4 ਲੱਖ ਦੀ ਡਰੱਗ ਸਮੇਤ ਦੋ ਪੰਜਾਬੀ ਨੌਜਵਾਨ ਗ੍ਰਿਫ਼ਤਾਰ
ਓਨਟਰਰੀਓ ਪ੍ਰੋਵਿੰਸ਼ੀਅਲ ਪੁਲਿਸ ਵੱਲੋਂ ਇੱਕ ਨਾਕੇ ਦੌਰਾਨ 20 ਸਾਲਾ ਜਸ਼ਨਪ੍ਰੀਤ ਸਿੰਘ ਅਤੇ 23 ਸਾਲਾ ਕਰਨਪ੍ਰੀਤ ਸਿੰਘ ਨੂੰ 4 ਲੱਖ ਡਾਲਰ ਦੀ ਕੀਮਤ ਦੇ ਨਸ਼ੇ ਦੀ ਖੇਪ ਨਾਲ਼ ਗ੍ਰਿਫ਼ਤਾਰ ਕੀਤਾ ਗਿਆ ਹੈ । ਉਹ ਇਹ ਨਸ਼ੇ ਟਰਾਂਟੋ ਨੇੜੇ ਦੇ ਛੋਟੇ ਸ਼ਹਿਰਾਂ ਵਿੱਚ ਵੰਡਣ ਲਈ ਲਿਜਾ ਰਹੇ ਸਨ, ਜਦੋਂ ਪੁਲਿਸ ਦੇ ਕਾਬੂ ਆ ਗਏ।
ਇਹ ਵੀ ਪੜ੍ਹੋ ਪੰਜਾਬ ਪੁਲਿਸ ਨੇ ਸੋਸ਼ਲ ਮੀਡੀਆ ‘ਤੇ ਗੈਂਗਸਟਰਾਂ ਖਿਲਾਫ ਕੀਤੀ ਡਿਜੀਟਲ ਸਟਰਾਈਕ, 203 ਖਾਤੇ ਕੀਤੇ ਬਲਾਕ || Punjab News
ਪੁਲਿਸ ਅਨੁਸਾਰ ਛੋਟੇ ਸ਼ਹਿਰਾਂ ਦੇ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਅਜਿਹੇ ਨਸ਼ਾ ਤਸਕਰਾਂ ਦੀ ਸੂਚਨਾ ਪੁਲਿਸ ਨੂੰ ਦੇਣ ਦੀ ਅਪੀਲ ਕੀਤੀ ਹੈ। ਇਹ ਲੋਕ ਰੈਂਟਲ ਕਾਰਾਂ ਨੂੰ ਨਸ਼ੇ ਵੇਚਣ ਲਈ ਵਰਤ ਰਹੇ ਹਨ। ਫੜੇ ਗਏ ਨਸ਼ੇ ਦੀ ਪੁੜੀਆਂ ਹਜਾਰਾਂ ਲੋਕਾਂ ਵਿੱਚ ਵੰਡੀਆਂ ਜਾਣੀਆਂ ਸਨ।









