੁੱਡ ਦੇ ਸਟਾਰ ਕਿਡਜ਼ ਦੇ ਚਹੇਤੇ ਹਨ।