ਖੇਤਾਂ ‘ਚ ਲੱਗੀ ਅੱਗ ਦੀ ਲਪੇਟ ਵਿੱਚ ਆਏ ਕਣਕ ਨਾਲ ਭਰੇ ਦੋ ਟਰੱਕ || News of Punjab

0
58
Two trucks full of wheat caught fire in the fields

ਖੇਤਾਂ ‘ਚ ਲੱਗੀ ਅੱਗ ਦੀ ਲਪੇਟ ਵਿੱਚ ਆਏ ਕਣਕ ਨਾਲ ਭਰੇ ਦੋ ਟਰੱਕ || News of Punjab

ਬਟਾਲਾ ਦੇ ਪਿੰਡ ਖੋਖਰ ਫੌਜੀ ਨੇੜੇ ਖੇਤਾਂ ‘ਚ ਲੱਗੀ ਅੱਗ ਦੀ ਲਪੇਟ ਵਿੱਚ ਕਣਕ ਨਾਲ ਭਰੇ ਦੋ ਟਰੱਕ ਆ ਗਏ | ਜਿਸ ਕਾਰਨ ਦੋਵੇਂ ਟਰੱਕ ਸੜ ਕੇ ਸੁਆਹ ਹੋ ਗਏ | ਸੜਕ ‘ਤੇ ਖੜੇ ਲੋਕਾਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾਕਾਮ ਰਹੇ ਕਿਉਂਕਿ ਉਦੋਂ ਤੱਕ ਅੱਗ ਬਹੁਤ ਫੈਲ ਚੁੱਕੀ ਸੀ |

ਜਿਸ ਤੋਂ ਤੁਰੰਤ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਨੂੰ ਸੂਚਿਤ ਕੀਤਾ ਗਿਆ ਜਿਨ੍ਹਾਂ ਨੇ ਅੱਗ ‘ਤੇ ਕਾਬੂ ਪਾਇਆ | ਦੱਸਿਆ ਜਾ ਰਿਹਾ ਹੈ ਕਿ ਦੋਵੇਂ ਟਰੱਕ ਇੱਕੋ ਮਾਲਕ ਦੇ ਸਨ। ਇਸ ਘਟਨਾ ਕਾਰਨ ਟਰੱਕ ਮਾਲਕ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ।

ਦੇਖਦੇ ਹੀ ਦੇਖਦੇ ਟਰੱਕ ਆਏ ਅੱਗ ਦੀ ਲਪੇਟ ‘ਚ

ਦੱਸਿਆ ਜਾ ਰਿਹਾ ਹੈ ਕਿ ਨੈਸ਼ਨਲ ਹਾਈਵੇਅ ’ਤੇ ਪਿੰਡ ਖੋਖਰ ਫੌਜੀ ਨੇੜੇ ਕਣਕ ਨਾਲ ਭਰੇ ਦੋ ਟਰੱਕ ਖੜੇ ਸਨ | ਜਿਸ ਦੇ ਨੇੜੇ ਹੀ ਇੱਕ ਕਿਸਾਨ ਵੱਲੋਂ ਆਪਣੇ ਖੇਤਾਂ ਵਿਚ ਨਾੜ ਨੂੰ ਅੱਗ ਲਗਾ ਦਿੱਤੀ ਗਈ। ਅੱਗ ਕਾਰਨ ਫੈਲੇ ਧੂਂਏ ਕਾਰਨ ਸੜਕ ਤੇ ਟਰੈਫਿਕ ਜਾਮ ਹੋ ਗਈ ਅਤੇ ਉਹਨਾਂ ਦੇ ਟਰੱਕ ਵੀ ਇਸ ਜਾਮ ਵਿੱਚ ਫਸ ਗਏ ਅਤੇ ਦੇਖਦੇ ਹੀ ਦੇਖਦੇ ਦੋਵੇ ਟਰੱਕ ਅੱਗ ਦੀ ਲਪੇਟ ਵਿੱਚ ਆ ਗਏ ਅਤੇ ਟਰੱਕਾਂ ਦੇ ਟਾਇਰਾਂ ਨੂੰ ਅੱਗ ਲੱਗ ਗਈ । ਤੇਜ਼ ਹਵਾ ਹੋਣ ਕਾਰਨ ਅੱਗ ਕਣਕ ਤੱਕ ਪਹੁੰਚ ਗਈ। ਜਦੋਂ ਤੱਕ ਟਰੱਕ ਮਾਲਕ ਨੂੰ ਇਸ ਬਾਰੇ ਪਤਾ ਲੱਗਦਾ ਉਦੋਂ ਤੱਕ ਅੱਗ ਪੂਰੀ ਤਰ੍ਹਾਂ ਫੈਲ ਚੁੱਕੀ ਸੀ ।

ਇਹ ਵੀ ਪੜ੍ਹੋ :ਜਾਣੋ ਫਰਾਂਸ ਨੇ TikTok ‘ਤੇ ਕਿਉਂ ਲਾਇਆ ਬੈਨ

ਜਦੋਂ ਤੱਕ ਆਸ-ਪਾਸ ਦੇ ਲੋਕਾਂ ਅਤੇ ਫਾਇਰ ਬ੍ਰਿਗੇਡ ਨੇ ਅੱਗ ‘ਤੇ ਕਾਬੂ ਪਾਇਆ, ਉਦੋਂ ਤੱਕ ਟਰੱਕ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਚੁੱਕਾ ਸੀ ਅਤੇ ਉਸ ਵਿੱਚ ਲੱਦੀ ਕਣਕ ਵੀ ਸੜ ਚੁੱਕੀ ਸੀ। ਪੀੜਤ ਟਰੱਕ ਮਾਲਕ ਨੇ ਪ੍ਰਸ਼ਾਸਨ ਨੂੰ ਮੁਆਵਜ਼ਾ ਦੇਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਅੱਗ ਲਾਉਣ ਵਾਲੇ ਕਿਸਾਨਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਵੀ ਅਪੀਲ ਕੀਤੀ।

LEAVE A REPLY

Please enter your comment!
Please enter your name here