ਹੁਸ਼ਿਆਰਪੁਰ ‘ਚ ਦੋ ਮੋਟਰਸਾਈਕਲ ਸਵਾਰਾਂ ਨੇ ਕਾਂਗਰਸੀ MLA ‘ਤੇ ਕੀਤਾ ਹਮਲਾ !
ਹੁਸ਼ਿਆਰਪੁਰ ‘ਚ ਵੱਡੀ ਵਾਰਦਾਤ ਵਾਪਰੀ ਹੈ ਜਿੱਥੇ ਕਿ ਕਾਂਗਰਸੀ MLA ‘ਤੇ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਹਮਲਾ ਕੀਤਾ ਗਿਆ ਹੈ | ਇਹ ਹਮਲਾ ਹਿਮਾਚਲ ਦੇ ਕੁਟਲੈਹੜ ਤੋਂ MLA ਵਿਵੇਕ ਸ਼ਰਮਾ ‘ਤੇ ਹੋਇਆ ਹੈ |
ਲੋਹੇ ਦੀ ਰਾਡ ਨਾਲ ਗੱਡੀ ‘ਤੇ ਕੀਤਾ ਹਮਲਾ
ਇਹ ਵਾਰਦਾਤ ਉਸ ਸਮੇਂ ਹੋਈ ਜਦੋਂ ਵਿਧਾਇਕ ਆਪਣੀ ਕਾਰ ਰਾਹੀਂ ਜਲੰਧਰ ਤੋਂ ਵਾਪਸ ਆ ਰਹੇ ਸਨ। ਦੱਸਿਆ ਜਾ ਰਿਹਾ ਕਿ 2 ਬਾਈਕ ਸਵਾਰ ਬਦਮਾਸ਼ਾਂ ਵੱਲੋਂ ਲੋਹੇ ਦੀ ਰਾਡ ਨਾਲ MLA ਦੀ ਗੱਡੀ ‘ਤੇ ਹਮਲਾ ਕੀਤਾ ਗਿਆ। ਬਦਮਾਸ਼ਾਂ ਨੇ ਲੋਹੇ ਦੀ ਰਾਡ ਨਾਲ ਕਾਰ ਦਾ ਪਿਛਲਾ ਭੰਨ ਦਿੱਤਾ। ਮੁਲਜ਼ਮਾਂ ਨੇ MLA ਵਿਵੇਕ ਸ਼ਰਮਾ ਦੀ ਗੱਡੀ ਅੱਗੇ ਬਾਈਕ ਲਗਾ ਦਿੱਤੀ। ਇੱਕ ਮੁਲਜ਼ਮ ਨੇ ਹੇਠਾਂ ਉਤਰ ਕੇ ਕਾਰ ਦਾ ਪਿਛਲਾ ਸ਼ੀਸ਼ਾ ਤੋੜ ਦਿੱਤਾ। ਹਮਲਾ ਕਰਕੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਵਿਧਾਇਕ ਵਿਵੇਕ ਸ਼ਰਮਾ ਨੇ ਹੁਸ਼ਿਆਰਪੁਰ ਪੁਲਿਸ ਕੋਲ ਸ਼ਿਕਾਇਤ ਦਰਜ ਕਾਰਵਾਈ।
ਇਹ ਵੀ ਪੜ੍ਹੋ : NCB ਨੇ ਦੋ ਨਸ਼ਾ ਤਸਕਰਾਂ ਨੂੰ ਕੀਤਾ ਕਾਬੂ , ਜਾਣਗੇ ਡਿਬਰੂਗੜ੍ਹ ਜੇਲ
ਇਸ ਤਰ੍ਹਾਂ ਦੀ ਨਹੀਂ ਹੋਈ ਕੋਈ ਘਟਨਾ
ਹਾਲਾਂਕਿ, ਇਸ ਸਬੰਧੀ ਪੁਲਿਸ ਦਾ ਬਿਆਨ ਵੀ ਸਾਹਮਣੇ ਆਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਾਡੇ ਨਾਕਾ ਇੰਚਾਰਜ ਵੱਲੋਂ ਚੈੱਕ ਕੀਤਾ ਗਿਆ, ਇਸ ਤਰ੍ਹਾਂ ਦੀ ਕੋਈ ਘਟਨਾ ਨਹੀਂ ਹੋਈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਵਿਧਾਇਕ ਵੱਲੋਂ ਕੋਈ ਲਿਖਤੀ ਸ਼ਿਕਾਇਤ ਨਹੀਂ ਦਿੱਤੀ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਵਿਧਾਇਕ ਨੂੰ ਫੋਨ ਵੀ ਕੀਤਾ ਗਿਆ,ਪਰ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।