U19AsiaCup: ਭਾਰਤ ਨੇ ਜਾਪਾਨ ਨੂੰ 211 ਦੌੜਾਂ ਨਾਲ ਹਰਾਇਆ
ਅੰਡਰ-19 ਏਸ਼ੀਆ ਕੱਪ ‘ਚ ਭਾਰਤ ਨੇ ਜਾਪਾਨ ਨੂੰ 211 ਦੌੜਾਂ ਨਾਲ ਹਰਾਇਆ। ਸ਼ਾਰਜਾਹ ਮੈਦਾਨ ‘ਤੇ ਜਾਪਾਨ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮ ਇੰਡੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ ‘ਚ 6 ਵਿਕਟਾਂ ‘ਤੇ 339 ਦੌੜਾਂ ਬਣਾਈਆਂ। ਇਹ ਟੂਰਨਾਮੈਂਟ ਦੇ ਮੌਜੂਦਾ ਸੀਜ਼ਨ ਦਾ ਸਭ ਤੋਂ ਵੱਡਾ ਸਕੋਰ ਹੈ। ਇਸ ਤੋਂ ਪਹਿਲਾਂ 30 ਨਵੰਬਰ ਨੂੰ ਯੂਏਈ ਨੇ ਜਾਪਾਨ ਖ਼ਿਲਾਫ਼ 324 ਦੌੜਾਂ ਬਣਾਈਆਂ ਸਨ।
ਜਵਾਬ ‘ਚ ਜਾਪਾਨ ਦੀ ਟੀਮ 50 ਓਵਰਾਂ ‘ਚ 8 ਵਿਕਟਾਂ ‘ਤੇ 128 ਦੌੜਾਂ ਹੀ ਬਣਾ ਸਕੀ। ਹਿਊਗ ਕੈਲੀ ਨੇ ਸਭ ਤੋਂ ਵੱਧ 50 ਦੌੜਾਂ ਬਣਾਈਆਂ। ਭਾਰਤ ਲਈ ਹਾਰਦਿਕ ਰਾਜ, ਕੇਪੀ ਕਾਰਤੀਕੇਆ ਅਤੇ ਚੇਤਨ ਸ਼ਰਮਾ ਨੇ 2-2 ਵਿਕਟਾਂ ਹਾਸਲ ਕੀਤੀਆਂ।
ਸ੍ਰੀ ਅਕਾਲ ਤਖ਼ਤ ਸਾਹਿਬ ਨੇ ਪ੍ਰਕਾਸ਼ ਸਿੰਘ ਬਾਦਲ ਤੋਂ ਫਖਰ-ਏ-ਕੌਮ ਲਿਆ ਵਾਪਸ
ਭਾਰਤੀ ਟੀਮ ਵੱਲੋਂ ਕਪਤਾਨ ਮੁਹੰਮਦ ਅਮਾਨ ਨੇ 116 ਗੇਂਦਾਂ ‘ਤੇ 122 ਦੌੜਾਂ ਦੀ ਅਜੇਤੂ ਪਾਰੀ ਖੇਡੀ। ਅਮਨ ਤੋਂ ਇਲਾਵਾ ਸਲਾਮੀ ਬੱਲੇਬਾਜ਼ ਆਯੂਸ਼ ਮਹਾਤਰੇ ਨੇ 29 ਗੇਂਦਾਂ ‘ਤੇ 54 ਦੌੜਾਂ ਅਤੇ ਕਾਰਤਿਕੇਯ ਕੇਪੀ ਨੇ 50 ਗੇਂਦਾਂ ‘ਤੇ 50 ਦੌੜਾਂ ਬਣਾਈਆਂ। ਜਾਪਾਨ ਲਈ ਕੀਫਰ ਯਾਮਾਮੋਟੋ ਲੇਕ ਅਤੇ ਹਿਊਗ ਕੈਲੀ ਨੇ 2-2 ਵਿਕਟਾਂ ਹਾਸਲ ਕੀਤੀਆਂ।ਭਾਰਤ ਦਾ ਅਗਲਾ ਮੈਚ 4 ਦਸੰਬਰ ਨੂੰ ਯੂਏਈ ਨਾਲ ਹੋਵੇਗਾ।
ਦੋਵਾਂ ਟੀਮਾਂ ਪਲੇਇੰਗ-11
ਭਾਰਤ: ਮੁਹੰਮਦ ਅਮਨ (ਕਪਤਾਨ), ਆਯੂਸ਼ ਮਹਾਤਰੇ, ਵੈਭਵ ਸੂਰਿਆਵੰਸ਼ੀ, ਆਂਦਰੇ ਸਿਧਾਰਥ, ਹਰਵੰਸ਼ ਸਿੰਘ (ਵਿਕਟਕੀਪਰ), ਨਿਖਿਲ ਕੁਮਾਰ, ਕਾਰਤਿਕੇਯ ਕੇਪੀ, ਹਾਰਦਿਕ ਰਾਜ, ਸਮਰਥ ਨਾਗਰਾਜ, ਯੁਧਜੀਤ ਗੁਹਾ ਅਤੇ ਚੇਤਨ ਸ਼ਰਮਾ।
ਜਾਪਾਨ: ਕੋਜੀ ਹਾਰਡਗ੍ਰੇਵ ਆਬੇ (ਕਪਤਾਨ), ਆਦਿਤਿਆ ਫਡਕੇ, ਨਿਹਾਰ ਪਰਮਾਰ, ਕਾਜ਼ੂਮਾ ਕਾਟੋ-ਸਟਾਫੋਰਡ, ਚਾਰਲਸ ਹਿੰਜ, ਹਿਊਗ ਕੈਲੀ, ਟਿਮੋਥੀ ਮੂਰ, ਕੀਫਰ ਯਾਮਾਮੋਟੋ ਲੈਕੀ, ਡੈਨੀਅਲ ਪੰਖੁਰਸਟ (ਡਬਲਯੂ.), ਆਰਵ ਤਿਵਾਰੀ ਅਤੇ ਮੈਕਸ ਯੋਨੇਕਾਵਾ ਲਿਨ।